ਚੰਡੀਗੜ੍ਹ:- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਮਿਲੀ ਹੈ ਕਿ ED ਨੇ ਪੰਜਾਬ ਦੇ ਤਿੰਨ ਅਧਿਕਾਰੀਆਂ ਨੂੰ ਤਲਬ ਕੀਤਾ ਹੈ, ਜਿਨ੍ਹਾਂ ਵਿੱਚ ਦੋ ਆਈਏਐਸਅਫਸਰਾਂ- ਕੇਏਪੀ ਸਿਨਹਾ ਅਤੇ ਵਰੁਣ ਰੂਜਮ ਤੋਂ ਇਲਾਵਾ ਤੀਜੇ ਕਰ ਤੇ ਆਬਕਰੀ ਵਿਭਾਗ ਦੇ ਅਧਿਕਾਰੀ ਨਰੇਸ਼ ਦੂਬੇ ਸ਼ਾਮਲ ਹੋ ਸਕਦੇ ਹਨ।

ਪੰਜਾਬ ਭਾਜਪਾ ਨੇ  ਸੂਬੇ ਦੀ ਸ਼ਰਾਬ ਨੀਤੀ ਦੀ ਜਾਂਚ ਦੀ ਮੰਗ ਕੀਤੀ ਸੀ ਕਿ ਭਾਰਤ ਦਾ ਚੋਣ ਕਮਿਸ਼ਨ  ਰਾਜ ਦੀ ਆਬਕਾਰੀ ਨੀਤੀ ਦੀ ਜਾਂਚ ਦੇ ਹੁਕਮ ਦੇਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਅਪੀਲ ਕੀਤੀ ਸੀ।ਜਿਸ ਦਾ ਦਾਅਵਾ ਸੀ ਕਿ ਇਹ ਨੀਤੀ ਦਿੱਲੀ ਲਈ ਬਣਾਈ ਗਈ ਸੀ।

ਇਹ ਵੀ ਪੜ੍ਹੋ :- ਮਾਲ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਪਤਾ ਲੱਗਾ ਹੈ ਕਿ ਸੀਬੀਆਈ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ 1992 ਬੈਚ ਦੇ ਆਈਏਐਸ ਅਧਿਕਾਰੀ ਕੇਏਪੀ ਸਿਨਹਾ ਅਤੇ 2004 ਬੈਚ ਦੇ ਆਈਏਐਸ ਅਧਿਕਾਰੀ ਵਰੁਣ ਰੂਜ਼ਮ। ਵਿਰੁੱਧ ਈਡੀ ਨੇ,ਇਸ ਵੇਲੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 17ਏ ਦੇ ਤਹਿਤ ਜਾਂਚ ਲਈ ਲਾਜ਼ਮੀ ਇਜਾਜ਼ਤ ਮੰਗੀ ਹੈ।

2023 ਵਿੱਚ, ਪੰਜਾਬ ਸਰਕਾਰ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿੱਚ ਪੰਜਾਬ ਦੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਜਾਂਚ ਕਰਨ ਲਈ ਕੇਂਦਰੀ ਜਾਂਚ ਬਿਊਰੋ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ।

ਸ਼ਰਾਬ ਪਾਲਿਸੀ : ਦਿੱਲੀ ਦਾ ਸੇਕ ਪੰਜਾਬ ਚ! ED

ਦੱਸਣ ਯੋਗ ਹੈ ਕਿ ਪਹਿਲਾਂ ਹੀ ਈਡੀ ਨੇ ਇਹ ਤਿੰਨੋਂ ਅਧਿਕਾਰੀਆਂ 2022 ਵਿੱਚ ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਦੇ ਦੋਸ ਚ ,2022 ਵਿੱਚ ਈਡੀ ਦੇ ਅਧਿਕਾਰੀਆਂ ਨੇ ਸੈਕਟਰ 20 ਵਿੱਚ ਆਈਏਐਸ ਅਧਿਕਾਰੀ ਅਤੇ ਪੰਜਾਬ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਹਰਿਆਣਾ ਦੇ ਪੰਚਕੂਲਾ ਵਿੱਚ ਸੰਯੁਕਤ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਦੇ ਘਰ ਦੀ ਤਲਾਸ਼ੀ ਲਈ।