ਪੁਲਿਸ ਨੇ 2 ਔਰਤਾਂ ਸਮੇਤ 4 ਕੀਤੇ ਗਿ੍ਫਤਾਰ
ਸੰਗਰੂਰ, 26 ਅਕਤੂਬਰ (ਸੁਖਵਿੰਦਰ ਸਿੰਘ ਬਾਵਾ)
– ਸਿਟੀ ਪੁਲਿਸ ਸੰਗਰੂਰ ਨੇ ਗੈਰ ਮਰਦ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਉਸ ਨੂੰ ਲੁਟਣ ਦੇ ਦੋਸ਼ ਵਿਚ 2 ਔਰਤਾਂ ਸਮੇਤ ਚਾਰ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। Having a relationship with a woman is expensive
ਮਿਲੀ ਜਾਣਕਾਰੀ ਮੁਤਾਬਿਕ ਸੰਗਰੂਰ ਦੇ ਪਾਤੜਾ ਰੋਡ ਨਿਵਾਸੀ ਯਸਪਾਲ ਸਿੰੰਘ ਗੈਰ ਔਰਤ ਨਾਲ ਸਬੰਧ ਬਣਾਉਣ ਦੀ ਚੱਕਰ ਵਿਚ ਰੋਹਿਤ ਨਾਲ ਗੁਰੂ ਤੇਗ ਬਹਾਦਰ ਕਲੋਨੀ ਦੇ ਇਕ ਘਰ ਵਿਚ ਪਹੁੰਚ ਗਿਆ। ਜਿਥੇ ਪਹਿਲਾ ਤੋਂ ਮੌਜੂਦ ਔਰਤ ਨੇ ਇਕ ਲੜਕੀ ਨਾਲ ਉਸ ਦੇ ਸਰੀਰਕ ਸਬੰਧ ਬਣਾ ਦਿੱਤੇ ਅਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਉਤਾਰ ਲਈ ਅਤੇ ਉਸ ਤੋਂ 2 ਲੱਖ ਰੁਪਏ ਦੀ ਫਿਰੋਤੀ ਮੰਗੀ।
ਥਾਣਾ ਸਿਟੀ ਸੰਗਰੂਰ ਵਿਚ ਦਰਜ ਮੁਕੱਦਮੇ ਅਨੁਸਾਰ ਯਸਪਾਲ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਹ 30 ਸਤੰਬਰ 2022 ਨੂੰ ਸ਼ਾਮ ਸਮੇਂ ਇਕ ਸਾਲੂਨ ਤੇ ਵਾਲ ਕਟਵਾਉਣ ਲਈ ਗਿਆ ਸੀ ਤਾਂ ਉਥੇ ਉਸ ਨੂੰ ਜੀ ਟੀ ਰੋਡ ਖੇੜੀ ਨਿਵਾਸੀ ਰੋਹਿਤ ਕੁਮਾਰ ਮਿਲ ਗਿਆ। ਜਿਸ ਨੇ ਉਸ ਨੂੰ ਗੱਲਾਂ ਗੱਲਾਂ ਵਿਚ ਗੁਰੂ ਤੇਗ ਬਹਾਦਰ ਵਿਚ ਚਲਦੇ ਇਕ ਚਕਲੇ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਅਤੇ ਉਸ ਨੂੰ ਕੁੜੀਆਂ ਨਾਲ ਮਿਲਾਉਣ ਲਈ ਲੈ ਗਿਆ।
ਦਰਜ ਬਿਆਨਾਂ ਮੁਤਾਬਿਕ ਯਸਪਾਲ ਜਦੋਂ ਕਲੋਨੀ ਦੇ ਇਕ ਘਰ ਵਿਚ ਪੁੱਜਾ ਤਾਂ ਉਥੇ ਉਸ ਨੂੰ ਮਨੀ ਨਾਮਕ ਔਰਤ ਅਤੇ ਹੈਪੀ ਨਾਮ ਦੇ ਵਿਅਕਤੀ ਨਾਲ ਮਿਲਾਇਆ ਗਿਆ ਅਤੇ ਜਿਥੇ ਪਹਿਲਾਂ ਤੋਂ ਰਾਜਵਿੰਦਰ ਕੌਰ ਲੌਂਗੋਵਾਲ ਸਮੇਤ 2 ਹੋਰ ਔਰਤਾ ਅਤੇ 2/3 ਨਾਮਾਲੂਮ ਵਿਅਕਤੀ ਮੌਜੂਦ ਸਨ। ਗੱਲਬਾਤ ਉਪਰੰਤ ਉਕਤ ਵਿਅਕਤੀਆਂ ਨੇ ਯਸਪਾਲ ਨੂੰ ਸਰੀਰਕ ਸਬੰਧ ਬਣਾਉਣ ਲਈ ਤਾਨੀਆਂ ਗਿਲ ਵਾਸੀ ਬਟਾਲਾ ਦੱਸ ਕੇ ਮਿਲਾਇਆ ਅਤੇ ਉਹ ਇਕ ਕਮਰੇ ਵਿਚ ਚਲੇ ਗਏ ਜਿਥੇ ਉਸ ਨੇ ਤਾਨੀਆਂ ਨਾਲ ਸਰੀਰਕ ਸਬੰਧ ਬਣ ਗਏ।
ਦਰਜ ਬਿਆਨਾ ਮੁਤਾਬਿਕ ਜਦੋ ਹੀ ਯਸਪਾਲ ਅਤੇ ਤਾਨੀਆਂ ਦੇ ਸਰੀਰਕ ਸਬੰਧ ਬਣ ਗਏ ਤਾਂ ਮਨੀ, ਹੈਪੀ ਉਰਫ ਜੈਲੀ ਜੋ ਆਪਣੇ ਆਪ ਨੂੰ ਮਨੀ ਦਾ ਘਰਵਾਲਾ ਦੱਸ ਰਿਹਾ ਸੀ, ਰਾਜਵਿੰਦਰ ਕੌਰ ਲੌਗੋਵਾਲ ਸਮੇਤ 2 ਔਰਤਾਂ ਅਤੇ 3 ਵਿਅਕਤੀ ਕਮਰੇ ਅੰਦਰ ਦਾਖਲ ਹੋ ਗਏ ਅਤੇ ਕਹਿਣ ਲੱਗੇ ਕਿ ਯਸਪਾਲ ਤੇਰੇ ਤੇ ਬਲਾਤਕਾਰ ਦਾ ਪੁਲਿਸ ਕੇਸ ਪਵਾਂਵਾਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਦੇਵੋ । ਇਨੇ ਵਿਚ ਮਨੀ ਨੇ
ਯਸਪਾਲ ਦੇ ਗਲੇ ਵਿਚ ਪਾਈ 23 ਗ੍ਰਾਮ ਸੋਨੇ ਦੀ ਚੈਨੀ ਗਲ ਵਿਚੋਂ ਉਤਾਰ ਲਈ ਅਤੇ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੂੰ 2 ਲੱਖ ਰੁਪਏ ਨਾ ਦਿੱਤੇ ਤਾਂ ਤਾਨੀਆਂ ਗਿਲ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਜਾਵੇਗੀ ਅਤੇ ਤੇਰੇ ਤੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾ ਦੇਵੇਗੀ। ਯਸਪਾਲ ਸਿੰਘ ਨੇ ਬਿਆਨ ਰਾਹੀ ਦੱਸਿਆ ਕਿ ਉਹ 2 ਲੱਖ ਰੁਪਏ ਦੇਣ ਦੀ ਹਾਮੀ ਭਰ ਕੇ ਉਕਤ ਵਿਅਕਤੀਆਂ ਦੇ ਚੁੰਗਲ ਵਿਚੋਂ ਛੁੱਟ ਕੇ ਬਾਹਰ ਆਇਆ ਅਤੇ ਆਪਣੇ ਦੋਸਤ ਨਾਲ ਮਸ਼ਵਰਾ ਕਰਕੇ ਸਾਰਾ ਮਾਮਲੇ ਪੁਲਿਸ ਦੇ ਧਿਆਨ ਵਿਚ ਲਿਆਂਦਾ ।
ਥਾਣਾ ਸਿਟੀ ਪੁਲਿਸ ਇੰਚਾਰਜ਼ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਯਸਪਾਲ ਸਿੰਘ ਨੂੰ ਬਲੈਕਮੇਲ ਕਰਨ ਦੇ ਦੋੋਸ਼ ਵਿਚ ਮਨੀ, ਹੈਪੀ, ਰਾਜਵਿੰਦਰ ਕੌਰ ਅਤੇ ਰੋਹਿਤ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਵਿਅਕਤੀਆਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਮਨਜੀਤ ਸਿੰਘ ਕਰ ਰਹੇ ਹਨ ਅਤੇ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ।