ਸਿੱਧੂ ਨੇ ਕਾਂਗਰਸੀਆਂ ਨੂੰ ਦਿੱਤੀ ਧੋਬੀ ਪਟਕਣਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਇਕ ਨਵੀਂ ਚਾਲ ਚੱਲ ਕੇ ਰਾਜਨੀਤਕ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਬਾਰੇ ਸਟਾਰ ਸਪੋਰਟ ਚੈਨਲ ਨੇ ਇਕ ਪੋਸਟ ਐਕਸ (ਟਵਿਟਰ) ਤੇ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਆਈ ਪੀ ਐੱਲ 2024 ਲਈ ਉਹ ਕੁਮੈਂਟਰੀ ਕਰਨ ਜਾ ਰਹੇ ਹਨ। ਜਦਕਿ ਪੰਜਾਬ ਸਮੇਤ ਪੂਰੇ ਭਾਰਤ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਲਈ ਨਵਜੋਤ ਸਿੱਧੂ ਇਕ ਵੱਡਾ ਚੋਣ ਪ੍ਰਚਾਰ ਸਿੱਧ ਹੋ ਸਕਦੇ ਸਨ।

ਨਵਜੋਤ ਸਿੱਧੂ ਕਰਨਗੇ ਕੁਮੈਂਟਰੀ

ਅਤੇ ਹੁਣ IPL 2024 ਦੇ ਮੈਚਾਂ ਵਿੱਚ ਹੁਣ ਕਾਂਗਰਸੀ ਲੀਡਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਕਟਿਵ ਸਿਆਸਤ ਤੋਂ ਦੂਰ ਕਿਉਂ ਬਣਾ ਰਹੇ ਹਨ। ਇਸ ਦਾ ਖੁਲਾਸ ਉਹਨਾਂ ਦੇ ਓਐਸਡੀ ਸੁਰਿੰਦਰ ਡੱਲਾ ਨੇ ਕੀਤਾ ਹੈ। 

ਇਹ ਵੀ ਪੜ੍ਹੋ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਕਿਸਾਨ ਆਗੂ

ਸੁਰਿੰਦਰ ਡੱਲਾ, ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਨੇ ਸ਼ੋਮਲ ਮੀਡੀਆ ‘ਤੇ ਜਾਣਕਾਰੀ ਦਿੰਦਿਆ ਕਿਹਾ ਸਿੱਧੂ ‘ਤੇ ਆਰਥਿਕ ਮੰਦੀ ਆ ਗਈ ਸੀ ਪਰ ਫਿਰ ਵੀ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਏ। ਪਰਿਵਾਰ ਨਾਲ ਅਤੇ ਪਰਿਵਾਰ ਇਸ ਮੰਦੀ ਵਿਚਾਲੇ ਵੀ ਇੱਕ ਦੂਜੇ ਦਾ ਸਹਾਰਾ ਬਣੇ ਰਹੇ। 

ਹੁਣ ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਚੱਲ ਰਹੀਆਂ ਸਨ। ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।