Mohan Yadav is the new Chief Minister of Madhya Pradesh

ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ
ਭੋਪਾਲ,11 ਦਸੰਬਰ
ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਸੀਐਮ ਹੋਣਗੇ, ਸੋਮਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਉਜੈਨ ਦੱਖਣੀ ਤੋਂ ਵਿਧਾਇਕ ਮੋਹਨ ਯਾਦਵ ਦੇ ਨਾਂ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਨਰਿੰਦਰ ਸਿੰਘ ਤੋਮਰ ਨੂੰ ਸਪੀਕਰ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਦੋ ਡਿਪਟੀ ਸੀਐਮ ਵੀ ਬਣਾਏ ਗਏ ਹਨ। ਜਗਦੀਸ਼ ਦਿਓੜਾ ਅਤੇ ਰਾਜੇਂਦਰ ਸ਼ੁਕਲਾ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ।

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 230 ਵਿੱਚੋਂ 163 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕੀਤਾ ਹੈ। ਇਸ ਤੋਂ ਬਾਅਦ ਇੱਥੇ ਸੀਐਮ ਚਿਹਰੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਸੀ। ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਜੋਤਿਰਾਦਿੱਤਿਆ ਸਿੰਧੀਆ, ਨਰਿੰਦਰ ਸਿੰਘ ਤੋਮਰ, ਰਾਕੇਸ਼ ਸਿੰਘ, ਕੈਲਾਸ਼ ਵਿਜੇਵਰਗੀਆ ਦੇ ਨਾਂ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਚਰਚਾ ਵਿੱਚ ਸਨ।

ਇਸ ਤੋਂ ਪਹਿਲਾਂ ਆਬਜ਼ਰਵਰਾਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਨਾਂ ਤੈਅ ਕਰਨ ਲਈ ਸੀਨੀਅਰ ਭਾਜਪਾ ਆਗੂਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਅਬਜ਼ਰਵਰ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ, ਭਾਜਪਾ ਸੰਸਦ ਕੇ ਲਕਸ਼ਮਣ ਅਤੇ ਪਾਰਟੀ ਨੇਤਾ ਆਸ਼ਾ ਲਕੜਾ ਨੇ ਭੋਪਾਲ ਸਥਿਤ ਸੂਬਾ ਹੈੱਡਕੁਆਰਟਰ ‘ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਸੀਐਮ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਸੀ।