ਸੰਗਰੂਰ 19 ਸਤੰਬਰ (ਬਾਵਾ )- ਸਥਾਨਕ ਪ੍ਰਾਚੀਨ ਸ੍ਰੀ ਸਿਵ ਮੰਦਿਰ ਬਗੀਚੀ ਵਾਲਾ ਧੂਰੀ ਗੇਟ ਵਿਖੇ ਸ੍ਰੀ ਸੁੰਦਰਕਾਂਡ ਸੇਵਾ ਸੁਸਾਇਟੀ ਵੱਲੋਂ ਦੂਸਰਾ ਵਿਸ਼ਾਲ ਸੰਗੀਤਮਈ ਸੁੰਦਰਕਾਂਡ ਦਾ ਪਾਠਸ੍ਰੀ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ  ਰਜਿੰਦਰ ਗੋਇਲ, ਅਗਰਵਾਲ ਸਭਾ ਦੇ ਪ੍ਰਧਾਨ ਅਡਵੋਕੇਟ ਪਵਨ ਗੁਪਤਾ,  ਰਕੇਸ਼ ਗੋਇਲ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਅਤੇ ਨਰਿੰਜਨ ਦਾਸ ਸਿੰਗਲਾ, ਕੋਸ਼ਲ ਕਿਸ਼ੋਰ, ਬਲਦੇਵ ਗੁਪਤਾ ਅਤੇ ਵਰਿੰਦਰ ਗੁਪਤਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ।Conducted musical Sundarkand lessons.

ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਗਣੇਸ਼ ਪੂਜਣ ਸ੍ਰੀ ਸਾਲਾਸਾਰ ਧਾਮ ਲੰਗਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਕਾਕਾ ਬਾਗੜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਸੰਦਰਕਾਂਡ ਦੇ ਪਾਠ ਦੀ ਸ਼ੁਰੂਆਤ ਭਾਰਤੀ ਸ਼ਰਮਾ ਅਤੇ ਰਾਣੀ ਸ਼ਰਮਾ ਲੁਧਿਆਣਾ ਵਾਲਿਆਂ ਵੱਲੋਂ ਗਣੇਸ਼ ਵੰਦਨਾ ਅਤੇ ਮੰਗਲਾ ਚਰਨ ਗਾ ਕੇ ਕੀਤੀ ਗਈ। ਇਸ ਉਪਰੰਤ ਸ੍ਰੀ 1008 ਮਹਾਂ ਮੰਡਲੇਸ਼ਵਰ ਸਵਾਮੀ ਵੇਦ ਭਾਰਤੀ ਜੀ ਦੀ ਪਰਮ ਭਗਤ ਅਮਿਤਾ ਭਾਰਤੀ ਅਤੇ ਚੇਤਨਅ ਭਾਰਤੀ  ਹਰਿਦੁਆਰ ਵਾਲਿਆਂ ਵੱਲੋਂ ਬੜੇ ਹੀ ਸੁੰਦਰ ਅਤੇ ਮਨਮੋਹਕ ਸੰਗੀਤ ਨਾਲ ਸ੍ਰੀ ਸੁੰਦਰਕਾਂਡ ਪਾਠ ਕੀਤੇ ਗਏ।

ਉਨ੍ਹਾਂ ਵੱਲੋਂ ਗਾਏ ਭਜਨਾ ਨਾਲ ਭਗਤਜਨ ਬਜਰੰਗਬਲੀ ਦੇ ਰੰਗ ਦੇ ਵਿੱਚ ਰੰਗੇ ਗਏ ਅਤੇ ਭਗਤੀ ਭਾਵਨਾ ਨਾਲ ਖੂਬ ਝੂਮੇ “ਨੀ ਮੈਂ ਨੱਚਣਾ ਸਾਮ ਦੇ ਨਾਲ” ਅਤੇ “ਲਹਿਰ ਲਹਿਰ ਲਹਿਰਾਏ ਰੇ ਝੰਡਾ ਬਜਰੰਗ ਬਲੀ ਕਾ” ਗਾਏ ਭਜਨ ਤੇ ਸ਼ਰਧਾਲੂਆਂ ਵੱਲੋਂ ਖੂਬ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੁੰਦਰ ਕਾਂਡ ਸੇਵਾ ਸੁਸਾਇਟੀ ਦੇ ਅਹੁੱਦੇਦਾਰਾਂ ਵੱਲੋਂ ਆਇਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਸ੍ਰੀ ਗੋਬਿੰਦਰ ਸ਼ਰਮਾ, ਰਾਜ ਟੋਨੀ(ਬਿਜਲੀ ਬੋਰਡ), ਰਕੇਸ਼ ਗੁਪਤਾ, ਰਮੇਸ਼ ਕੁਮਾਰ ਅਸ਼ੀਸ਼ ਸਿੰਗਲਾ, ਪੰਕਜ ਗੁਪਤਾ, ਗਿਰਧਰ ਦੇਸ਼ਰਾਜ, ਸਤੀਸ਼ ਕੁਮਾਰ, ਡੀ.ਆਰ. ਗੋਇਲ, ਸੁਧੀਨ ਬਾਂਸਲ, ਵਿਜੈ ਗੁਪਤਾ, ਮਹਿੰਦਰ ਸਿੰਘ, ਕਿ੍ਰਸ਼ਨਲਾਲ ਗਰਗ, ਅਸ਼ਵਨੀ ਗਰਗ, ਰਵਿੰਦਰਪਾਲ ਆਦਿ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ। ਪਾਠ ਉਪਰੰਤ ਭੰਡਾਰਾ ਅਟੁੱਟ ਵਰਤਾਇਆ ਗਿਆ।

ਖਾਸ ਖਬਰਾਂ

ਚੰਡੀਗੜ ਯੂਨੀਵਰਸਿਟੀ : ਏਡੀਜੀਪੀ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਦੀ ਪੂਰਨ ਨਿਗਰਾਨੀ ਵਿੱਚ ਗਠਿਤ ਕੀਤੀ ਗਈ ਐਸ.ਆਈ.ਟੀ.

ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਮੁੱਖ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ