ਤਹਿਸੀਲਦਾਰ ਨੇ ਲਿਆ ਮੰਗ ਪੱਤਰ
ਸੰਗਰੂਰ 10 ਅਗਸਤ (ਬਾਵਾ)

-ਫਰੀਡਮ ਫਾਇਟਰ, ਉਤਰਾਅਧਿਕਾਰੀ ਜਥੇਬੰਦੀ ਰਜਿ 196 ਪੰਜਾਬ ਦੇ ਸਮੁੱਚੇ ਜ਼ਿਲਿਆਂ ਦੇ ਆਹੁਦੇਦਾਰਾਂ ਨੇ ਸੁਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਵੱਲ ਮਾਰਚ ਕੀਤਾ ।

ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਕ, ਬਸ ਸਟੈਂਡ, ਛੋਟਾ ਚੌਕ ਬਜ਼ਾਰ ਵਿੱਚ ਹੁੰਦੇ ਹੋਏ ਵੱਡੇ ਚੌਕ, ਸਿਟੀ ਥਾਣਾ ਅੱਗੇ ਪਹੁਚੇ ਤਾਂ  ਸੰਦੀਪ ਸਿੰਘ ਤਹਿਸੀਲਦਾਰ ਮੰਗ ਪੱਤਰ ਲਿਆ।

ਜਥੇਬੰਦੀ ਦੇ ਸੁਬਾ ਪ੍ਰਧਾਨ ਹਰਿੰਦਰਪਾਲ ਖਾਲਸਾ ਤੇ ਸੁਬਾ ਸਕੱਤਰ ਮੇਜਰ ਸਿੰਘ ਬਰਨਾਲਾ ਨੇ ਕਿਹਾ ਕਿ 75 ਸਾਲਾਂ ਬਾਅਦ ਵੀ ਦੇਸ਼ ਭਗਤ ਪ੍ਰੀਵਾਰਾਂ ਦੇ ਨਾਂ ਤੇ ਸਿਆਸਤ ਕੀਤੀ ਜਾ ਰਹੀ ਹੈ, ਬਣਦੇ ਹੱਕ ਨਹੀਂ ਦਿਤੇ ਜਾਂਦੇ, ਸਿਰਫ ਐਲਾਨ ਹੁੰਦੇ ਹਨ ਅਸੀਂ ਸ਼ਰਤਾਂ ਦੇ ਅਧਾਰ ਤੇ ਕੋਈ ਸਹਾਇਤਾ ਨਹੀਂ ਲੈਣਾ ਚਾਹੁੰਦੇ । ਜੇਕਰ ਸਰਕਾਰ ਸਾਡੇ ਪਰਿਵਾਰਾਂ ਦਾ ਸਨਮਾਨ ਕਰਨਾ ਚਾਹੁੰਦੀ ਹੈ ਤਾਂ ਸ਼ਰਤਾਂ ਜਾ ਘੋਸ਼ਣਾ ਪੱਤਰ ਤੋਂ ਬਗੈਰ ਦੇਵੇ ।

ਚਤਿੰਨ ਸਿੰਘ ਜ਼ਿਲਾ ਪ੍ਰਧਾਨ ਮਾਨਸਾ ਤੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਬਿਜਲੀ ਮਾਫ਼ੀ 300 ਯੁਨਿਟ ਬਿਨਾਂ ਘੌਸਨਾ ਪੱਤਰ ਸਿਰਫ ਡੀਸੀ ਵੱਲੋਂ ਦਿਤਾ ਵਾਰਸ ਸਰਟੀਫਿਕੇਟ ਤੇ ਦਿਤੀ ਜਾਵੇ, ਨੌਕਰੀਆਂ ਵਿਚ ਕੋਟਾ 5% ਕੀਤਾਂ ਜਾਵੇ ਉਤਰਾਖੰਡ ਸਰਕਾਰ ਦੀ ਤਰਜ਼ ਤੇ ਵਾਰਸਾਂ ਨੂੰ ਪੈਨਸ਼ਨ ਦਿੱਤੀ ਜਾਵੇ, ਜ਼ਿਲਾ ਕਮੇਟੀਆਂ ਵਿੱਚ ਨੁਮਾਇੰਦਗੀ ਦਿਤੀ ਜਾਵੇ ਫਰੀਡਮ ਫਾਇਟਰ ਪ੍ਰੀਵਾਰਾਂ ਨੂੰ ਰਾਸ਼ਟਰੀ ਪ੍ਰੀਵਾਰ ਘੋਸ਼ਿਤ ਕੀਤਾ ਜਾਵੇ ।

ਮਲਕੀਤ ਸਿੰਘ ਜ਼ਿਲਾ ਪ੍ਰਧਾਨ ਬਰਨਾਲਾ, ਜਗਦੀਪ ਸਿੰਘ ਧਨੇਠਾ ਜ਼ਿਲਾ ਪ੍ਰਧਾਨ ਪਟਿਆਲਾ,ਨਿਰਭੈ ਸਿੰਘ ਬਠਿੰਡਾ ਨੇ ਬੋਲਦਿਆਂ ਕਿਹਾ ਕਿ 75 ਵੀ ਵਰੇਗੰਢ ਮੌਕੇ ਪੁਰੇ ਪੰਜਾਬ ਵਿੱਚ ਹਰ ਜ਼ਿਲਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਕੇ ਜਥੇਬੰਦੀ ਦਿਹਾੜੇ ਨੂੰ ਮਨਾਏਗੀ ਸਾਡੇ ਬਜ਼ੁਰਗਾਂ ਵੱਲੋਂ ਦਿੱਤੀ ਕੁਰਬਾਨੀ ਦਾ ਪ੍ਰਤੀਕ ਹੈ 15 ਅਗਸਤ ਪੁਰੇ ਜ਼ੋਰ ਜ਼ੋਰ ਨਾਲ ਮਨਾਵਾਂਗੇ । ਬਲਾਕ ਪੱਧਰ ਤੇ ਕੋਈ ਪ੍ਰੀਵਾਰ ਨਹੀਂ ਜਾਵੇਗਾ ਇਸ ਮੌਕੇ ਸਰਵਸੰਮਤੀ ਨਾਲ ਫੈਸਲਾ ਲੈਂਦਿਆਂ ਕਿਹਾ ਕਿ ਅਗਲੀ ਮੀਟਿੰਗ 19 ਅਗਸਤ ਬਰਨਾਲਾ ਵਿਖੇ ਹੋਵੇਗੀ, ਜਿਸ ਵਿਚ ਅਗਲੇ ਐਕਸ਼ਨ ਕਰਨ ਵਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਜ਼ੋ ਸਰਕਾਰਾਂ ਵੱਲੋਂ ਕੀਤੇ ਐਲਾਨ ਤੇ ਮੰਗਾਂ ਲਾਗੂ ਕਰਵਾ ਸਕੀਏ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਫਰੀਡਮ ਫਾਇਟਰ ਸ਼ਮਿੰਦਰ ਕੌਰ ਲੌਂਗੋਵਾਲ, ਸੁਬਾ ਪ੍ਰੈਸ ਸਕੱਤਰ ਅਜੀਤਪਾਲ ਸਿੰਘ ਪਾਲੀ , ਜ਼ਿਲਾ ਪ੍ਰਧਾਨ ਸਿਆਸਤ ਸਿੰਘ, ਪਰਮਜੀਤ ਕੌਰ ਸਮਾਣਾ, ਜਸਵਿੰਦਰ ਕੌਰ ਧਨੌਲਾ, ਪਰਮਜੀਤ ਸਿੰਘ ਟਿਵਾਣਾ, ਸੁਖਵੀਰ ਸਿੰਘ ਮਾਨ, ਗੁਰਇੰਦਰ ਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਜੋਗਿੰਦਰ ਸਿੰਘ, ਰਾਮਪਾਲ ਸਿੰਘ ਅਮ੍ਰਿਤਸਰ ਸਾਹਿਬ, ਅਵਤਾਰ ਸਿੰਘ ਹੁਸ਼ਿਆਰਪੁਰ,ਰਾਮ ਸਿੰਘ ਮੀਡਾ ਮਲੋਟ, ਬਲਵਿੰਦਰ ਸਿੰਘ ਲੁਧਿਆਣਾ, ਦਲਜੀਤ ਸਿੰਘ, ਓਂਕਾਰ ਸਿੰਘ ਹੁਸ਼ਿਆਰਪੁਰ , ਸਤਨਾਮ ਸਿੰਘ ਤਰਨਤਾਰਨ, ਅਵਤਾਰ ਸਿੰਘ ਮੋਗਾ , ਸੁਖਮਿੰਦਰ ਸਿੰਘ ਭੋਲਾ ਬਡਰੁੱਖਾਂ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਆਹੁਦੇਦਾਰ ਤੇ ਮੈਂਬਰ ਹਾਜ਼ਰ ਸਨ।