Drug smugglers attacked the house of labor leader Dharmapal

Complaining about drug traffickers is expensive

ਨਸ਼ਾ ਸਮੱਗਲਰਾਂ ਨੇ ਮਜਦੂਰ ਆਗੂ ਧਰਮਪਾਲ ਦੇ ਘਰ ‘ਤੇ ਹਮਲਾ

ਸੰਗਰੂਰ 7 ਦਸੰਬਰ

ਨਸ਼ਾ ਸਮੱਗਲਰਾਂ ਦਾ ਕੋਈ ਧਰਮ ਜਾਂ ਦੀਨ ਇਮਾਨ ਨਹੀਂ ਹੁੰਦਾ।ਉਨ੍ਹਾਂ ਨੂੰ ਸਿਰਫ ਨਸ਼ੇੜੀ ਗਾਹਕ ਚਾਹੀਦਾ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ।ਸਮਗਲਰ ਕਦੇ ਵੀ ਨਹੀਂ ਸੋਚਦੇ ਕਿ ਉਹ ਕਿਸ ਧਰਮ , ਕਿਸ ਜਾਤ ਜਾਂ ਕਿਸ ਉਮਰ ਦੇ ਵਿਆਕਤੀ ਨੂੰ ਬਰਬਾਦ ਕਰ ਰਹੇ ਹਨ|ਜੇਕਰ ਕੋਈ ਨਸ਼ਾ ਵੇਚਣ ਦਾ ਵਿਰੋਧ ਕਰਦਾ ਹੈ ਤਾਂ ਉਸ ਦੀ ਕੁੱਟਮਾਰ ਕਰਕੇ ਉਸ ਦੀ ਜੁਬਾਨ ਬੰਦ ਕਰ ਦਿੰਦੇ ਹਨ। ਇਹ ਤਹਿਤ ਬੀਤੀ 16 ਅਕਤੂਬਰ ਨੂੰ ਸੁਨਾਮ ਵਿਖੇ ਨਸ਼ਾ ਵੇਚਣ ਵਾਲਿਆਂ ਦਾ ਧਰਮਪਾਲ ਸਿੰਘ ਪੁੱਤਰ ਛੱਜੂ ਸਿੰਘ ਨੇ ਵਿਰੋਧ ਕੀਤਾ ਤਾਂ ਨਸਾਂ ਤਸਕਰਾਂ ਨੇ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਸੀ।

ਜਿਸ ਹਮਲੇ ਦੌਰਾਨ ਧਰਮਪਾਲ ਸਿੰਘ ਦੀ ਵਿਧਵਾ ਭੈਣ ਜਖਮੀ ਹੋ ਗਈ ਜੋ ਸਿਵਲ ਹਸਪਤਾਲ ਜੇਰੇ ਇਲਾਜ ਰਹੀ । ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਰਿਪੋਰਟ ਦਰਜ ਕਰਵਾਈ ਗਈ ਤਾਂ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਸਲੇ ਨੂੰ ਲੈ ਕੇ ਅੱਜ ਐਸ. ਐਸ. ਪੀ ਸੰਗਰੂਰ ਨੂੰ ਮੰਗ ਪੱਤਰ ਸੋਪਿਆ ਗਿਆ ਮੀਡਿਆ ਨੂੰ ਜਾਣਕਾਰੀ ਦਿਦੀਆਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਨਸ਼ਾ ਵਿਕਰੀ, ਨਸ਼ੇੜੀ ਅਤੇ ਨਸ਼ਾ ਵਿਕਰੀ ਲਈ ਮੱਦਦ ਕਰਨ ਵਾਲੇ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਦੇ ਰੂਪ ਵਿੱਚ ਨਹੀਂ ਵੇਖਣਾ ਚਾਹੀਦਾ। ਸਮਗਲਰ ਅਸਲ ਵਿੱਚ ਸਮਾਜ ਦੇ ਹੀ ਦੁਸ਼ਮਣ ਹੁੰਦੇ ਹਨ।
ਜਿਹੜਾ ਪੈਸੇ ਦੀ ਖਾਤਰ ਅਣਭੋਲ ਬੱਚਿਆਂ , ਬਜੁਰਗ ਅਤੇ ਔਰਤਾਂ ਦਾ ਵੀ ਲਿਹਾਜ ਨਹੀਂ ਕਰਦਾ ਉਸਦੀ ਕਿਸੇ ਵੀ ਕਿਸਮ ਦੀ ਮੱਦਦ ਕਰਨਾ ਪਾਪ ਹੈ।


ਨਸ਼ੇ ਦੀ ਹਨੇਰੀ ਪੰਜਾਬ ਵਿੱਚ ਵੱਡੀ ਪੱਧਰ ਤੇ ਚੱਲ ਰਹੀ ਹੈ ਪਰ ਰਾਜ ਸਰਕਾਰ ਸੁੱਤੀ ਪਈ ਹੈ, ਪਰ ਅਜੇ ਵੀ ਨਸ਼ਾ ਧੜੱਲੇ ਵਿਕ ਰਿਹਾ ਹੈ।
ਅੱਜ ਵੀ ਮੈਡੀਕਲ ਨਸ਼ੇ ਅਤੇ ਚਿੱਟੇ ਦੀ ਵਿੱਕਰੀ ਖੁੱਲ੍ਹੇਆਮ ਵਿੱਕ ਰਿਹਾ ਹੈ।
ਪੁਲੀਸ ਵੱਲੋਂ ਫੜੇ ਗਏ ਦੋਸ਼ੀਆਂ ਖਿ਼ਲਾਫ਼ ਕੀਤੀ ਜਾਂਦੀ ਢਿੱਲੀ ਕਾਰਵਾਈ ਵੀ ਸਮਗਲਰਾਂ ਦੇ ਹੌਸਲੇ ਵਧਾਉਂਦੀ ਹੈ।

ਕਾਮਰੇਡ ਛਾਜਲੀ ਨੇ ਐਲਾਨ ਕੀਤਾ ਕਿ ਨਸ਼ਿਆਂ ਖਿਲਾਫ ਬੰਦੀ ਤੱਕ ਸਘੰਰਸ਼ ਜਾਰੀ ਰਹੇਗਾ।ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਾਮਰੇਡ ਨੇ ਕਿਹਾ ਕਿ ਇਹ ਸੰਘਰਸ਼ ਨਸਲਾਂ ਬਚਾਉਂਣ ਦੀ ਲੜਾਈ ਹੈ ਨਸਲਾਂ ਚਾਹੇ ਸਿੱਖ ਧਰਮ ਦੀਆਂ ਹੋਣ, ਚਾਹੇ ਹਿੰਦੂ ਤੇ ਚਾਹੇ ਕਿਸੇ ਹੋਰ ਧਰਮ ਦੀਆਂ ਹੋਣ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਲਈ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ।ਉਨ੍ਹਾਂ ਕਾਮਰੇਡ ਧਰਮਪਾਲ ਦੇ ਘਰ ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਇੱਕ ਹਫਤੇ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਸਾਂ ਸਮੱਗਲਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਜੇਲ ਨਾ ਭੇਜਿਆ ਅਤੇ ਨਸ਼ੇ ਵੇਚ ਕੇ ਬਣਾਈ ਪ੍ਰਾਪਟੀ ਸੀਲ ਨਾ ਕੀਤੀ ਅਤੇ ਜ਼ਿਲੇ ਅੰਦਰ ਚੱਲ ਰਹੇ ਚਿਟ ਫੰਡ ਕੰਪਨੀਆ ਦੇ ਧਦਾਕਾਰੀਆ ਵਲੋਂ ਭੋਲੇ ਭਾਲੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਦੇ ਝਾਸੇ ਦੇ ਕੇ ਆਪਣੇ ਜਾਲ ਵਿਚ ਫਸਾਓਣ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਓਹਨਾ ਲੋਕਾਂ ਨੂੰ ਅਪੀਲ ਕੀਤੀ ਕੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋ ਨਸ਼ਾ ਨਹੀਂ ਰੋਜਗਾਰ ਦਿਓ ਮੋਹਿੰਮ ਵਿਚ ਸ਼ਾਮਿਲ ਹੋਣ ਦਾ ਸਦਾ ਦਿਤਾ।

ਇਸ ਮੌਕੇ ਜਿਲ੍ਹਾ ਸਕੱਤਰ ਮਨਜੀਤ ਕੌਰ ਆਲੋਰਖ ਕਾਮਰੇਡ ਬਿੱਟੂ ਸਿੰਘ ਖੋਕਰ ਕਾਮਰੇਡ ਧਰਮਪਾਲ ਸੁਨਾਮ ਕਾਮਰੇਡ ਮਨੋਜ ਸ਼ਰਮਾ ਇਕਾਈ ਸੰਗਰੂਰ ਪ੍ਰਧਾਨ ਆਦਿ ਹਾਜਰ ਸਨ ।

https://www.youtube.com/watch?v=Zw9-jI8HUmc