ਸੰਗਰੂਰ, 22 ਅਕਤੂਬਰ (ਜੇ ਪੀ ਗੋਇਲ)

– ਦੀਵਾਲੀ ਦਾ ਤਿਉਹਾਰ ਮੌਕੇ ਸ਼ਹਿਰ ਦੇ ਬਾਜਾਰਾਂ ਵਿਚ ਰੰਗਦਾਰ ਅਤੇ ਮਿਲਾਵਟੀ ਮਠਿਆਈਆਂ ਦੀ ਵਿਕਰੀ ਧੜੱਲੇਦਾਰ ਹੋ ਰਹੀ ਹੈ ਅਤੇ ਮਹਿਕਮਾ ਸਿਹਤ ਵਿਭਾਗ ਦੇ ਅਧਿਕਾਰੀ ਇਸ ਪਾਸੇ ਜਰਾ ਧਿਆਨ ਨਹੀਂ ਦੇ ਰਹੇ। Colorful sweets are being sold in the markets.

ਸਮਾਜਸੇਵੀ ਸਤਿੰਦਰ ਸੈਣੀ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਰੰਗਦਾਾਰ ਮਠਿਆਈ ਦੀ ਵਿਕਰੀ ਤੇ ਪੰਜਾਬ ਸਰਕਾਰ ਨੇ ਰੋਕ ਲਗਾਈ ਹੋਈ ਹੈ। ਕੁਝ ਦਿਨ ਪਹਿਲਾ ਹੀ ਸਿਹਤ ਵਿਭਾਗ ਦੇ ਫੂਡ ਵਿੰਗ ਵਿਚ ਮਿਲਾਵਟੀ ਅਤੇ ਰੰਗਦਾਰ ਮਿਠਿਆਈਆਂ ਦੀ ਵਿਕਰੀ ਰੋਕਣ ਲਈ ਅਧਿਕਾਰੀਆਂ ਦੀਆਂ ਬਦਲੀਆਂ ਕਰਕੇ ਮਿਲਾਵਖੋਰਾਂ ਮਾਫੀਆਂ ਦਾ ਸਫਾਇਆ ਕਰਨ ਲਈ ਵੱਡੀ ਪੱਧਰ ਤੇ ਮਹਿੰਮ ਚਲਾਈ ਗਈ ਸੀ। ਪਰ ਸਰਕਾਰੀ ਅਧਿਕਾਰੀਆਂ ਨੇ ਸਰਕਾਰ ਦੀ ਮਿਲਾਵਖੋਰੀ ਮਾਫੀਆਂ ਨੂੰ ਖਤਮ ਕਰਨ ਦੀ ਮਹਿੰਮ ਦੀ ਹਵਾਂ ਕੱਢ ਦੇ ਰੱਖ ਦਿੱਤੀ ਹੈ। ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਸ਼ਰੇਆਮ ਰੰਗਦਾਰ ਮਿਠਿਆਈਆਂ ਦੀ ਵਿਕਰੀ ਹੋ ਰਹੀ ਹੈ। ਇਸ ਸਮੇਂ ਉਹਨਾਂ ਨੂੰ ਰੋਕਣ ਵਾਲਾ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਮੌਜੂਦ ਨਜ਼ਰ ਨਹੀਂ ਆ ਰਿਹਾ।

ਉਹਨਾ ਕਿਹਾ ਕਿ ਜਦੋਂ ਸੰਗਰੂਰ ਦੇ ਸਹਾਇਕ ਫੂਡ ਕਮਿਸ਼ਨਰ ਅਮਿ੍ਰਤਪਾਲ ਸਿੰਘ ਸੋਢੀ ਨੂੰ ਫੋਨ ਤੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਦੇ ਯਤਨਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੋਢੀ ਸਾਹਿਬ ਦਾ ਮੁਬਾਇਲ ਰੇਂਜ ਤੋਂ ਬਾਹਰ ਆਉਣ ਲੱਗੇ। ਸਤਿੰਦਰ ਸੈਣੀ ਨੇ ਕਿਹਾ ਕਿ ਇਨਾਂ ਦਿਨਾਂ ਵਿੱਚ ਬਹੁਤੇ ਵੱਧ ਮੁਨਾਫੇ ਖਾਤਰ ਦੁਕਾਨਦਾਰ ਨਕਲੀ ਅਤੇ ਰੰਗਦਾਾਰ ਮਠਿਆਈਆਂ ਵੇਚਦੇ ਹਨ, ਅਜਿਹਾ ਵਿਭਾਗ ਦੀ ਮਿਲੀਭੁਗਤ ਨਾਲ ਹੀ ਕੀਤੇ ਜਾਣ ਦੀ ਲੋਕ ਚਰਚਾ ਹੁੰਦੀ ਰਹਿੰਦੀ ਹੈ।

ਸ਼ਹਿਰ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਨੌਬਲ ਹੈਲਪਿੰਗ ਹੈਂਡਜ਼ ਫਾਉਂਡੇਸ਼ਨ ਦੇ ਪ੍ਰਧਾਨ ਸਤਿੰਦਰ ਸੈਣੀ ਨੇ ਸ਼ਹਿਰ ਦੇ ਡੇਅਰੀ ਮਾਲਕਾਂ, ਹਲਵਾਈਆਂ ਅਤੇ ਹੋਰ ਮਠਿਆਈ ਬਨਾਉਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਨਕਲੀ ਅਤੇ ਮਿਲਾਵਟੀ ਸਮਾਨ ਤਿਆਰ ਕਰਕੇ ਨਾ ਵੇਚਣ। ਫਾਉਂਡੇਸ਼ਨ ਵਲੋਂ ਦੁਕਾਨਦਾਰ ਭਰਾਵਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਗ੍ਰਾਹਕ ਨੂੰ ਮਠਿਆਈ ਦਿੰਦੇ ਸਮੇਂ ਡੱਬੇ ਦੇ ਵੱਖਰੇ ਤੌਰ ‘ਤੇ ਪੈਸੇ ਲੈਣ ਅਤੇ ਡੱਬੇ ਨੂੰ ਮਠਿਆਈ ਦੇ ਨਾਲ ਨਾ ਤੋਲਿਆ ਜਾਵੇ।