ਸੁਨਾਮ 26 ਸਤੰਬਰ ਬਾਵਾ

– ਮਹਿਲਾ ਅਗਰਵਾਲ ਸਭਾ (ਰਜਿ:) ਵੱਲੋਂ ਪਹਿਲੀ ਵਾਰ ਅਨੋਖੇ ਤੇ ਸਾਨਦਾਰ ਢੰਗ ਨਾਲ ਮਹਾਰਾਜਾ ਅਗਰਸੇਨ ਜੀ ਦੇ 5146ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਗੰਗਾ ਵਾਲਾ ਡੇਰਾ ਵਾਲਾ ਮੰਦਿਰ ਵਿਖੇ ਸਭਾ ਦੀ ਪ੍ਰਧਾਨ ਮੰਜੂ ਗਰਗ, ਜਨਰਲ ਸਕੱਤਰ ਹੈਪੀ ਜੈਨ ਦੀ ਅਗਵਾਈ ਹੇਠ ਧਾਰਮਿਕ ਗੀਤ ਗਾ ਕੇ ਮਨਾਇਆ ਗਿਆ। Mahila Agarwal Sabha celebrated Agarsain Jayati.

ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਹਾਜਰ ਸੰਗਤਾਂ ਨੇ ਸਾਨਦਾਰ ਕੇਸਰੀ ਝੰਡੇ ਲਹਿਰਾਉਂਦੇ ਹੋਏ ਮਹਾਰਾਜਾ ਅਗਰਸੇਨ ਦੀ ਜੈ-ਜੈਕਾਰ ਕਰਦੇ ਹੋਏ ਅਗਰਸੇਨ ਚੌਂਕ ‘ਚ ਜਾ ਕੇ ਚੌਕ ‘ਚ ਮੋਮਬੱਤੀਆਂ ਜਗਾਈਆਂ, ਜਿਸ ਨਾਲ ਪੁਰਾ ਚੋਕ ਜਗਮਗਾ ਗਿਆ । ਇਸ ਦੇ ਨਾਲ ਹੀ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਦੇ ਗਲੇ ਵਿੱਚ ਮਾਲਾ ਪਾ ਕੇ ਫੁੱਲਾਂ ਦੀ ਵਰਖਾ ਕੀਤੀ ਗਈ। ਮਹਾਰਾਜਾ ਅਗਰਸੇਨ ਜੀ ਦੀ ਆਰਤੀ ਕਰਦੇ ਹੋਏ ਮਹਾਰਾਜਾ ਅਗਰਸੇਨ ਜੀ ਨੂੰ ਪ੍ਰਸਾਦ ਭੇਟ ਕੀਤਾ ਗਿਆ। ਉਥੇ ਮੌਜੂਦ ਸਮੂਹ ਸੰਗਤਾਂ ਨੂੰ ਪ੍ਰਸਾਦ ਵੰਡਿਆ ਗਿਆ। ਜੈਅੰਤੀ ਦੀ ਖੁਸੀ ‘ਚ ਆਤਿਸ਼ਬਾਜੀ ਕੀਤੀ ਗਈ। ਜਿਸ ‘ਚ ਇਤਿਹਾਸਕ ਅਤੇ ਯਾਦਗਾਰੀ ਜਨਮ ਦਿਹਾੜਾ ਪਹਿਲੀ ਵਾਰ ਫੁਲਝੜੀਆ ਤੇ ਪਟਾਕੇ ਚਲਾ ਕੇ ਮਨਾਇਆ ਗਿਆ । ਮਹਿਲਾਵਾ ਨੇ ਢੋਲ ਦੀ ਛਾਪ ਗਿਧਾ ਪਾਇਆ।

ਇਸ ਮੌਕੇ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਮੰਜੂ ਗਰਗ ਅਤੇ ਜਨਰਲ ਸਕੱਤਰ ਹੈਪੀ ਜੈਨ ਨੇ ਕਿਹਾ ਕਿ ਇਸ ਵਾਰ ਮਹਿਲਾਵਾ ਵਲੋ ਅਸੀਂ ਸਾਰੀਆਂ ਮਹਿਲਾਵਾ ਨੇ ਪਹਿਲੀ ਵਾਰ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਨ ਮਨਾਇਆ ਅਤੇ ਮਹਾਰਾਜਾ ਅਗਰਸੇਨ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ, ਅਸੀਂ ਮਹਾਰਾਜਾ ਅਗਰਸੇਨ ਜੀ ਦਾ ਸਮਾਜਵਾਦ ਦੇ ਸੰਦੇਸ ਨੂੰ ਜਨ ਜਨ ਤਕ ਪੰਹੁਚਾਣ ਦਾ ਸੰਕਲਪ ਲਿਆ ਹੈ। ਸਾਨੂੰ ਬਹੁਤ ਖੁਸੀ ਹੈ ਕਿ ਇਸ ਮੌਕੇ ਮਹਿਲਾ ਅਗਰਵਾਲ ਸਭਾ ਪੰਜਾਬ ਦੀ ਪ੍ਰਧਾਨ ਰੇਵਾ ਛਾਹੜੀਆ ਆਪਣੀਆਂ ਮਹਿਲਾ ਸਾਥੀਆਂ ਸਮੇਤ ਅੰਜੂ ਗਰਗ, ਮੰਜੂ ਅਗਰਵਾਲ ਰੰਜਨਾ, ਗਰਗ, ਰਿਧੀਮਾ ਗੁਪਤਾ, ਅਤੇ ਮਹਿਲਾ ਅਗਰਵਾਲ ਸਭਾ।ਚੀਫ ਪੈਟਰਨ ਦਰਸਨਾ ਕਾਂਸਲ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ ।

ਇਸ ਮੋਕੇ ਤੇ ਇੰਦਰਾ ਬਾਂਸਲ, ਮੰਜੂ ਸਿੰਗਲਾ, ਰੇਖਾ ਜਿੰਦਲ, ਵੰਸਕਾ ਜਿੰਦਲ, ਨਿਰਮਲਾ ਮਿੱਤਲ, ਪ੍ਰੀਤੀ ਗੋਇਲ, ਸੁਰੇਸ ਰਾਣੀ ਸਿੰਗਲਾ, ਸਨੇਹ ਗਰਗ, ਸੁਮਨ ਸਿੰਗਲਾ, ਸੁਨੀਤਾ ਰਾਣੀ, ਪਿ੍ਰਅੰਕਾ। ਗਰਗ, ਰੰਜੂ ਜੈਨ ਰਿਤੂ ਜਿੰਦਲ, ਅੰਸੂ ਸਿੰਗਲਾ, ਰੇਣੂ ਬਾਲਾ, ਅੰਜਲੀ ਮੋਦੀ, ਅੰਜੂ ਬਾਲਾ, ਸਨੇਹ ਲਤਾ, ਸੀਮਾ ਰਾਣੀ, ਕਿਰਨ ਬਾਲਾ, ਕਮਲੇਸ ਰਾਣੀ, ਸੁਲੋਚਨਾ ਕਾਂਸਲ, ਸੁਧਾ ਗਰਗ, ਮੀਨਾ ਕਾਂਸਲ,ਕਰਿਸਨਾ ਰਾਣੀ, ਨਿਸਾ ਰਾਣੀ, ਕੁਸੁਮਲਤਾ, ਸਯੋਬਤੀ, ਰਜਨੀ ਬਾਲਾ, ਪਿਰਯਾ ਰਾਣੀ,ਭਾਰਤੀ ਰਾਣੀ,ਸੁਮਨ ਸਿਂਗਲਾ,ਸਮਰਿਤੀ ਬਿੰਦਲ,ਪੁਸਪਾ ਮੋਦੀ,ਰੁਲਦੁ ਰਾਮ,ਗੁਪਤਾ,ਰਾਜਿੰਦਰ ਗਰਗ,ਬਿਮਲ ਜੈਨ, ਮੁਕੇਸ ਗਰਗ, ਸਤੀਸ ਸਿੰਗਲਾ, ਦੀਪਕ ਕੁਮਾਰ ਦੀਪੁ, ਬਲਵੀਰ ਚੰਦ, ਗਿਰਧਾਰੀ ਲਾਲ ਜਿੰਦਲ, ਕੇਵਲ ਕਰਿਸਨ ਸਿੰਗਲਾ ਐਸ ਡੀ ਓ ਆਦਿ ਸ਼ਾਮਿਲ ਸਨ।

ਖਾਸ ਖਬਰਾਂ

ਭਗਵਾਨ ਸਿਵ ਦੀ ਆਰਤੀ ਨਾਲ ਸ੍ਰੀ ਰਾਮ ਲੀਲਾ ਦਾ ਹੋਇਆ ਸ਼ੁਭ ਆਰੰਭ

ਸੰਯੁਕਤ ਕਿਸਾਨ ਮੋਰਚਾ ਦਾ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ 3 ਅਕਤੂਬਰ ਨੂੰ

ਲੁਧਿਆਣਾ ਵਿੱਚ ਲਗਾਇਆ ਜਾਵੇਗਾ ਸੀ.ਬੀ.ਜੀ. ਪਲਾਂਟ: ਅਮਨ ਅਰੋੜਾ

ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ: ਮੀਤ ਹੇਅਰ