ਸੁਖਵਿੰਦਰ ਸਿੰਘ ਬਾਵਾ
ਸੰਗਰੂਰ 1 ਮਾਰਚ – ਜਿਲ੍ਹਾ ਪੁਲਿਸ ਸੰਗਰੂਰ ਨੇ ਪਿਛਲੇ ਦਿਨੀ ਥਾਣਾ ਭਵਾਨੀਗੜ੍ਹ ਦੇ ਪਿੰਡ ਖੇੜੀ ਚੰਦਵਾਂ ਵਿਖੇ ਹੋਏ ਕਤਲ ਦੀ ਗੁੱਥੀ ਸੂਲਝਾਉਣ ਦਾ ਦਾਅਵਾ ਕਰਦਿਆ ਘਰ ਦੇ ਨੌਕਰ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।murder mystery solved, servant arrested

ਜਿਲ੍ਹਾ ਪੁਲਿਸ ਮੁੱਖੀ ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਪਿੰਡ ਖੇੜੀ ਚੰਦਵਾਂ 25 ਫਰਵਰੀ 2023 ਨੂੰ ਘਰ ਦੀ ਮਾਲਕਨ ਦੇ ਅੰਨੇ ਕਤਲ ਮਾਮਲੇ ਵਿਚ ਘਰ ਦੇ ਨੌਕਰ ਨੂੰ ਗ੍ਰਿਫਤਾਰ ਕਰਕੇ ਚੋਰੀ ਸੁਦਾ ਰਾਇਫਲ, ਮ੍ਰਿਤਕ ਦਾ ਮੋਬਾਇਲ ਫੋਨ ਅਤੇ ਆਲਾ ਜਰਬ ਕੁਹਾੜੀ ਬਰਾਮਦ ਕੀਤੀ ਹੈ।

ਉਹਨਾ ਕਿਹਾ ਕਿ ਨਿਰਮਲ ਸਿੰਘ ਵਾਸੀ ਖੇੜੀ ਚੰਦਵਾਂ ਨੇ ਇਤਲਾਹ ਦਿੱਤੀ ਕਿ 25.ਫਰਵਰੀ ਨੂੰ ਉਹ ਤੂੜੀ ਵਾਲੀ ਮਸ਼ੀਨ ਲੈ ਕਰ ਬੋਲੀਆਂ ਗਿਆ ਹੋਇਆ ਸੀ ਉਸਦੀ ਘਰਵਾਲੀ ਪਰਮਜੀਤ ਕੌਰ ਘਰ ਇਕੱਲੀ ਸੀ ਤਾਂ ਉਹਨਾਂ ਦੇ ਨੌਕਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਵਿਹੜੇ ਵਿੱਚ ਬੀਬੀ ਦੇ ਸਿਰ ਪਰ ਕੋਈ ਸੱਟ ਮਾਰ ਗਿਆ ਜੋ ਧਰਤੀ ਪਰ ਡਿੱਗੀ ਪਈ ਹੈ ਤਾਂ ਮੁਦਈ ਨੇ ਘਰ ਪਹੁੰਚ ਕੇ ਦੇਖਿਆ ਤਾਂ ਉਸਦੀ ਘਰਵਾਲੀ ਦੇ ਸਿਰ ਪਰ ਗੰਭੀਰ ਸੱਟ ਵੱਜਣ ਕਾਰਨ ਉਸਦੀ ਮੌਤ ਹੋਈ ਪਈ ਸੀ। ਉਸ ਤੋਂ ਬਾਅਦ ਮੁਦਈ ਮੁਕਦਮਾ ਨੇ ਘਰ ਦੇ ਕਮਰੇ ਅੰਦਰ ਤਕ ਕਰਨ ਪਰ ਦੇਖਿਆ ਕਿ ਉਸਦੀ ਲਾਇਸੰਸੀ ਰਾਇਫਲ, ਮੋਬਾਇਲ ਫੋਨ ਵੀ ਚੋਰੀ ਸੀ। ਜਿਸ ਤੇ ਕਾਰਵਾਈ ਕਰਦਿਆ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਉਹਨਾ ਦੱਸਿਆ ਕਿ ਮਾਮਲਾ ਸੰਗੀਨ ਹੋਣ ਕਰਕੇ ਸ਼੍ਰੀ ਮੋਹਿਤ ਅਗਰਵਾਲ ਡੀ.ਐਸ.ਪੀ. ਭਵਾਨੀਗੜ੍ਹ, ਸ੍ਰੀ ਕਰਨ ਸਿੰਘ ਸੰਧੂ ਡੀ.ਐਸ.ਪੀ. (ਡੀ) ਸੰਗਰੂਰ, ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਅਤੇ ਸ੍ਰੀ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਭਵਾਨੀਗੜ ਦੀ ਡਿਊਟੀ ਲਗਾਈ ਗਈ। ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ ਅਮਲ ਵਿੱਚ ਲਿਆਉਂਦੇ ਹੋਏ ਇਸ ਅੰਨ੍ਹੇ ਕਤਲ ਕੇਸ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਨਤੀਸ਼ ਸਰਮਾਂ ਵਾਸੀ ਖੇੜੀ ਚੰਦਵਾਂ, (20 ) ਮ੍ਰਿਤਕ ਦੇ ਘਰ ਨੌਕਰ ਰੱਖਿਆ ਹੋਇਆ ਸੀ ਨੂੰ ਨਾਮਜਦ ਕਰਕੇ ਦੋਰਾਨੇ ਤਫਤੀਸ ਅੱਜ ਸੰਗਰੂਰ ਰੇਲਵੇ ਸਟੇਸ਼ਨ ਦੇ ਨੇੜਿਓ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤੀ ਕੁਹਾੜੀ ਲੋਹਾ, ਚੋਰੀ ਕੀਤੀ 17 ਥਰ ਰਾਇਫਲ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਬ੍ਰਾਮਦ ਕਰਾਇਆ ਗਿਆ।

ਉਨਾਂ ਦੱਸਿਆ ਕਿ ਮੁਢਲੀ ਪੁਛਗਿਛ ਦੌਰਾਨੇ ਇਹ ਗੱਲ ਸਾਹਮਣੇ ਆਈ ਹੈ ਕਿ ਨਤੀਸ਼ ਸ਼ਰਮਾ ਜੋ ਘਰ ਵਿਚ ਨੌਕਰ ਰੱਖਿਆ ਹੋਇਆ ਸੀ। ਪਰਮਜੀਤ ਕੌਰ ਪਰ ਪਹਿਲਾਂ ਹੀ ਗਲਤ ਨਜਰ ਰੱਖਦਾ ਸੀ। 25 ਫਰਵਰੀ ਨੂੰ ਮ੍ਰਿਤਕ ਪਰਮਜੀਤ ਕੌਰ ਘਰ ਵਿਚ ਇਕੱਲੀ ਸੀ, ਜਦੋਂ ਦੁਪਹਿਰ ਸਮੇਂ ਇਹਨਾਂ ਦਾ ਨੌਕਰ ਨਤੀਸ਼ ਸ਼ਰਮਾ ਖੇਤ ਤੋਂ ਘਰ ਆਇਆ ਤਾਂ ਨੌਕਰ ਨਤੀਸ ਕੁਮਾਰ ਨੇ ਪਰਮਜੀਤ ਕੌਰ ਨੂੰ ਘਰ ਵਿੱਚ ਇਕੱਲੀ ਪਾ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਤਕ ਪਰਮਜੀਤ ਕੌਰ ਦੇ ਵਿਰੋਧ ਕਰਨ ਪਰ ਦੋਵਾਂ ਦੀ ਹੱਥ ਪਾਈ ਹੋ ਗਈ ਤਾਂ ਨੌਕਰ ਨਤੀਸ਼ ਸ਼ਰਮਾ ਵੱਲੋਂ ਘਰ ਦੇ ਇੱਕ ਪਾਸੇ ਪਈ ਲਹੇ ਦੀ ਕੁਹਾੜੀ ਚੁੱਕ ਕੇ ਪਰਮਜੀਤ ਕੌਰ ਦੇ ਸਿਰ ਵਿੱਚ ਮਾਰੀ, ਜਿਸ ਕਾਰਨ ਪਰਮਜੀਤ ਕੌਰ ਦੀ ਮੌਕਾ ਪਰ ਹੀ ਮੌਤ ਹੋ ਗਈ। ਨਤੀਸ਼ ਸ਼ਰਮਾ ਨੇ ਇਸ ਵਾਰਦਾਤ ਨੂੰ ਚੋਰੀ ਦੌਰਾਨ ਕਿਸੇ ਨਾਮਲੂਮ ਵਿਅਕਤੀ ਵੱਲੋਂ ਕਤਲ ਕਰਨ ਦਾ ਰੂਪ ਦੇਣ ਲਈ ਘਰ ਵਿਚ ਪਿਆ ਖੇਡ ਖੋਲਕੇ ਉਸ ਵਿਚੋਂ ਕਪੜੇ ਖਿਲਾਰ ਦਿੱਤੇ ਅਤੇ ਉਥੇ ਪਈ ਰਾਈਫਲ ਵੀ ਚੁੱਕ ਕੇ ਤੂੜੀ ਵਾਲੇ ਕੋਠੇ ਵਿੱਚ ਲੁਕਾ ਦਿੱਤੀ ਸੀ ਅਤੇ ਮੋਬਾਇਲ ਫੋਨ ਉਸਨੇ ਆਪਣੇ ਕਮਰੇ ਵਿੱਚ ਲੁਕ ਕੇ ਰੱਖ ਦਿੱਤਾ ਸੀ।