ਸੰਗਰੂਰ,13 ਸਤੰਬਰ:

– ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ‘ਗੁਰਬਾਣੀ ਲਿੱਪੀ* ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ।It is important to understand the Gurbani script for a proper understanding of the meaning – Dr. Tejwant Mann.

ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਡਾ. ਚਰਨਜੀਤ ਸਿੰਘ ਉਡਾਰੀ, ਨਿਹਾਲ ਸਿੰਘ ਮਾਨ, ਡਾ. ਰਾਕੇਸ਼ ਸ਼ਰਮਾ, ਸ਼੍ਰੀਮਤ ਰਾਕੇਸ਼ ਸ਼ਰਮਾ, ਡਾ. ਦਵਿੰਦਰ ਕੌਰ, ਅਤੇ ਡਾ. ਗੁਰਮੀਤ ਸਿੰਘ ਸ਼ਾਮਲ ਹੋਏ। ਗੁਰਬਾਣੀ ਲਿੱਪੀ ਬਾਰੇ ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਭਗਵੰਤ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਪਾਠ ਲਈ ਗੁਰਬਾਣੀ ਦੀ ਵਿਆਕਰਣ ਉਤੇ ਚਰਚਾ ਕਰਨੀ ਬਹੁਤ ਜਰੂਰੀ ਹੈ। ਏਦਾਂ ਖੋਜਆਰਥੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਗੁਰਬਾਣੀ ਲਿੱਪੀ ਦੀਆਂ ਸ਼ਬਦ ਜੁਗਤਾਂ ਦਾ ਭਰਪੂਰ ਗਿਆਨ ਹੋਵੇਗਾ।

ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਚਰਨਜੀਤ ਉਡਾਰੀ ਨੇ ਸ਼ੁਨਯ ਤੇ ‘ਮੁਕਤਾ ਅੰਕ* ਦੀ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸੁਰਿੰਦਰ ਪਾਲ ਸਿੰਘ ਸਿੱਦਕੀ ਨੇ ਗੁਰਬਾਣੀ ਵਿਚਲੇ ਅੱਖਰ ਜੋੜਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਭਾਵ—ਅਰਥਾਂ ਨੂੰ ਸਮਝਣ ਦੀ ਲੋੜ ਉਤੇ ਜੋਰ ਦਿੱਤਾ। ਇਸ ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਸੁਰਜੀਤ ਸਿੰਘ, ਗੁਰਨਾਮ ਸਿੰਘ, ਪੰਮੀ ਫੱਗੂਵਾਲੀਆ, ਗੁਰਦੇਵ ਸਿੰਘ ਭੁੱਲਰ, ਜਗਦੀਪ ਸਿੰਘ ਐਡਵੋਕੇਟ, ਡਾ. ਦਵਿੰਦਰ ਕੌਰ, ਡਾ. ਰਕੇਸ਼ ਸ਼ਰਮਾ, ਪ੍ਰੋ. ਨਰਿੰਦਰ ਸਿੰਘ, ਬਲਵੰਤ ਸਿੰਘ ਢਿੱਲੋਂ, ਜੰਗ ਸਿੰਘ ਫੱਟੜ, ਹਰਬੰਸ ਸਿੰਘ, ਸੁਖਮਿੰਦਰ ਸਿੰਘ ਭਵਾਨੀਗੜ੍ਹ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਵਿਚਾਰ ਚਰਚਾ ਨੂੰ ਸਮੇਟਦਿਆਂ ਡਾ. ਤੇਜਵੰਤ ਮਾਨ ਨੇ ਆਪਣੇ ਪ੍ਰਧਾਨਗੀ ਵਿਚਾਰ ਪ੍ਰਗਟ ਕਰਦਿਆਂ ਕਿ ਅੱਜ ਦੀ ਚਰਚਾ ਦਾ ਆਧਾਰ ਸਰਦਾਰ ਨਿਹਾਲ ਸਿੰਘ ਮਾਨ ਦੁਆਰਾ ਰਚਿਤ ਪੁਸਤਕ ‘ਗੁਰਬਾਣੀ ਲਿੱਪੀ ਗੁੱਝੇ ਭੇਦ ਹੈ। ਨਿਹਾਲ ਸਿੰਘ ਮਾਨ ਦੀ ਪੁਸਤਕ ਗੁਰਬਾਣੀ ਲਿੱਪੀ ਦੇ ਅਰਥ ਸਾਪੇਖੀ ਲੁਪਤ ਭੇਦਾਂ ਨੂੰ ਬੜੇ ਵਿਗਿਆਨਕ ਢੰਗ ਨਾਲ ਖੋਲਦੀ ਹੈ। ਗੁਰਬਾਣੀ ਤੇ ਅਰਥਾਂ ਦੀ ਸੰਗੀਤਕਤਾ, ਗਾਇਣ ਵਿੱਧੀ, ਬੰਦਾਵਲੀ ਅਤੇ ਸ਼ਬਦ ਜੜਤ ਵਜੋਂ ਸਮਝਣ ਲਈ ਗੁਰਬਾਣੀ ਵਿੱਚ ਵਰਤੀ ਗਈ ਲਿੱਪੀ ਨੂੰ ਸਮਝਣਾ ਬਹੁਤ ਜਰੂਰੀ ਹੈ। ਕੇਵਲ ਕੰਠੀ ਪਾਠ ਕਰਨਾ ਅਤੇ ਗੁਰੂਆਂ ਵੱਲੋਂ ਲਗਾਖਰਾਂ ਦੀ ਕੀਤੀ ਗਈ ਵਰਤੋਂ ਨਾਲ ਆਏ ਅਰਥ—ਭੇਦ ਨਾ ਸਮਝਣਾ ਹਨੇਰ ਵਿੱਚ ਝੱਖ ਮਾਰਨਾ ਹੈ।

ਉਪਰੰਤ ਨਿਹਾਲ ਸਿੰਘ ਮਾਨ ਦੀ ਪੁਸਤਕ ‘ਗੁਰਬਾਣੀ ਲਿੱਪੀ ਗੁੱਝੇ ਭੇਦ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤੀ। ਪੁਸਤਕ ਨੂੰ ਲੋਕ ਅਰਪਣ ਕਰਦਿਆਂ ਲੇਖਕ ਨਿਹਾਲ ਸਿੰਘ ਮਾਨ ਨੇ ਔਕੜ, ਸਿਹਾਰੀ, ਮੁਕਤਾ ਦੇ ਬਾਣੀ ਵਿਚਲੇ ਪ੍ਰਯੋਗ ਨੂੰ ਬੜੇ ਵਿਸਥਾਰ ਨਾਲ ਸਮਝਾਇਆ। ੳ, ਅ, ੲ, ਦੇ ਲਗਾਖਰਾਂ ਦੀ ਆਪਣੀ ਆਪਣੀ ਮਾਲਕੀ ਦੇ ਸੰਦਰਭ ਵਿੱਚ ਦੱਸਿਆ ਕਿ ਇਹ ਅੱਖਰ ਆਪਣੀਆਂ ਲਗਾਂਖਰਾਂ ਦੀ ਆਪਣੀ ਆਪਣੀ ਮਾਲਕੀ ਦੇ ਸੰਦਰਭ ਵਿੱਚ ਦੱਸਿਆ ਕਿ ਇਹ ਅੱਖਰ ਆਪਣੀਆਂ ਲਗਾਂ ਮਾਤਰਾ ਇੱਕ ਦੂਜੇ ਨੂੰ ਨਹੀਂ ਦਿੰਦੇ ।

ਉਪਰੰਤ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ਵਿੱਚ ਦੇਸ਼ ਭੂਸ਼ਨ, ਕੁਲਵੰਤ ਕਸਕ, ਜੰਗ ਸਿੰਘ ਫੱਟੜ, ਗੁਲਜ਼ਾਰ ਸਿੰਘ ਸ਼ੌਂਕੀ, ਪੰਮੀ ਫਗੂਵਾਲੀਆ, ਅਮਰਜੀਤ ਅਮਨ, ਮੀਤ ਸਕਰੌਦੀ, ਸੁਰਿੰਦਰ ਸਿੰਘ, ਜਰਨੈਲ ਸੱਗੂ, ਜਸਪ੍ਰੀਤ ਸਿੰਘ, ਹਰਮਿਲਾਪ ਸਿੰਘ, ਬੀ.ਐਸ. ਜੋਗੇ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ । ਅੰਤ ਵਿੱਚ ਸਭਾ ਵੱਲੋਂ ਨਿਹਾਲ ਸਿੰਘ ਮਾਨ, ਡਾ. ਰਾਕੇਸ਼ ਸ਼ਰਮਾ, ਡਾ. ਚਰਨਜੀਤ ਉਡਾਰੀ, ਸੁਰਿੰਦਰ ਸਿੰਘ ਭਵਾਨੀਗੜ੍ਹ, ਦਾ ਸਨਮਾਨ ਕੀਤਾ ਗਿਆ। ਸਨਮਾਨ ਵਿੱਚ ਸਿਰੋਪਾ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸੇਵਾ—ਮੁਕਤ ਕਾਨੂੰਗੋ ਨੇ ਸਟੇਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ । ਜਗਦੀਪ ਸਿੰਘ ਨੇ ਸਭ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਖਾਸ ਖਬਰਾਂ