ਜਲ ਸਪਲਾਈ ਸੈਨੀਟੇਸ਼ਨ ਵਿਭਾਗ ਮਨਿਸਟਰੀਅਲ ਯੂਨੀਅਨ ਦੀ ਹਲਕਾ ਪੱਧਰੀ ਚੋਣ ਹੋਈ ਮੁਕੰਮਲ

152

 

ਸੰਗਰੂਰ 7 ਦਸੰਬਰ (ਸੁਖਵਿੰਦਰ ਸਿੰਘ ਬਾਵਾ)

– ਪੀਡਬਲਿਊਡੀ ਵਾਟਰ ਸਪਲਾਈ ਸੈਨੀਟੇਸ਼ਨ ਮਨਿਸਟਰੀਅਲ ਸਰਵਿਸਿਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ, ਸੂਬਾ ਐਡੀਸ਼ਨਲ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਜੱਸਲ, ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਵੀਰ ਬਡਰੁੱਖਾਂ, ਸੂਬਾ ਪ੍ਰੈੱਸ ਸਕੱਤਰ ਕਮਲਵੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਅੱਜ ਜਲ ਸਪਲਾਈ ਸੈਨੀਟੇਸ਼ਨ ਹਲਕਾ ਸੰਗਰੂਰ ਦੇ ਮਨਿਸਟੀਰੀਅਲ ਕਾਡਰ ਦੀ ਚੋਣ ਕਰਵਾਈ ਗਈ। Constituency level election of the union

ਜਲ ਸਪਲਾਈ ਸੈਨੀਟੇਸ਼ਨ ਹਲਕਾ ਸੰਗਰੂਰ, ਮੰਡਲ ਸੰਗਰੂਰ, ਮੰਡਲ ਮਲੇਰਕੋਟਲਾ, ਮੰਡਲ ਬਰਨਾਲਾ ਤੋਂ ਸਮੂਹ ਸੁਪਰਡੈਂਟ, ਸੀਨੀਅਰ ਸਹਾਇਕ, ਜੂਨੀਅਰ ਸਹਾਇਕ ਅਤੇ ਕਲਰਕ ਹਾਜਿਰ ਹੋਏ । ਚੋਣ ਕਮੇਟੀ ਦੇ ਮੈਂਬਰ ਤਰਸੇਮ ਭੱਠਲ, ਰਾਜਵੀਰ ਬਡਰੁੱਖਾਂ, ਗੁਰਦਰਸ਼ਨ ਜੱਸਲ, ਕਮਲਵੀਰ ਸੰਧੂ ਵੱਲੋਂ ਚੋਣ ਪ੍ਰੀਕਿਰਿਆ ਦੌਰਾਨ ਸਮੂਹ ਮੁਲਾਜਮਾਂ ਦੀ ਸਰਬਸੰਮਤੀ ਨਾਲ ਬੇਅੰਤ ਕੌਰ ਚੇਅਰਮੈਨ, ਪ੍ਰਵੀਨ ਕੁਮਾਰ ਪ੍ਧਾਨ, ਗਗਨਦੀਪ ਸ਼ਰਮਾ ਜਨਰਲ ਸਕੱਤਰ, ਸੰਜੋਲੀ ਵਿੱਤ ਸਕੱਤਰ, ਸਿਮਰਨਦੀਪ ਕੌਰ ਨੂੰ ਪ੍ਰੈੱਸ ਸਕੱਤਰ ਚੁਣ ਲਿਆ ਗਿਆ।

ਮੁਲਾਜਮਾਂ ਵੱਲੋਂ ਚੁਣੀ ਗਈ ਟੀਮ ਦੇ ਹਾਰ ਪਾਕੇ ਉਨਾਂ ਨੂੰ ਵਧਾਈ ਦਿੱਤੀ ਗਈ ਅਤੇ ਅੰਤ ਵਿੱਚ ਤਰਸੇਮ ਭੱਠਲ, ਗੁਰਦਰਸ਼ਨ ਜੱਸਲ, ਰਾਜਵੀਰ ਬਡਰੁੱਖਾਂ ਤੇ ਕਮਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਆਦੇਸ਼ ਅਨੁਸਾਰ ਹੁਣ ਅਗਲੀ ਚੋਣ ਜਲ ਸਪਲਾਈ ਸੈਨੀਟੇਸ਼ਨ ਹਲਕਾ ਲੁਧਿਆਣਾ ਦੀ ਕੀਤੀ ਜਾਵੇਗੀ ਅਤੇ ਇਸ ਸਬੰਧੀ ਚੋਣ ਕਮੇਟੀ ਮੈਂਬਰਾਂ ਵੱਲੋਂ ਤਿਆਰੀ ਕੀਤੀ ਜਾ ਚੁੱਕੀ ਹੈ। ਚੁਣੀ ਗਈ ਟੀਮ ਵੱਲੋਂ ਮੁਲਾਜਮ ਹਿੱਤ ਵਿੱਚ ਡਟਕੇ ਕੰਮ ਕਰਨ ਹਿੱਤ ਪ੍ਣ ਲਿਆ ਗਿਆ ਅਤੇ ਮੁਲਾਜਮਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਹਰੇਕ ਮੁਲਾਜਮ ਦੀ ਔਕੜ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ।

Google search engine