Demand Investigation for development work

ਵਿਕਾਸ ਕਾਰਜਾਂ ਦੇ ਨਾਮ ਤੇ ਹੋ ਰਹੀ ਹੈ ਖ਼ਾਨਾਪੂਰਤੀ-ਜਾਂਚ ਦੀ ਮੰਗ

ਸੰਗਰੂਰ, 1ਦਸੰਬਰ (ਸੁਖਵਿੰਦਰ ਸਿੰਘ ਬਾਵਾ) – ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਵਿੱਚ ਆਈ ਹੈ ਕਿ ਭਿ੍ਸ਼ਟਾਚਾਰ ਨੂੰ ਨੱਥ ਤਾਂ ਕੀ ਪਾਉਣਾ ਸੀ ਆਮ ਆਦਮੀ ਪਾਰਟੀ ਖੁਦ ਹੀ ਭਿ੍ਸ਼ਟਾਚਾਰ ਹੁੰਦੀ ਦਿਖਾਈ ਦੇ ਰਹੀ ਹੈ । ਜਿਸ ਦਾ ਪ੍ਰਮਾਣ ਪ੍ਰਤੱਖ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਮ ਤੇ ਲੱਗ ਰਹੀਆਂ ਇੰਟਰਟਾਈਲ ਇੱਟਾਂ ਨੂੰ ਵੇਖ ਕੇ ਯਕੀਨਨ ਹੋ ਰਿਹਾ ਹੈ। ਕਿਉਂਕਿ ਇੱਟਾਂ ਦੀ ਹਾਲਾਤ ਇੰਨੀ ਖਸਤਾ ਹੈ ਕਿ ਇੱਟਾਂ ਤੋਂ ਵੱਧ ਮਜਬੂਤ ਇੱਕ ਬਿਸਕੁਟ ਹੁੰਦਾ ਹੈ । Demand Investigation for development work

ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਪੀਆਈ(ਐਮ.ਐਲ) ਲਿਬਰੇਸ਼ਨ ਆਗੂ ਕਾਮਰੇਡ ਮਨੋਜ ਸ਼ਰਮਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜ ਸਤਾਧਾਰੀਆਂ ਵੱਲੋਂ ਬੇਸ਼ੱਕ ਕਰਵਾਏ ਜਾ ਰਹੇ ਹਨ ਪਰ ਹਾਲਾਤ ਸਰਕਾਰਾਂ ਵਾਲੇ ਹੀ ਹਨ ।

ਉਹਨਾਂ ਕਿਹਾ ਕਿ ਸੰਗਰੂਰ ਦੀ ਮਸ਼ਹੂਰ 17 ਮਾਰਕੀਟ ਤੋਂ ਹਰੀਪੁਰਾ – ਕਿਸ਼ਨਪੁਰਾ ਨੂੰ ਮਿਲਾਉਂਦੀ ਰਾਹਦਾਰੀ ਵਾਲੀ ਸੜਕ ਦਾ ਕੰਮ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਪਰ ਜਦੋਂਕਿ ਉਸ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਮਟੀਰੀਅਲ ਇੰਟਰ ਟਾਈਲ ਲੋਕ ਇੱਟ ਉਹਨਾਂ ਵੱਲੋਂ ਜਾ ਕੇ ਵੇਖੀ ਗਈ ਤਾਂ ਉਹਨਾਂ ਦੇ ਹੋਸ਼ ਕੁਆਲਿਟੀ ਵੇਖ ਕੇ ਉੱਡ ਗਏ ਅਤੇ ਜਨਤਾ ਦਾ ਪੈਸਾ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਦੇ ਨਾਮ ਤੇ ਲੁੱਟੇ ਜਾਂਦਾ ਵੇਖ ਕੇ ਮੌਕੇ ਤੇ ਐਮ ਐਲ ਏ ਭਰਾਜ ਸੰਗਰੂਰ ਅਤੇ ਚੇਅਰਮੈਨ ਯੋਜਨਾ ਬੋਰਡ ਨੂੰ ਵੀ ਫੋਨ ਤੇ ਸੰਪਰਕ ਕਰ ਕੁਆਲਿਟੀ ਬਾਰੇ ਪੁੱਛਣਾ ਚਾਹਿਆ ਤਾਂ ਸੰਪਰਕ ਨਾ ਹੋ ਸਕਿਆ ਕਿਉਂਕਿ ਜਨਤਾ ਦਾ ਪੈਸਾ ਕਮਿਊਨਿਸਟ ਪਾਰਟੀ ਕਦੇ ਵੀ ਹਾਕਮਾਂ ਨੂੰ ਨਜਾਇਜ਼ ਤਰੀਕੇ ਨਾਲ ਖਾਣ ਨਹੀਂ ਦੇਵੇਗੀ ।

ਉਨ੍ਹਾਂ ਮੰਗ ਕੀਤੀ ਮੁੱਖ ਮੰਤਰੀ ਵਿਕਾਸ ਕਾਰਜਾਂ ਦੇ ਨਾਮ ਤੇ ਹੋ ਰਹੀ ਖਾਨਾ ਪੂਰਤੀ ਦੀ ਪੜਤਾਲ ਕਰਵਾ ਕੇ ਹੱਕ ਸੱਚ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇ। ਨਹੀਂ ਤਾਂ ਸਰਕਾਰ ਨੂੰ ਇਸ ਦਾ ਬਹੁਤ ਵੱਡਾ ਖਮਾਜਾ ਭੁਗਤਣਾ ਪਵੇਗਾ ।