ਫ਼ਰੀਦਾ ਤੁਰਿਆ ਤੁਰਿਆ ਜਾ, ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ।ਪਰ ਹਲਕਾ ਫ਼ਰੀਦਕੋਟ ਜੋ ਬਾਬਾ ਫ਼ਰੀਦ ਜੀ ਦੀ ਵਰਸੋਈ ਧਰਤੀ ਹੈ, ਇਸ ਦੀ ਉਡੀਕ ਮੁੱਕੀ ਜਾਂ ਬਾਕੀ ਹੈ, ਚਲੋ ਦੇਖਦੇ ਹਾਂ।

ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਨੂੰ ਸਿਆਸੀ ਤੌਰ ਤੇ ਕਲਾਕਾਰਾਂ ਦੀ ਭੂਮੀ ਵਜੋਂ ਵਿਕਸਤ ਕਰਨ ਦੀਆਂ ਰਾਜਸੀ ਚਾਲੂ ਪੂਰੀ ਤਰ੍ਹਾਂ ਸਫਲ ਹੁੰਦੀਆਂ ਵਿਖਾਈ ਦੇ ਰਹੀਆਂ ਹਨ। ਫ਼ਰੀਦਕੋਟ ਦੀ ਧਰਤੀ ਤੇ ਲੋਕ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਨੇ ਸਥਾਨਕ ਲੋਕਾਂ ਨੂੰ ਛੱਡ ਕੇ ਬਾਹਰੀ ਲੋਕਾਂ ਦੇ ਸਹਾਰੇ ਕਰ ਦਿੱਤਾ ਹੈ। ਹੁਣ ਤੱਕ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਹਰੋਂ ਲਿਆ ਕੇ ਥਾਪ ਦਿੱਤੇ ਗਏ ਹਨ। ਆਓ ਜਾਣਦੇ ਹਾਂ ਕ‌ਿ ਫ਼ਰੀਦਕੋਟ ਦੀ ਲੋਕ ਸਭਾ ਸੀਟ ਤੇ ਕੀ ਕੁਝ ਵਾਪਰ ਰਿਹਾ ਹੈ।

ਫਰੀਦਕੋਟ ਦੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੁਬਾਰਾ ਵੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਉਮੀਦਵਾਰੀ ਮਿਲ ਸਕਦੀ ਹੈ। ਭਾਜਪਾ ਦਾ ਉਮੀਦਵਾਰ ਹੰਸ ਰਾਜ ਹੰਸ ਵੀ ਸਦੀਕ ਜੀ ਦੀ ਤਰਾਂ ਹੀ ਪਹਿਲਾਂ ਸੰਸਦ ਮੈਂਬਰ ਹੈ, ਪਰ ਦਿੱਲੀ ਤੋਂ ਹੈ, ਪਰ ਇਹ ਦੋਵੇਂ ਕਲਾਕਾਰ ਸਿਆਸਤ ਵਿੱਚ ਪੰਜ ਸਾਲ ਗੁਜ਼ਾਰ ਚੁੱਕੇ ਹਨ। ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਸਿਆਸਤ ਵਿੱਚ ਨਵਾਂ ਹੈ, ਪਰ ਲੋਕਾਂ ਨਾਲ ਮਿਲਵਰਤਣ ਅਤੇ ਸਫਲਤਾ ਦੀਆਂ ਉਚਾਈਆਂ ਤੇ ਪਹੁੰਚ ਕੇ ਵੀ ਨਿਮਾਣਾ ਬਣਿਆ ਰਹਿਣਾ ਉਸ ਨੂੰ ਦੋਵੇਂ ਵੱਡੇ ਕਲਾਕਾਰਾ ਤੋਂ ਵੱਖਰਾ ਬਣਾਉਂਦਾ ਹੈ। ਫ਼ਰੀਦਕੋਟ ਰਾਖਵਾਂ ਸੰਸਦੀ ਖ਼ੇਤਰ ਹੈ, ਪਰ ਇਹ ਤਿੰਨੋਂ ਹੀ ਕਲਾਕਾਰ ਰਾਖ਼ਵੀਆਂ ਸ਼੍ਰੇਣੀਆਂ ਕੀ ਜਰਨਲ ਸ਼੍ਰੇਣੀ ਦੇ ਉੱਚੇ ਮੁਕਾਮਾਂ ਵਾਲੇ ਲੋਕਾਂ ਤੋਂ ਉੱਚਾ ਮੁਕਾਮ ਰੱਖਦੇ ਹਨ।

ਤਿੰਨਾਂ ਬਾਰੇ ਚਰਚਾ ਕਰ ਲੈਂਦੇ ਹਾਂ ਥੋੜ੍ਹੀ‌ ਥੋੜ੍ਹੀ, ਪਹਿਲਾਂ ਜ਼ੁਲਫਾਂ ਦੇ ਕੱਚੇ ਧਾਗਿਆਂ ਦੀ ਗੱਲ ਕਰਦੇ ਹਾਂ।

ਹੰਸ ਰਾਜ ਹੰਸ ਦਾ ਸਿਆਸੀ ਸਫ਼ਰ

ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ): ਜਨਵਰੀ 2009 ਵਿੱਚ, ਹੰਸ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਜਲੰਧਰ ਹਲਕੇ ਤੋਂ ਲੋਕ ਸਭਾ ਚੋਣ ਲੜੀ। ਹਾਲਾਂਕਿ, ਉਨ੍ਹਾਂ ਨੂੰ ਇੱਕ ਅਸਫਲ ਨਤੀਜੇ ਦਾ ਸਾਹਮਣਾ ਕਰਨਾ ਪਿਆ।

ਬਾਅਦ ਵਿੱਚ, ਉਹ ਥੋੜ੍ਹੇ ਸਮੇਂ ਲਈ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਿਰਕਤ ਕਰ ਗਏ, ਪਰ ਉੱਥੇ ਉਨ੍ਹਾਂ ਦੇ ਰਾਗ ਮਲ੍ਹਾਰ ਦਾ ਸਹੀ ਮੁੱਲ ਨਹੀਂ ਪਿਆ।ਫੇਰ ਆਪਾਂ ਦਸੰਬਰ 2016 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆ ਜਾਂਦੇ ਹਾਂ ।

ਸਨ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ, ਉਹ ਉੱਤਰ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ। ਲੋਕਾਂ ਨੂੰ ਇਹ ਸਮਝ ਨਹੀਂ ਆਇਆ ਕਿ ਹੰਸ ਰਾਜ ਹੰਸ ਜਿੱਤਿਆ ਸੀ ਜਾਂ ਦਲੇਰ ਮਹਿੰਦੀ, ਦੋਵੇਂ ਕੁੜਮੋ ਕੁੜਮੀ ਹਨ।
ਬਾਕੀ ਡੇਰਾ ਬੰਦਗੀ ਨਾਲ ਹੰਸ ਰਾਜ ਹੰਸ ਦਾ ਬਹੁਤ ਨੇੜੇ ਦਾ ਨਾਤਾ ਹੈ, ਉਹ ਨਕੋਦਰ ਸਥਿਤ ਡੇਰਾ ਲਾਲ ਬਾਦਸ਼ਾਹ ਦੇ ‘ਗੱਦੀ ਨਸ਼ੀਨ’ (ਮੁਖੀ) ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਹੰਸ ਰਾਜ ਹੰਸ ਆਪਣੀ ਇੱਛਾਵਾਂ ਦੱਸਦੇ ਹੋਏ ਆਖਦੇ ਨੇ ਕਿ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਮੱਕਾ ਅਤੇ ਮਦੀਨਾ ਦੀ ਯਾਤਰਾ ਕਰਨ ਦੀ ਇੱਛਾ ਹੈ। ਸੂਫ਼ੀਵਾਦ ਨਾਲ ਉਸ ਦੇ ਸਬੰਧ ‘ਤੇ ਜ਼ੋਰ ਦਿੱਤਾ ਹੈ, ਜੋ ਧਾਰਮਿਕ ਸੀਮਾਵਾਂ ਤੋਂ ਪਾਰ ਹੈ।

”ਖ਼ਾਲੀ ਦਿਲ ਨਹੀਉਂ ਜਾਨ ਵੀ ਇਹ ਮੰਗਦਾ, ਇਸ਼ਕ ਦੀ ਗਲੀ ਵਿੱਚ ਕੋਈ ਕੋਈ ਲੰਘਦਾ”, ਕਿਹੜਾ ਅਜਿਹਾ ਭਾਰਤੀ ਹੋਵੇਗਾ, ਜਿਸ ਨੇ ਗੀਤ ਸੁਣ ਕੇ ਹੰਝੂ ਨਾ ਵਹਾਏ ਹੋਣ। ਬਾਕੀ ਇਹਨਾਂ ਦਾ ਜਨਮ 1962 ਦਾ ਹੈ, ਪਿੰਡ ਸ਼ਫੀਪੁਰ ਹੈ ਅਤੇ ਇਕ ਵਾਰ ਪਦਮ ਸ਼੍ਰੀ ਵੀ ਹਾਸਲ ਕਰ ਚੁੱਕੇ ਹਨ।

ਮੁਹੰਮਦ ਸਦੀਕ ਸਾਹਿਬ ਦਾ ਸਿਆਸੀ ਸਫਰ

ਉਨ੍ਹਾਂ ਰਾਜਨੀਤੀ ਵਿੱਚ ਪੈਰ 2012 ਵਿੱਚ ਪਾਇਆ ਜਦੋਂ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ। ਉਸ ਦੀ ਚੋਣ ਨੂੰ ਹਾਰੇ ਹੋਏ ਅਕਾਲੀ ਉਮੀਦਵਾਰ ਗੁਰੂ ਨੇ ਇਸ ਆਧਾਰ ‘ਤੇ ਚੁਣੌਤੀ ਦਿੱਤੀ ਸੀ ਕਿ ਉਹ ਇੱਕ ਮੁਸਲਮਾਨ ਹੈ ਅਤੇ ਇਸ ਤਰ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੀ ਨਹੀਂ ਹਨ, ਜਿਸ ਕਾਰਨ ਉਹ ਰਾਖਵੀਂ ਸੀਟ ਤੋਂ ਚੋਣ ਲੜਨ ਲਈ ਅਯੋਗ ਹੈ।

ਜਦੋਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਚੋਣ ਨੂੰ ਰੱਦ ਕਰ ਦਿੱਤਾ, ਮਾਣਯੋਗ ਸੁਪਰੀਮ ਕੋਰਟ ਨੇ ਸਦੀਕ  ਦੀ ਅਪੀਲ ‘ਤੇ ਹਾਈ ਕੋਰਟ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਜੈਤੋ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਤੋਂ ਹਾਰ ਗਏ। ਉਨ੍ਹਾਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ 2019 ਦੀ ਭਾਰਤੀ ਆਮ ਚੋਣ ਜਿੱਤੀ।

ਮੁਹੰਮਦ ਸਦੀਕ ਦਾ ਪਿਛੋਕੜ ਘੱਲੂਘਾਰੇ ਦੀ ਧਰਤੀ ਕੁੱਪ ਕਲਾਂ ਨਾਲ ਹੈ। ਉਨ੍ਹਾਂ ਦਾ ਜਨਮ 1939 ਦਾ ਹੈ। ਉਨ੍ਹਾਂ ਦੀਆਂ 6 ਧੀਆਂ ਹਨ ਅਤੇ ਸੁਖੀ ਵਸਦੀਆਂ ਹਨ।

ਕਰਮਜੀਤ ਅਨਮੋਲ ਦਾ ਸਿਆਸੀ ਸਫਰ

 

ਕਹਿੰਦੇ ਹਨ ਕਿ ਇਕ ਘੰਟਾ ਬਾਕੀ ਜਦੋਂ ਆਮ ਆਦਮੀ ਪਾਰਟੀ (ਆਪ) ਵੱਲੋਂ 2024 ਲੋਕ ਸਭਾ ਚੋਣਾਂ ਲਈ ਪੰਜਾਬ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਅਦਾਕਾਰ, ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਫੋਨ ‘ਤੇ ਦੱਸਿਆ ਕਿ ਪਾਰਟੀ ਉਨ੍ਹਾਂ ਨੂੰ ਫ਼ਰੀਦਕੋਟ ਤੋਂ ਰਾਖਵੀਂ ਲਈ ਉਮੀਦਵਾਰ ਬਣਾਉਣਾ ਚਾਹੁੰਦੀ ਹੈ।

ਮੁੱਖ ਮੰਤਰੀ ਮਾਨ ਦਾ ਨਜ਼ਦੀਕੀ ਦੋਸਤ ਅਨਮੋਲ, ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆ ਦਾ ਰਹਿਣ ਵਾਲੇ ਨੇ, ਇਹੋ ਕਹਿੰਦੇ ਮੰਨਦਾ ਹੈ ਕਿ ਉਸ ਦੀ ਪਹਿਲੀ ਪਸੰਦ ਸੰਗਰੂਰ ਸੀ। “ਪਰ ਮੁੱਖ ਮੰਤਰੀ ਨੇ ਮੈਨੂੰ ਕਿਹਾ ਕਿ ਇੱਕ ਰਾਜਨੀਤਕ ਨੂੰ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਲਈ ਮੈਂ ਫ਼ਰੀਦਕੋਟ ਤੋਂ ਚੋਣ ਲੜਨ ਲਈ ਸਹਿਮਤ ਹੋ ਗਿਆ, ਹਾਲਾਂਕਿ ਜ਼ਿਮਨੀ ਚੋਣਾਂ ਵੇੁਲੇ ਵੀ ਅਂਮੋਲ ਦਾ ਨਾਮ ਸੰਗਰੁਰ ਸੀਟ ਲਈ ਸਿਆਸੀ ਸੱਥਾਂ ਵਿੱਚ ਆਇਆ ਸੀ, ਪਰ ਸੂਤਰਾਂ ਦੀ ਮੰਨੀਏ ਤਾਂ ਉਸ ਵੇਲੇ ਅਨਮੋਲ ਫਿਲਮਾਂ ਵਿੱਚ ਬਹੁਤ ਬਿਜ਼ੀ ਹੋਣ ਕਰਕੇ ਆਪਣੇ ਦੋਸਤ ਭਗਵੰਤ ਮਾਨ ਦੀ ਗੱਲ ਰੱਖਣ ਤੋਂ ਅਸਮਰੱਥ ਰਹੇ, ਪਰ ਇਸ ਵਾਰ ਉਨ੍ਹਾਂ ਹਾਮੀ ਭਰ ਹੀ ਦਿੱਤੀ।

ਇਹ ਵੀ ਪੜ੍ਹੋ :- ”ਆਪ” ਲਈ ਬਿਪਤਾ ਜਸਟਿਸ ਜ਼ੋਰਾ ਸਿੰਘ

ਹੰਸ ਅਤੇ ਅਨਮੋਲ ਸਟਾਰ ਪਾਵਰ ਹਨ

ਆਪਣੇ ਪਹਿਲੇ ਚੋਣ ਮੁਕਾਬਲੇ ਦਾ ਸਾਹਮਣਾ ਕਰਦੇ ਹੋਏ, ਅਨਮੋਲ ਇਕ ਵਧੀਆ ਸਿਆਸਤਦਾਨ ਸਾਬਤ ਹੋਵੇਗਾ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ, ਪਰ ਫਿਲਹਾਲ ਉਨ੍ਹਾਂ ਦਾ ਮੁਕਾਬਲਾ ਤਿੰਨ ਵੱਡੇ ਘਾਗ ਬੰਦਿਆਂ ਨਾਲ ਹੋਣ ਜਾ ਰਿਹਾ ਹੈ।ਹੰਸ ਅਤੇ ਅਨਮੋਲ ਸਟਾਰ ਪਾਵਰ ਨਾਲ ਭੀੜ ਖਿੱਚਦੇ ਹਨ

ਇਸੇ ਤਰ੍ਹਾਂ, ਹੰਸ ਅਤੇ ਅਨਮੋਲ ਦੋਵੇਂ, ਸਿਆਸੀ ਖੇਤਰ ਵਿੱਚ ਨਵੇਂ ਆਉਣ ਦੇ ਬਾਵਜੂਦ, ਰਾਜ ਭਰ ਵਿੱਚ ਆਪਣੀ ਬੇਅੰਤ ਪ੍ਰਸਿੱਧੀ ਕਾਰਨ ਆਪਣੀਆਂ ਰੈਲੀਆਂ ਵਿੱਚ ਖਾਸ ਧਿਆਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਾ ਕੱਦ ਪੰਜਾਬ ਵਿੱਚ ਮਸ਼ਹੂਰ ਹਸਤੀਆਂ ਵਾਂਗ ਹੈ। ਸਾਦਿਕ ਲਈ, ਉਹਨਾਂ ਦੇ ਪ੍ਰਚਾਰ ਸਮਾਗਮਾਂ ਦੇ ਕਾਫ਼ੀ ਆਕਰਸ਼ਨ ਵਿੱਚ ਯੋਗਦਾਨ ਪਾ ਰਿਹਾ ਹੈ।

ਫਰੀਦਕੋਟ ਦੇ ਰਾਜਨੀਤਿਕ ਖੇਤਰ ਵਿੱਚ ਆਪਣੇ ਬਾਹਰੀ ਰੁਤਬੇ ਦੇ ਬਾਵਜੂਦ, ਹੰਸ ਅਤੇ ਅਨਮੋਲ ਦੋਵਾਂ ਵਿੱਚ ਕਾਫ਼ੀ ਪ੍ਰਭਾਵ ਪਾਉਣ ਦੀ ਸਮਰੱਥਾ ਹੈ। ਉਹਨਾਂ ਦੀ ਪ੍ਰਸਿੱਧੀ ਸਥਾਨਕ ਸੀਮਾਵਾਂ ਤੋਂ ਪਾਰ ਹੈ, ਰਾਜ ਵਿਆਪੀ ਪੱਧਰ ‘ਤੇ ਧਿਆਨ ਅਤੇ ਸਮਰਥਨ ਆਕਰਸ਼ਿਤ ਕਰਦੀ ਹੈ। ਰੈਲੀਆਂ ਅਤੇ ਜਨਤਕ ਰੁਝੇਵਿਆਂ ਰਾਹੀਂ, ਉਹਨਾਂ ਦੀ ਕ੍ਰਿਸ਼ਮਈ ਅਪੀਲ ਅਤੇ ਵਿਆਪਕ ਮਾਨਤਾ ਵੱਡੀ ਭੀੜ ਅਤੇ ਮੀਡੀਆ ਕਵਰੇਜ ਨੂੰ ਆਕਰਸ਼ਿਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।