ਬਜੁਰਗਾਂ ਦੀ ਭਲਾਈ ਲਈ ਸਹਾਇਤਾ ਰਾਸ਼ੀ ਦਾ ਚੈਕ ਭੇਂਟ

49

ਸੰਗਰੂਰ 22 ਸਤੰਬਰ

-ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿਖੇ ਜਿੱਥੇ ਘਰਾਂ ਤੋਂ ਨਿਰਾਸ਼ ਹੋਏ ਬਜੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਦੇ ਕੰਮਾਂ ਤੋਂ ਖੁਸ਼ ਹੋ ਕੇ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਪ੍ਰੇਰੇਨਾ ਨਾਲ ਇੰਜ: ਪ੍ਰਵੀਨ ਬਾਂਸਲ ਜੋ ਕਿ ਅਡੀਸ਼ਨਲ ਐਸ.ਈ. ਬਿਜਲੀ ਬੋਰਡ ਸੇਵਾ ਮੁੱਕਤ ਹੋਏ ਹਨ ਅਤੇ ਮੌਜੂਦਾ ਕੰਜੂਮਰ ਕਮਿਸ਼ਨ ਦੇ ਮੈਂਬਰ (ਜੱਜ) ਕਪੂਰਥਲਾ ਤਾਇਨਾਤੇ ਹਨ ਨੇ ਬਜੁਰਗਾਂ ਦੀ ਭਲਾਈ ਲਈ ਸਹਾਇਤਾ ਰਾਸ਼ੀ ਦਾ ਚੈਕ ਸੰਸਥਾ ਦੇ ਸੰਚਾਲਕ ਇੰਜ: ਬਲਦੇਵ ਸਿੰਘ ਗੋਸਲ ਨੂੰ ਭੇਂਟ ਕੀਤਾ। Check presentation of assistance amount for the welfare of the elderly.

ਇਸ ਸਮੇਂ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾ ਮੁੱਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ  ਸਟੇਟ ਸ਼ੋਸਲ ਵੈਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ, ਲੋਕ ਭਲਾਈ ਬਜੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਹੈ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਸੀਂ ਬਿਰਧ ਆਸ਼ਰਮ ਬਡਰੁੱਖਾਂ ਦੇ 13ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਸੰਸਥਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਤੋਂ ਪ੍ਰਭਾਵਿਤ ਹੋਏ ਹਾਂ ਅਤੇ ਸਾਡੀ ਸੰਸਥਾ ਭਵਿੱਖ ਵਿੱਚ ਵੀ ਅਜਿਹੀਆਂ ਸੰਸਥਾਵਾਂ ਦੀ ਸਹਾਇਤਾ ਕਰਕੇ ਤਾਲਮੇਲ ਦੀ ਇੱਕ ਨਵੀਂ ਰਿਵਾਇਤ ਕਾਇਮ ਕਰਨਗੇ।

ਇਹ ਬਿਰਧ ਆਸ਼ਰਮ ਜਿਹੜਾ ਬਡਰੁੱਖਾਂ ਵਿਖੇ 13 ਸਾਲਾਂ ਪਹਿਲਾਂ ਇੰਜ: ਬਲਦੇਵ ਸਿੰਘ ਗੋਸਲ ਦੀ ਦੇਖ-ਰੇਖ ਹੇਠ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ 37 ਦੇ ਕਰੀਬ ਬਜੁਰਗ ਅਤੇ ਮਾਤਾਵਾਂ ਰਹਿ ਰਹੀਆਂ ਹਨ। ਹੁਣ ਇਸਦੀ ਇੱਕ ਆਧੁਨਿਕ ਬਰਾਂਚ ਬਹਾਦਰਪੁਰ ਵਿਖੇ ਉਸਾਰੀ ਅਧੀਨ ਹੈ। ਜਿਹੜੀ ਕਿ ਪੰਜਾਬ ਵਿੱਚ ਨਮੂਨੇ ਦੇ ਬਿਰਧ ਆਸ਼ਰਮ ਵਜੋਂ ਆਪਣੀ ਪਹਿਚਾਣ ਸਥਾਪਿਤ ਕਰਨਗੇ। ਇਸ ਬਿਰਧ ਆਸ਼ਰਮ ਵਿੱਚ ਹੁਣ ਤੱਕ 12 ਕਮਰੇ ਅਟੈਚ ਬਾਥਰੂਮ ਤਿਆਰ ਹੋ ਚੁੱਕੇ ਹਨ। ਜਿਸ ਵਿੱਚ 40-50 ਦੇ ਕਰੀਬ ਬਜੁਰਗ ਰਹਿ ਸਕਣਗੇ। ਸੰਸਥਾ ਦੇ ਸੰਚਾਲਕ ਸ੍ਰ. ਬਲਦੇਵ ਸਿੰਘ ਗੋਸ਼ਲ ਨੇ ਦੱਸਿਆ ਕਿ ਇੱਥੇ ਸੰਮਪਨ ਵਿਅਕਤੀ 2.5 ਲੱਖ ਰੁਪਏ ਦੀ ਪੂੰਜੀ ਦੇ ਕੇ ਆਪਣਾ ਵੱਖਰਾ ਕਮਰਾ ਵੀ ਬਣਵਾ ਸਕਦੇ ਹਨ। ਇਨ੍ਹਾਂ ਕਮਰਿਆਂ ਵਿੱਚ ਰਹਿਣ ਵਾਲਿਆਂ ਨੂੰ ਵਿਸ਼ੇਸ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਸ੍ਰੀ ਗੋਸਲ ਨੇ ਇਲਾਕੇ ਦੀਆਂ ਮਹੁੱਤਬਰ ਸਖ਼ਸੀਅਤਾਂ ਜਿਨ੍ਹਾਂ ਵੱਲੋਂ ਬਿਰਧ ਆਸ਼ਰਮ ਲਈ ਕਾਫ਼ੀ ਸਹਯੋਗ ਦਿੱਤਾ ਜਾ ਰਿਹਾ ਹੈ ਦਾ ਧੰਨਵਾਦ ਕੀਤਾ।

ਖਾਸ ਖਬਰਾਂ

ਮੰਤਰੀ ਮੰਡਲ ਵੱਲੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਦੀ ਸਿਫਾਰਸ਼

Google search engine