ਸੰਗਰੂਰ
– ਦਿੱਲੀ ਤਖ਼ਤ ਦੇ ਬਾਦਸ਼ਾਹ ਜਹਾਂਗੀਰ ਵੱਲੋਂ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ l ਜਿਸ ਤਵੀ ਦੇ ੳੁੱਤੇ ਪੰਜਵੇਂ ਪਾਤਸ਼ਾਹ ਦੀ ਚਰਬੀ ਢਲੀ ਅਤੇ ਖੂਨ ਡੁੱਲ੍ਹਿਆ ਉਹ ਤਵੀ ਦੇ ਵਿਚੋਂ ਤੇਗ ਪੈਦਾ ਹੋਈ l ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜੋ ਕੇ ਕੋਈ ਦੁਨਿਆਵੀ ਰਾਜ ਕਰਨ ਦੀ ਲਾਲਸਾ ਦੇ ਲਈ ਨਹੀਂ ਸੀ ਸਗੋਂ ਸਮੁੱਚੇ ਬ੍ਰਹਿਮੰਡ ਦੇ ਉੱਤੇ ਮੈਲ ਤੋਂ ਰਹਿਤ ਖ਼ਾਲਸ ਰਾਜ ਦਾ ਨਿਸ਼ਾਨ ਝੁਲਾਉਣ ਲਈ ਕੀਤੀ ਸੀ ਸਰਕਾਰਾਂ ਦੇ ਕੋਲ ਆਰਮੀ ਏ ਫ਼ੌਜਾਂ ਨੇ ਜੋ ਖ਼ਰਚਾ ਲੈ ਕੇ ਲੋਕਾਈ ਦੀ ਰੱਖਿਆ ਕਰਦੀਆਂ ਨੇ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤਕ ਸਿੱਖ ਆਰਮੀ ਤਿਆਰ ਕੀਤੀ ਜੋ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣੀ ਜਾਨ ਤੇ ਖੇਡ ਕੇ ਮਜ਼ਲੂਮਾਂ ਦੀ ਰੱਖਿਆ ਕਰਦੀ ਆ ਰਹੀ ਹੈ l ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਦੱਸਿਆ ਅੱਜ ਮੀਰੀ ਪੀਰੀ ਦੇ ਸਿਧਾਂਤ ਉਪਰ ਪਹਿਰਾ ਦਿੰਦਿਆਂ ਗ੍ਰੰਥੀ ਰਾਗੀ ਸਭਾ ਸੰਗਰੂਰ, ਸਿੱਖ ਸਦਭਾਵਨਾ ਦਲ , ਤਾਲਮੇਲ ਕਮੇਟੀ ਸੰਗਰੂਰ ਦੇ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਵਸ ਗੁਰਦੁਆਰਾ ਸਾਹਿਬ ਸੰਤਪੁਰਾ ਪਟਿਆਲਾ ਗੇਟ ਸੰਗਰੂਰ ਵਿਖੇ ਧੂਮਧਾਮ ਦੇ ਨਾਲ ਮਨਾਇਆ ਗਿਆ ਗੱਤਕਾ ਮਾਰਚ ਕੱਢਿਆ ਗਿਆ ਜਿਸ ਵਿੱਚ ਅਕਾਲ ਗੱਤਕਾ ਅਖਾੜਾ ਮਸਤੂਆਣਾ ਸਾਹਿਬ, ਜੰਡਸਰ ਗੱਤਕਾ ਅਖਾੜਾ ਦਮਦਮੀ ਟਕਸਾਲ ਖਡਿਆਲ , ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ l ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖ਼ਰਬਾਂ ਤਰਨਾ ਦਲ ਨੇ ਬੋਲਦਿਆਂ ਆਖਿਆ ਸ਼ਾਸਤਰ ਖ਼ਾਲਸੇ ਦਾ ਅਨਿੱਖੜਵਾਂ ਅੰਗ ਨੇ ਜਿਸ ਨੂੰ ਅਸੀਂ ਕਦੇ ਵੀ ਵਿਸਾਰ ਨਹੀਂ ਸਕਦੇ ਉਨ੍ਹਾਂ ਕਿਹਾ ਸ਼ਾਸ਼ਤਰ ਕੇ ਅਧੀਨ ਹੈ ਰਾਜ਼ ਬਾਬਾ ਅਮਰਜੀਤ ਸਿੰਘ ਮਰਿਆਦਾ ਕਣਕਵਾਲ ਭੰਗੂਆਂ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ ,ਜ:ਮਲਕੀਤ ਸਿੰਘ ਚੰਗਾਲ ਮੈਂਬਰ ਐਸਜੀਪੀਸੀ ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ ,ਬਾਬਾ ਬਲਜੀਤ ਸਿੰਘ ਫੱਕਰ ,ਸਰਦਾਰ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਤਾਲਮੇਲ ਕਮੇਟੀ ਸੰਗਰੂਰ , ਗੁਰਮੀਤ ਸਿੰਘ ਪ੍ਰਧਾਨ ਗੁ: ਪ੍ਰਬੰਧਕ ਕਮੇਟੀ ਸੰਤਪਰਾ,ਬਲਵੰਤ ਸਿੰਘ ਜੋਗਾ, ਬਲਵਿੰਦਰ ਸਿੰਘ ਛੰਨਾ, ਜਗਤਾਰ ਸਿੰਘ ਗੁੱਜਰਾਂ ,ਕੁਲਵੰਤ ਸਿੰਘ ਬੁਰਜ ਸਕੱਤਰ, ਕੇਵਲ ਸਿੰਘ ਹਰੀਪੁਰਾ ਖ਼ਜ਼ਾਨਚੀ, ਮਨਦੀਪ ਸਿੰਘ ਸਕੱਤਰ, ਗੁਰਧਿਆਨ ਸਿੰਘ ਜਨਰਲ ਸਕੱਤਰ,ਗੁਰਪ੍ਰੀਤ ਸਿੰਘ ਰਾਮਪੁਰਾ ਕੁਲਵਿੰਦਰ ਸਿੰਘ ਚੌਕ ,ਰਾਜਵਿੰਦਰ ਸਿੰਘ ਰਾਜੂ ਦਿਵਿਆ ਟੇਲਰ ,ਸਤਪਾਲ ਸਿੰਘ ਪ੍ਰਧਾਨ ਗੁ: ਸਿੰਘ ਸਭਾ, ਦਲਵੀਰ ਸਿੰਘ ਬਾਬਾ, ਰਾਜਵਿੰਦਰ ਸਿੰਘ ਲੱਕੀ , ਰਣਜੀਤ ਸਿੰਘ ਐੱਮਸੀ ਪ੍ਰਧਾਨ ,ਸੁਰਿੰਦਰਪਾਲ ਸਿੰਘ ਸਿਦਕੀ ਸਟੱਡੀ ਸਰਕਲ’, ਬੀਬੀ ਰਵਿੰਦਰ ਕੌਰ ਪ੍ਰਧਾਨ ,ਬਾਬਾ ਰਾਮ ਸਿੰਘ ਬਾਬਾ ਬਲਜਿੰਦਰ ਸਿੰਘ ਸੁੰਦਰ ਮੈਨੇਜਰ ਹਰਬੰਸ ਸਿੰਘ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ ਠੰਢੇ ਮਿੱਠੇ ਪਾਣੀ ਦੀ ਛਬੀਲ ਕੇਲਿਆਂ ਦਾ ਪ੍ਰਸ਼ਾਦ ,ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।