ਸਰਾਏ ਲਈ ਲੱਗੇ ਧਰਨੇ ਵਿਚ ਸਮੂਲੀਅਤ ਤੋਂ ਡਰਨ ਲੱਗੇ ਸੰਗਰੂਰੀਏ

ਜੋ ਹਾਲ ਜਨੂਹਾ ਦਾ ਹੋਇਆ, ਉਹ ਤੁਹਾਡੇ ਨਾਲ ਵੀ ਹੋ ਸਕਦਾ

ਸੰਗਰੂਰ, 27 ਅਕਤੂਬਰ (ਸੁਖਵਿੰਦਰ ਸਿੰਘ ਬਾਵਾ) ਗੁਰੂ ਨਾਨਕ ਸਰਾਏ ਸੰਗਰੂਰ ਵਿਚ ਬਿਨਾਂ ਡਾਕਟਰ ਤੋਂ ਚੱਲ ਰਹੇ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਨੂੰ ਸਰਾਏ ਵਿਚੋਂ ਬਾਹਰ ਕਰਨ ਲਈ ਲਗਾਤਾਰ ਮਰਨ ਵਰਤ ਅਤੇ ਭੁੱਖ ਹੜਤਾਲ ਜਾਰੀ ਹੈ। ਜੋ ਕਰੀਬ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ। Journalist Phull Tola, panic in the city


ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਧਰਨਾਕਾਰੀਆਂ ਦਾ ਸਮਰਥਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਸਮਰਥਨ ਕਰਨ ਵਾਲਿਆ ਵਿਚੋਂ ਪਿਛੇ ਰਹਿ ਕੇ ਧਰਨਾਕਾਰੀਆਂ ਦਾ ਸਮਰਥਨ ਦਾ ਦਾਅਵਾ ਕਰਨ ਵਾਲੇ ਸਮਾਜਸੇਵੀਆਂ ਨੇ ਪੰਜਾਬਨਾਮਾ ਨਾਲ ਗਲਬਾਤ ਦੌਰਾਨ ਦੱਸਿਆ ਕਿ ਉਹਨਾ ਨੂੰ ਅਜੀਤ ਅਖਬਾਰ ਦੇ ਜਿਲਾ ਇੰਚਾਰਜ਼ ਫੁੱਲ ਸਾਹਿਬ ਦੇ ਟੋਲੇ ਵਲੋਂ ਫੋਨ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਧਰਨਾਕਾਰੀਆਂ ਦਾ ਸਮਰਥਨ ਨਹੀਂ ਕਰਨਾ ਅਤੇ ਧਰਨੇ ਵਿਚ ਨਹੀਂ ਪਹੁੰਚਣਾ। ਇਥੋ ਤੱਕ ਕਿ ਕਿਹਾ ਜਾਂਦਾ ਹੈ ਕਿ ਜੋ ਹਾਲ ਜਨੂਹਾ ਦਾ ਹੋਇਆ ਹੈ, ਉਹ ਤੁਹਾਡੇ ਨਾਲ ਵੀ ਹੋ ਸਕਦਾ ਹੈ।

ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆ ਕਈ ਸਮਾਜ ਸੇਵੀਆਂ ਨੇ ਦੱਸਿਆ ਕਿ ਜਿਲੇ ਦੇ ਡਿਪਟੀ ਕਮਿਸ਼ਨ ਅਤੇ ਜਿਲਾ ਪੁਲਿਸ ਅਧਿਕਾਰੀ ਨਾਲ ਫੁੱਲ ਅਤੇ ਉਸ ਦੇ ਟੋਲੇ ਦੇ ਨਜ਼ਦੀਕੀ ਸਬੰਧ ਹਨ ਅਤੇ ਇਹ ਟੋਲਾ ਜਿਲਾ ਅਧਿਕਾਰੀਆਂ ਦੇ ਕੰਨ ਭਰਦਾ ਹੈ, ਜਿਸ ਨਾਲ ਉਹਨਾ ਦੀ ਨਿੱਜੀ ਸ਼ਾਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਬਹੁਤੇ ਸ਼ਹਿਰੀ ਸਰਾਏ ਖਾਲੀ ਕਰਵਾਉਣ ਦੇ ਮੁੱਦੇ ਤੇ ਚੁੱਪੀ ਧਾਰੀ ਬੈਠੇ ਹਨ। ਜੋ ਸਮਾਜ ਸੇਵੀ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਨੂੰ ਇਸੇ ਤਰਾ ਕੰਮ ਕਰਨ ਦੇ ਬਿਆਨ ਦੇ ਰਹੇ ਹਨ ਉਹ ਵੀ ਪੱਤਰਕਾਰ ਫੁੱਲ ਦੇ ਟੋਲੇ ਵਲੋਂ ਲਿਖੇ ਬਿਆਨਾਂ ਨੂੰ ਵੱਖ ਵੱਖ ਪੱਤਰਕਾਰਾਂ ਰਾਹੀਂ ਅਖਬਾਰਾਂ ਵਿਚ ਛਪਵਾ ਰਹੇ ਹਨ।


ਇਕ ਹੋਰ ਸਮਾਜ ਸੇਵੀ ਨੇ ਫੋਨ ਤੇ ਪੰਜਾਬਨਾਮਾ ਨੂੰ ਦੱਸਿਆ ਕਿ ਬਹੁਤੇ ਲੋਕ ਰੈਡ ਕਰਾਸ ਨਸ਼ਾ ਛੁਡਾਓ ਕੇੀਦਰ ਅਤੇ ਮੋਹਨ ਸ਼ਰਮਾ ਬਾਰੇ ਬਹੁਤ ਕੁਝ ਕਹਿਣ ਲਈ ਤਿਆਰ ਹਨ ਪਰ ਫੁੱਲ ਟੋਲੇ ਦੀ ਦਹਿਸ਼ਤ ਕਾਰਨ ਸਹਿਰੀਆਂ ਦੀ ਆਵਾਜ਼ ਨੂੰ ਕੋਈ ਨਹੀਂ ਸੁਣ ਰਿਹਾ। ਉਹਨਾ ਕਿਹਾ ਕਿ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਪਹਿਲਾ ਖੁਦ ਨਸ਼ਾ ਛੁਡਾਓ ਕੇਂਦਰ ਇਥੋ ਬਦਲਾਉਣ ਲਈ ਸੰਘਰਸ਼ ਕਰਦੀ ਰਹੀ ਸੀ ਪਰ ਜਦ ਫੁੱਲ ਟੋਲਾ ਸਰਗਰਮ ਹੋ ਗਿਆ ਤਾ ਉਸ ਨੇ ਵੀ ਚੁੱਪੀਧਾਰ ਲਈ। ਉਹਨਾ ਸਪਸ਼ਟ ਕਿਹਾ ਕਿ ਬਹੁਤ ਸ਼ਹਿਰੀ ਧਰਨੇ ਵਿਚ ਸਮੂਲੀਅਤ ਕਰਨ ਲਈ ਧਰਨੇ ਤੱਕ ਪਹੁੰਚ ਤਾਂ ਜਾਂਦੇ ਹਨ, ਪਰ ਟੋਲੇ ਦੀ ਦਹਿਸ਼ਤ ਕਾਰਨ ਮੂੰਹ ਫੇਰ ਕੇ ਉਥੋਂ ਲੰਘਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਹਨ।
ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਭੁੱਖ ਹੜਤਾਲ ਤੇ ਬੈਠ ਸਤਿੰਦਰ ਸੈਣੀ ਨੂੰ ਵੀ ਫੁੱਲ ਸਾਹਿਬ ਨੇ ਆਪਣੇ ਦਫਤਰ ਬੁਲਾ ਕੇ ਧਰਨਾ ਨਾ ਦੇਣ ਅਤੇ ਨਸ਼ਾ ਛੁਡਾਓ ਕੇਂਦਰ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਸੀ । ਲੇਕਿਨ ਸਤਿੰਦਰ ਸੈਣੀ ਵਲੋਂ ਭੁੱਖ ਹੜਤਾਲ ਕਰਨ ਦਾ ਐਲਾਨ ਹੋਣ ਕਾਰਨ ਉਹ ਮਿਥੇ ਸਮੇਂ ਤੇ ਭੁੱਖ ਹੜਤਾਲ ਤੇ ਬੈਠ ਗਿਆ। ਸਤਿੰਦਰ ਸੈਣੀ ਨੇ ਪੰਜਾਬਨਾਮਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਟੋਲੇ ਵਲੋਂ ਧਰਨੇ ਨੂੰ ਫੇਲ ਕਰਨ ਲਈ ਤਰਾ ਤਰਾਂ ਦੇ ਹੱਥਕੰਢੇ ਅਜਮਾਏ ਜਾ ਰਹੇ ਹਨ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਪਹਿਲਾਂ ਤੋਂ ਸਰਾਏ ਨੂੰ ਖਾਲੀ ਕਰਵਾਉਣ ਲਈ ਸੰਘਰਸ਼ ਕਰ ਰਹੇ ਵਿਅਕਤੀਆਂ ਨੂੰ ਭੁੱਖ ਹੜਤਾਲ ਅਤੇ ਮਰਨ ਵਰਤ ਤੋਂ ਦੂਰ ਕਰ ਦਿੱਤਾ ਹੈ।


ਦੂਜੇ ਪਾਸੇ ਗੁਰੂ ਨਾਨਕ ਸਰਾਏ ਨੂੰ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਤੋਂ ਮੁਕਤ ਕਰਵਾਉਣ ਲਈ ਸੰਗਰੂਰੀਆਂ ਦਾ ਮੂਡ ਜਾਨਣ ਲਈ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਤੱਥ ਪੰਜਾਬਨਾਮਾ ਦੇ ਹੱਥ ਲੱਗੇ ਹਨ ਉਹਨਾ ਨੂੰ ਜਿਸ ਨੂੰ ਜਲਦੀ ਹੀ ਪੰਜਾਬਨਾਮਾ ਲਾਈਵ ਤੇ ਪ੍ਰਸ਼ਾਰਿਤ ਕੀਤਾ ਜਾਵੇਗਾ।

ਪੰਜਾਬਨਾਮਾ ਦੀ ਹਰ ਤਾਜਾ ਅੱਪਡੇਟ ਲਈ ਪੰਜਾਬਨਾਮਾ ਐਪ ਡੋਨਲੋਡ ਕਰੋ। ਆਪਣੇ ਵਿਚਾਰ ਸਾਂਝੇ ਕਰਨ ਲਈ ਪੰਜਾਬਨਾਮਾ ਦੇ ਵੱਟਸਐਪ ਨੰਬਰ 905 666 4887 ਦੇ ਸੰਪਰਕ ਕਰੋਂ ਅਤੇ ਪੰਜਾਬਨਾਮਾ ਦੇ ਨੰਬਰ ਨੂੰ ਆਪਣੇ ਵਟਸਐਪ ਗਰੁੱਪ ਵਿਚ ਸ਼ਾਮਲ ਕਰੋਂ। ਇਹ ਖਬਰ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜਰੂਰ ਦਰਜ ਕਰਵਾਓ ।