ਕਿਸਾਨ ਆਗੂਆਂ ਨੇ ਸ਼ਹੀਦਾਂ ਨੂੰ ਕੀਤਾ ਯਾਦ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸ਼ਹੀਦ ਬਾਬਾ ਦੇਸਾ ਸਿੰਘ ਜੀ ਦੇ ਅਸਥਾਨ ਉਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੱਡਾ ਇਕੱਠ ਕਰਕੇ ਮਨਾਇਆ ਗਿਆ।

 ਬਲਵੀਰ ਸਿੰਘ ਰਾਜੇਵਾਲ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਸੁਬਾ ਪ੍ਰਧਾਨ ਸ੍ਰ ਬਲਵੀਰ ਸਿੰਘ ਰਾਜੇਵਾਲ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਨੂੰ ਬਚਾਉਣ ਅਤੇ ਕਿਸਾਨ ਮਜ਼ਦੂਰ ਦੀਆਂ ਮੰਗਾਂ ਮਨਾਵਾਉਣ ਲਈ ਏਕੇ ਦੀ ਜ਼ਰੂਰਤ ਹੈ ।

ਵੱਡੀ ਗਿਣਤੀ ਵਿੱਚ ਕਿਸਾਨ,ਮਜ਼ਦੂਰ  ਹੋਏ ਸ਼ਾਮਲ 

ਕਾਨਫਰੰਸ ਨੂੰ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਸੰਬੋਧਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਨੂੰ ਹੋਰ ਵੀ ਕਿਸਾਨਾ ਨੇ ਸੰਬੋਧਨ ਕੀਤਾ । ਜਿਸ ਵਿੱਚ ਸਾਰੇ ਜ਼ਿਲੇ ਵਿੱਚੋਂ ਸਾਰੇ ਅਹੁਦੇਦਾਰ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਇਹ ਵੀ ਪੜ੍ਹੋ : – ਸ਼ਰਾਬ ਮਾਫ਼ੀਆ:ਦਰਜਨਾਂ ਮੌਤਾਂ ਨੂੰ ਇਨਸਾਫ਼ ਕਦੋਂ

ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੁਬਾ ਸਕੱਤਰ ਮਲਕੀਤ ਸਿੰਘ, ਜ਼ਿਲਾ ਸੀ: ਮੀਤ ਪ੍ਰਧਾਨ ਕਸ਼ਮੀਰ ਸਿੰਘ, ਜ਼ਿਲਾ ਖਜਾਨਚੀ ਅਜੈਬ ਸਿੰਘ ਸੰਘਰੇੜੀ, ਜ਼ਿਲਾ ਮੀਤ ਪ੍ਰਧਾਨ ਰੋਹੀ ਸਿੰਘ ਮੰਗਵਾਲ, ਜ਼ਿਲਾ ਯੂਥ ਪ੍ਰਧਾਨ ਜਗਦੇਵ ਸਿੰਘ, ਜ਼ਿਲਾ ਪ੍ਰੇਸ ਸਕੱਤਰ ਬਲਜਿੰਦਰ ਸਿੰਘ, ਦਰਬਾਰਾ ਸਿੰਘ ਨਾਗਰਾ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਲਹਿਰਾਂ, ਹਰਜੀਤ ਸਿੰਘ ਮੰਗਵਾਲ, ਭੁਪਿੰਦਰ ਸਿੰਘ ਭੂਲਰਹੇੜੀ ਬਲਾਕ ਪ੍ਰਧਾਨ ਧੂਰੀ, ਅਮਰੀਕ ਸਿੰਘ ਬਲਾਕ ਪ੍ਰਧਾਨ ਸੁਨਾਮ, ਬਲਵਿੰਦਰ ਸਿੰਘ ਜੱਖਲਾ, ਕੁਲਵਿੰਦਰ ਸਿੰਘ ਮਾਝਾ ਬਲਾਕ ਪ੍ਰਧਾਨ ਭਵਾਨੀਗੜ੍ਹ, ਜਸਵਿੰਦਰ ਸਿੰਘ ਚੰਗਾਲ, ਪ੍ਰੀਤਮ ਸਿੰਘ ਬਡਰੁੱਖਾਂ, ਭਰਭੂਰ ਸਿੰਘ ਬਡਰੁੱਖਾਂ, ਜਸਪਾਲ ਸਿੰਘ ਘਰਾਚੋਂ ਪ੍ਰੇਸ ਸਕੱਤਰ ਭਵਾਨੀਗੜ੍ਹ,ਕਿ੍ਰਪਲ ਸਿੰਘ ਬਟੁਹਾ, ਜਸਵੰਤ ਸਿੰਘ ਆਦਿ ਮੌਜੂਦ ਸਨ।