ਸੰਗਰੂਰ, 13 ਸਤੰਬਰ:

-ਅਜ਼ਾਦੀ ਘੁਲਾਟੀਆ ਦੇ ਪਰਿਵਾਰਾ ਨੇ ਜਿਲ੍ਹਾ ਪ੍ਰਧਾਨ ਦੀ ਨਿਯੁਕਤੀ ਨੂੰ ਲੈਕੇ ਸਥਾਨਕ ਡੀ.ਸੀ ਕੰਪਲੈਕਸ ਸੰਗਰੂਰ ਵਿਖੇ ਇਕੱਤਰਤਾ ਕੀਤੀ । ਫਰੀਡਮ ਫਾਈਟਰ ਉਤਰਾਧਿਕਾਰੀ ਜੱਥੇਬੰਦੀ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਚੋਣ ਕਰਾਉਣ ਲਈ ਮੀਟਿੰਗ ਕੀਤੀ ਗਈ। Chamkaur Singh Ghanori became the president again.

ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਨਿਰਭੈ ਸਿੰਘ ਬਠਿੰਡਾ, ਭਰਪੂਰ ਸਿੰਘ ਰੰਗੜਿਆਲ, ਚਤਿੰਨ ਸਿੰਘ ਮਾਨਸਾ, ਨਿਰਮਲ ਸਿੰਘ ਮੁਕਤਸਰ, ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ,ਬਲਦੇਵ ਸਿੰਘ ਫਰੀਦਕੋਟ ਨੇ ਵਿਸ਼ੇਸ਼ ਤੌਰ ਸਮੂਲੀਅਤ ਕੀਤੀ।

ਇਸ ਮੌਕੇ ਜੱਥੇਬੰਦੀ ਦੇ ਸਰਪ੍ਰਸਤ ਫਰੀਡਮ ਫਾਇਟਰ ਬੀਬੀ ਸਮਿੰਦਰ ਕੌਰ ਲੌਗੋਂਵਾਲ ,ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਨੇ ਸਬੋਧਨ ਕੀਤਾ।ਇਸੇ ਦੌਰਾਨ ਮੀਟਿੰਗ ਵਿੱਚ ਪ੍ਰਧਾਨਗੀ ਨੂੰ ਲੈਕੇ ਅਹਿੰਮ ਫੈਸਲਾ ਲਿਆ ਗਿਆ ਅਤੇ ਸਰਬਸੰਮਤੀ ਨਾਲ ਚਮਕੌਰ ਸਿੰਘ ਘਨੌਰੀ ਕਲਾ ਨੂੰ ਮੁੜ ਤੋ ਪ੍ਰਧਾਨ ਚੁਣਿਆ ਗਿਆ,  ਜੋਗਿੰਦਰ ਸਿੰਘ ਢੱਡਰੀਆਂ ਨੂੰ ਸੈਕਟਰੀ ਕਰਮਜੀਤ ਸਿੰਘ ਘਨੌਰ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।

ਚੁਣੇ ਗਏ ਆਗੂਆ ਨੇ ਜੱਥੇਬੰਦੀ ਦੀ ਚੜਦੀ ਕਲਾ ਲਈ ਮੀਟਿੰਗ ਵਿੱਚ ਹਾਜ਼ਰ ਹੋਏ ਪਰਿਵਾਰਕ ਮੈਂਬਰਾ ਨੂੰ ਸੰਬੋਧਨ ਕਰਦਿਆ ਵਿਸ਼ਵਾਸ਼ ਦੁਆਇਆ ਕਿ ਉਹ ਇਹਨਾ ਆਹੁਦੇਦਾਰੀਆਂ ਨੂੰ ਜਾਇਆ ਨਹੀ ਜਾਣ ਦੇਣਗੇ ਅਤੇ ਨਾ ਹੀ ਕਦੇ ਕੋਈ ਸਿਕਾਇਤ ਦਾ ਮੌਕਾ ਦੇਣਗੇ ਅਤੇ ਦਿਨ ਰਾਤ ਇਮਾਨਦਾਰੀ ਨਾਲ ਜੱਥੇਬੰਦੀ ਲਈ ਕੰਮ ਕਰਨਗੇ।

ਇਸ ਮੌਕੇ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਦਲਜੀਤ ਸਿੰਘ ਸ਼ੇਖੇ ਨੇ ਮੀਟਿੰਗ ਵਿੱਚ ਪਹੁੰਚੇ ਸੂਬਾ ਕਮੇਟੀ ਮੈਂਬਰਾ ਅਤੇ ਪਰਿਵਾਰਕ ਮੈਂਬਰਾ ਧੰਨਵਾਦ ਕਰਦਿਆ ਨਵ-ਨਿਯੁਕਤ ਆਹੁਦੇਦਾਰਾ ਨੂੰ ਵਧਾਈ ਦਿੱਤੀ।

ਇਸ ਮੌਕੇ ਵਿਸਾਖਾ ਸਿੰਘ ਜਨਾਲ,ਹਰਜੀਤ ਸਿੰਘ ਕੜੈਲ, ਰਾਮਸਿੰਘ ਸਾਦੀਹਰੀ, ਮਨਜੀਤ ਸਿੰਘ ਢੱਡਰੀਆਂ, ਹਰਜਿੰਦਰ ਸਿੰਘ ਸ਼ੇਰਪੁਰ, ਪਰਮਜੀਤ ਸਿੰਘ ਖੁਰਦ, ,ਧਰਮਵੀਰ ਸਿੰਘ ਮਾਨ, ਕਰਮਸਿੰਘ ਬਡਰੁੱਖਾ, ਸੁਖਜੀਤ ਸਿੰਘ ਮਾਨ,ਗੁਰਦਿਆਲ ਸਿੰਘ ਸਾਹੋਕੇ, ਸੁਰਜੀਤ ਕੌਰ ਸਾਹੋਕੇ, ਸੁਖਵਿੰਦਰ ਕੌਰ ਦੁੱਗਾ ,ਗੁਰਮੇਲ ਸਿੰਘ, ਲਖਵਿੰਦਰ ਸਿੰਘ ਭੱਟੀਵਾਲ, ਪਰਮਜੀਤ ਸਿੰਘ ਟਿਵਾਣਾ,  ਕਰਮਜੀਤ ਸਿੰਘ ਭੱਟੀਵਾਲ, ਮੁਖਤਿਆਰ ਸਿੰਘ ਹੇੜੀਕੇ, ਸਵਰਨਜੀਤ ਸਿੰਘ ਸੋਨੀ ਸੁਨਾਮ,ਲਾਲ ਸਿੰਘ ਸੁਨਾਮ, ਦਰਸ਼ਨ ਸਿੰਘ ਬਹਾਦਰਪੁਰ ਤੋ ਇਲਾਵਾ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ ।

ਖਾਸ ਖਬਰਾਂ