FCI ਨੇ ਕੱਢੀਆਂ 4710 ਅਸਾਮੀਆਂ, 8ਵੀਂ ਪਾਸ ਤੋਂ ਗ੍ਰੈਜੂਏਟਸ ਲਈ ਸੁਨਹਿਰੀ ਮੌਕਾ

FCI Recruitment 2022 : ਫੂਡ ਕਾਰਪੋਰੇਸ਼ਨ ਆਫ ਇੰਡੀਆ ‘ਚ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਮਹੱਤਵਪੂਰਨ ਅਪਡੇਟ। ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਅਧੀਨ ਭਾਰਤੀ ਖ਼ੁਰਾਕ ਨਿਗਮ ਦੇ ਵੱਖ-ਵੱਖ ਰੀਜਨ ਜਿਵੇਂ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਜੰਮੂ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਆਦਿ ਸਮੇਤ ਹੈੱਡਕੁਆਰਟਰ ‘ਚ ਖਾਲੀ 4710 ਪੋਸਟਾਂ ‘ਤੇ ਭਰਤੀ ਲਈ ਅਪਲਾਈ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾ ਸਕਦੀ ਹੈ।

ਵੱਖ-ਵੱਖ ਮੀਡੀਆ ਰਿਪੋਰਟਸ ਅਨੁਸਾਰ, ਐੱਫਸੀਆਈ ਵੱਲੋਂ ਕੈਟਾਗਰੀ 2, ਕੈਟਾਗਰੀ 3 ਤੇ ਕੈਟਾਗਰੀ 4 ‘ਚ ਵੱਖ-ਵੱਖ ਪੋਸਟਾਂ ਦੀਆਂ ਕੁੱਲ 4710 ਅਸਾਮੀਆਂ ਲਈ ਅਪਲਾਈ ਪ੍ਰਕਿਰਿਆ ਜੁਲਾਈ ਦੇ ਪਹਿਲੇ ਹਫਤੇ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਇਹ ਅਗਸਤ ਦੇ ਤੀਸਰੇ ਹਫ਼ਤੇ ਤਕ ਜਾਰੀ ਰਹਿ ਸਕਦੀ ਹੈ। ਹਾਲਾਂਕਿ, ਐੱਫਸੀਆਈ ਵੱਲੋਂ ਅਧਿਕਾਰਤ ਤੌਰ ‘ਤੇ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ ਵਿਚ ਉਮੀਦਵਾਰ ਨਿਗਮ ਦੀ ਅਧਿਕਾਰਤ ਭਰਤੀ ਪੋਰਟਲ recruitmentfci.in ਅਤੇ ਅਧਿਕਾਰਤ ਵੈੱਬਸਾਈਟ fci.gov.in ‘ਤੇ ਸਮੇਂ-ਸਮੇਂ ‘ਤੇ ਵਿਜ਼ਿਟ ਕਰਦੇ ਰਹਿਣ।

ਵੱਖ-ਵੱਖ ਮੀਡੀਆ ਰਿਪੋਰਟਸ ਅਨੁਸਾਰ, ਐੱਫਸੀਆਈ ਵੱਲੋਂ ਕੈਟਾਗਰੀ 2, ਕੈਟਾਗਰੀ 3 ਤੇ ਕੈਟਾਗਰੀ 4 ‘ਚ ਵੱਖ-ਵੱਖ ਪੋਸਟਾਂ ਦੀਆਂ ਕੁੱਲ 4710 ਅਸਾਮੀਆਂ ਲਈ ਅਪਲਾਈ ਪ੍ਰਕਿਰਿਆ ਜੁਲਾਈ 2022ਦੇ ਪਹਿਲੇ ਹਫਤੇ ਸ਼ੁਰੂ ਕੀਤੀ ਜਾ ਸਕਦੀ ਹੈ

ਇਸ ਤੋਂ ਪਹਿਲਾਂ ਐੱਫਸੀਆਈ ਦੇ ਨੋਇਡਾ ਸਥਿਤੀ ਜ਼ੋਨਲ ਆਫਿਸ ਵੱਲੋਂ ਨਵੀਂ ਦਿੱਲੀ ਸਥਿਤ ਹੈਡਕੁਆਰਟਰ ਨੂੰ ਵੱਖ-ਵੱਖ ਰੀਜਨ ਤੇ ਕੈਟਾਗਰੀ ਅਸਾਮੀਆਂ ਲਈ ਵਕੈਂਸੀ ਬ੍ਰੇਕਅਪ ਭੇਜੇ ਜਾ ਚੁੱਕੇ ਹਨ। ਐੱਫਸੀਆਈ ਦੇ 5 ਮਈ 2022 ਦੇ ਇਸ ਨੋਟਿਸ ਅਨੁਸਾਰ, ਕੈਟਾਗਰੀ 2 ‘ਚ ਵੱਖ-ਵੱਖ ਵਿਭਾਗਾਂ ‘ਚ 35 ਅਸਾਮੀਆਂ ਹਨ ਜੋ ਕਿ ਡਿਪੂ, ਜਨਰਲ, ਟੈਕਨੀਕਲ, ਅਕਾਊਂਟਸ, ਸਿਵਲ, ਈਐਂਡਐੱਮ ਤੇ ਹਿੰਦੀ ਕੈਡਰ ਦੀਆਂ ਹਨ। ਇਸੇ ਤਰ੍ਹਾਂ ਕੈਟਾਗਰੀ 3 ‘ਚ 2521 ਅਸਾਮੀਆਂ ਹਨ ਜੋ ਕਿ ਟੈਕਨੀਕਲ, ਜਨਰਲ, ਅਕਾਊਂਟ, ਡਿਪੂ, ਜੇਈ (ਈਐੱਮਈ), ਜੇਈ (ਸਿਵਲ), ਟਾਈਪਿਸਟ (ਹਿੰਦੀ), ਏਜੀ-2 (ਹਿੰਦੀ ਅਤੇ ਸਟੈਨੋ ਗ੍ਰੇਡ-2) ਕੈਡਰ ਦੀEX ਹਨ। ਉੱਥੇ ਹੀ ਕੈਟਾਗਰੀ 4 ‘ਚ ਵਾਚਮੈਨ ਦੀਆਂ 2154 ਅਸਾਮੀਆਂ ਹਨ ਜੋ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ, ਹਿਮਾਚਲ ਪ੍ਰਦੇਸ਼, ਦਿੱਲੀ, ਯੂਕੇਡੀ, ਹੈਡਕੁਆਰਟਰ ਤੇ ਜ਼ੋਨਲ ਆਫਿਸ ‘ਚ ਹਨ।

ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਐੱਫਸੀਆਈ ਨੋਇਡਾ ਜ਼ੋਨਲ ਆਫਿਸ ਵੱਲੋਂ ਭੇਜੀਆਂ ਗਈਆਂ ਵੱਖ-ਵੱਖ ਰੀਜਨ ਦੀਆਂ ਅਸਾਮੀਆਂ ਦੇ ਬ੍ਰੇਕਅਪ ਦੀ ਸਥਿਤੀ ਕੈਟਾਗਰੀ 2 ਦੀ 31 ਮਾਰਚ 2022 ਤਕ ਦੀ ਹੈ ਜਦਕਿ ਕੈਟਾਗਰੀ 3 ਤੇ ਕੈਟਾਗਰੀ 4 ਦੀ ਸਥਿਤੀ 28 ਫਰਵਰੀ 2022 ਤਕ ਦੀ ਹੈ।