ਸੁਖਵਿੰਦਰ ਸਿੰਘ ਬਾਵਾ
ਸੰਗਰੂਰ 5 ਜੂਨ-
-ਸੰਗਰੂਰ ਲੋਕ ਸਭਾ ਹੋਣ ਵਾਲੀ ਜਿਮਨੀ ਚੋਣ ਤੇ ਸਿੱਧੂ ਮੂਸੇਵਾਲਾ ਦਾ ਪ੍ਰਛਾਵਾਂ ਸਪਸਟ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ। 23 ਜੂਨ ਨੂੰ ਹੋ ਰਹੀ ਜਿਮਨੀ ਚੋਣ ਲਈ ਨਾਮਜਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ।


ਪੰਜਾਬ ਦੀਆਂ ਰਾਜਨੀਨਿਕ ਪਾਰਟੀ ਮੂਸੇਵਾਲਾ ਦੀ ਮੌਤ ਨੂੰ ਅਧਾਰ ਬਣਾ ਕੇ ਸੰਗਰੂਰ ਜਿਮਣੀ ਚੋਣ ਮੈਦਾਨ ਵਿਚ ਨਿਤਰਣ ਲਈ ਤਿਆਰ ਬਰ ਤਿਆਰ ਹੋ ਚੁੱਕੀਆਂ ਹਨ। ਹਮੇਸ਼ਾ ਦੋ ਕਦਮ ਅੱਗੇ , ਦੂਰ ਦਿ੍ਰਸ਼ਟੀ ਵਾਲਾ ਹਲਕਾ ਸੰਗਰੂਰ ਦੇ ਲੋਕ ਅਗਾਹ ਵਧੂ ਸੋਚ ਦੇ ਮਾਲਕ ਵੋਟਰ ਚੁੱਪ ਅਤੇ ਸ਼ਾਂਤੀਮਈ ਢੰਗ ਨਾਲ ਰਾਜਨੀਤੀ ਦੇ ਖਿਡਾਰੀਆਂ ਦੀਆਂ ਚਾਲਾਂ ਵੇਖ ਰਹੇ ਹਨ।

ਆਮ ਆਦਮੀ ਪਾਰਟੀ ਦਾ ਗੜ ਸੰਗਰੂਰ, ਭਗਵੰਤ ਮਾਨ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਅਤੇ ਹੁਣ ਹਲਕੇ ਵਿਚੋਂ ਮੁੱਖ ਮੰਤਰੀ ਸਮੇਤ ਤਿੰਨ ਕੈਬਟਿਨ ਮੰਤਰੀ ਹੋਣ ਦੇ ਬਾਵਜੂਦ ਲੋਕ ਸਭਾ ਸੀਟ ਲਈ ਭਗਵੰਤ ਮਾਨ ਦਾ ਵਾਰਿਸ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਰੀ ਹੈ।

ਜਦਕਿ ਸਿਧੂਮੂਸੇਵਾਲਾ ਦੀ ਮੌਤ ਤੋਂ ਪਹਿਲਾ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸਭ ਤੋਂ ਮਜਬੂਤ ਉਮੀਦਵਾਰ ਵਜੋਂ ਵੇਖੀ ਜਾਂਦੀ ਰਹੀ ਸੀ। ਇਹ ਸਿੱਧੂ ਮੂਸੇਵਾਲਾ ਦਾ ਪ੍ਰਛਾਵਾ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ।

ਪੰਜਾਬ ਵਿਚ ਆਪਣੀ ਰਾਜਨੀਤਿਕ ਤਲਾਸ ਵਿਚ ਅਕਾਲੀ ਦਲ ਬੰਦੀ ਸਿੱਖਾਂ ਦੀ ਰਿਹਾਈ ਲਈ ਉਮਰਕੈਦ ਦੀ ਸਜਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਖੋਈ ਜਮਾਨ ਤਲਾਸ਼ ਰਹੀ ਹੈ। ਸਿਮਰਨਜੀਤ ਸਿੰਘ ਮਾਨ ਵੀ ਸਿਧੂ ਮੂਸੇਵਾਲਾ ਦੀ ਪ੍ਰਭਾਵਸਾਲੀ ਸਖਸ਼ੀਅਤ ਦੇ ਮੱਦੇਨਜ਼ਰ ਸੰਗਰੂਰ ਤੋਂ ਚੋਣ ਲੜਣ ਲਈ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਚੁੱਕੇ ਹਨ। ਸ੍ਰ. ਮਾਨ ਦਾ ਕਹਿਣ ਹੈ ਕਿ ਜਦੋਂ ਵੀ ਉਹ ਚੋਣ ਜਿੱਤਣ ਦੀ ਪੁਜੀਸ਼ਨ ਵਿਚ ਹੁੰਦੇ ਹਨ। ਉਸ ਸਮੇਂ ਉਹਨਾ ਦੇ ਸਮਰਥਕ ਦਾ ਕਤਲ ਕਰ ਦਿੱਤਾ ਜਾਂਦਾ ਹੈ।

ਸਿੱਧੂ ਮੂਸੇਵਾਲਾਂ ਦਾ ਪ੍ਰਛਾਵਾਂ ਕਾਂਗਰਸ ਪਾਰਟੀ ਤੇ ਵੀ ਸਪਸ਼ਟ ਦਿਖਾਈ ਦੇ ਰਿਹਾ ਹੈ ਕਿਉਂਕਿ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੱਗ ਨੇ ਕਿਹਾ ਕਿ ਪਾਰਟੀ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਤੋਂ ਲੋਕ ਸਭਾ ਜਿਮਨੀ ਚੋਣ ਲਈ ਆਪਣਾ ਉਮੀਦਵਾਰ ਬਣਾਉਣਾ ਚਾਹੁੰਦੀ ਸੀ । ਹੁਣ ਉਹ ਸਿੱਧੂਮੂਸੇਵਾਲਾ ਦੇ ਪ੍ਰੀਵਾਰ ਨੂੰ ਸੰਗਰੂਰ ਤੋਂ ਚੋਣ ਲੜਾਉਣ ਦੇ ਹੱਕ ਵਿਚ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਆਪਣਾ ਜਨ ਅਧਾਰ ਬਣਾਉਣ ਪੰਜਾਬ ਦੀਆਂ ਰਵਾਇਤੀ ਪਾਰਟੀ ਵਿਚ ਸਨ ਲਾਉਣ ਲਈ ਆਪਣਾ ਪੂਰਾ ਜੋਰ ਲਗਾ ਰਹੀ ਹੈ।

ਮੂਸੇਵਾਲਾਂ ਦੇ ਪ੍ਰੀਵਾਰ ਵਲੋਂ ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸਪਸਟ ਕੀਤਾ ਕਿ ਉਹਨਾ ਦਾ ਪ੍ਰੀਵਾਰ ਸੰਗਰੂਰ ਲੋਕ ਸਭਾ ਜਿਮਨੀ ਚੋਣ ਨਹੀਂ ਲੜੇਗਾ। ਭਾਜਪਾ ਅਤੇ ਕਾਂਗਰਸ ਪਾਰਟੀ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਨਾਮ ਐਲਾਨ ਨਹੀਂ ਕਰ ਸਕੀ ਇਸ ਵਿਚ ਸਿੱਧੂ ਮੂਸੇਵਾਲਾ ਦੀ ਬੇਬਕਤੀ ਮੌਤ ਦਾ ਲੋਕਾਂ ਦੇ ਦਿਲਾਂ ਤੇ ਕੀਤਾ ਵੱਡਾ ਅਸਰ ਵਿਖਾਈ ਦੇ ਰਿਹਾ ਹੈ।