Canada Row: Why is India afraid of the Khalistan movement?
ਭਾਰਤ ਖ਼ਾਲਿਸਤਾਨ ਲਹਿਰ ਤੋਂ ਕਿਉਂ ਡਰਦਾ ਹੈ?
ਕੈਨੇਡਾ ਇੱਕ ਸਿੱਖ ਵੱਖਵਾਦੀ ਦੇ ਕਤਲ ਨੂੰ ਲੈ ਕੇ ਕੂਟਨੀਤਕ ਵਿਵਾਦ ਵਿੱਚ ਕਿਵੇਂ ਅਤੇ ਕਿਉਂ ਉਲਝਿਆ ਹੈ?
ਕੈਨੇਡਾ ਦੀ ਧਰਤੀ ‘ਤੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਥਿਤ ਰਾਜਨੀਤਕ ਕਤਲ ਨੂੰ ਲੈ ਕੇ ਕੈਨੇਡਾ ਕੂਟਨੀਤਕ ਤੌਰ ‘ਤੇ ਚੀਕਾਂ ਮਾਰਨ ਵਿੱਚ ਰੁੱਝੇ ਹੋਏ ਹਨ।
- ਕੀ ਉਹ ਅੰਤਰਰਾਸ਼ਟਰੀ ਪੱਧਰ ਉਪਰ ਭਾਰਤ ਨੂੰ ਘੇਰ ਕੇ ਉਸ ਦੀ ਸੰਯੁਕਤ ਸੰਘ ਵਿੱਚ ਵਧਦੀ ਤਾਕਤ ਨੂੰ ਅੱਖਾਂ ਦਿਖਾ ਰਹੇ ਹਨ?
- ਦੂਜਾ ਪ੍ਰਸ਼ਨ ਇਹ ਵੀ ਉੱਠ ਰਿਹਾ ਹੈ ਕਿ ਇਸ ਸਾਰੇ ਘਟਨਾਕ੍ਰਮ ਦਾ ਭਾਰਤੀ ਕੈਨੇਡਾ ਆਮ ਚੋਣਾਂ 2024 ਵਿੱਚ ਮੋਦੀ ਟਰੂਡੋ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਕਿੰਨਾ ਫ਼ਾਇਦਾ ਹੋਵੇਗਾ ?
- ਤੀਜਾ ਸਵਾਲ ਇਹ ਵੀ ਹੈ ਕਿ ਸਿੱਖਾਂ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਜਾਂ ਉਨ੍ਹਾਂ ਨੂੰ ਮਹਿਜ਼ ਇਕ ਤਾਸ਼ ਦੇ ਪੱਤੇ ਦੀ ਤਰਾਂ ਵਰਤਿਆ ਜਾ ਰਿਹਾ ਹੈ?
- ਜੀ ਟਵੈਂਟੀ ਮੁਲਕਾਂ ਦੀ ਮੁਲਾਕਾਤ ਵਿੱਚ ਮੋਦੀ ਵੱਲੋਂ ਯੂਕਰੇਨ ਦੀ ਪਿੱਠ ਲਾਕੇ ਰੂਸ ਪ੍ਰਤੀ ਆਪਣੀ ਦੋਸਤੀ ਨੂੰ ਪੂਰਨ ਦੇ ਵਜੋਂ ਨਾਟੋ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਭਾਰਤ ਨੂੰ ਘੇਰਿਆ ਜਾ ਰਿਹਾ ਹੈ?
- ਇਕ ਦ੍ਰਿਸ਼ਟੀਕੋਣ ਚੀਨ ਦਾ ਇਸ ਸਭ ਕਾਸੇ ਦੇ ਪਿੱਛੇ ਹੋਣ ਦਾ ਵੀ ਦਾਅਵਾ ਕਰ ਰਹੇ ਹਨ ਉਸ ਉਪਰ ਵੀ ਗੱਲ ਕਰਾਂਗੇ।
6.ਆਖ਼ਰੀ ਸਵਾਲ ਇਹ ਹੈ ਕਿ ਇਸ ਸਾਰੇ ਸੰਵਾਦ ਵਿੱਚ ਸਿੱਖ ਕਿੱਥੇ ਖੜ੍ਹੇ ਹਨ ਅਤੇ ਖ਼ਾਲਿਸਤਾਨ ਦੀ ਮੰਗ ਦੀ ਸਚਾਈ ਆਖ਼ਰ ਕੀ ਹੈ?
ਗੁਰਮਿੰਦਰ ਸਿੰਘ ਸਮਦ ਦੀ ਕਲਮ ਤੋਂ
ਪੰਜਾਬ ਨਾਮਾ ਇਸ ਘਟਨਾ ਕ੍ਰਮ ਦੇ ਹਰ ਪਹਿਲੂ ਦੀ ਜਾਂਚ ਕਰਕੇ ਆਪ ਨਾਲ ਸਾਂਝਾ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ, ਤਾਂ ਜੋ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਅਤੇ ਖ਼ਾਸਕਰ ਸਿੱਖ ਅਤੇ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਦੀ ਜਾਨ ਮਾਲ ਦੀ ਰੱਖਿਆ ਪ੍ਰਤੀ ਸਰਕਾਰਾਂ ਦੀਆਂ ਮਨਮਤੀਆਂ ਉਪਰ ਰੋਸ਼ਨੀ ਪੈ ਸਕੇ, ਜਿਸ ਨਾਲ ਸਥਿਤੀ ਸਾਫ਼ ਹੋ ਸਕੇ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਾਅਵਿਆਂ ਤੋਂ ਬਾਅਦ ਨਿੱਝਰ ਦੇ ਕਤਲ ਨਾਲ ਭਾਰਤ ਸਰਕਾਰ ਨੂੰ ਜੋੜਨ ਵਾਲੇ ਦਿਖਾਈ ਤਾਂ ਦਿੰਦੇ ਹਨ, ਪਰ ਪੁਖ਼ਤਾ ਕੁਝ ਵੀ ਨਹੀਂ ਹੈ। ਨਿੱਝਰ, ਖਾਲਿਸਤਾਨ ਲਹਿਰ ਦੇ ਇੱਕ ਪ੍ਰਮੁੱਖ ਮੈਂਬਰ ਸੀ, ਜਿਸ ਨੇ ਭਾਰਤ ਦੇ ਪੰਜਾਬ ਰਾਜ ਵਿੱਚ ਇੱਕ ਆਜ਼ਾਦ ਸਿੱਖ ਹੋਮਲੈਂਡ ਬਣਾਉਣ ਦੀ ਕੋਸ਼ਸ਼ ਕੀਤੀ ਸੀ, ਨੂੰ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਸਿੱਖ ਸਭਿਆਚਾਰਕ ਕੇਂਦਰ ਗੁਰੂ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਪਰ ਕਹਿਣ ਵਾਲੇ ਤਾਂ ਕੈਨੇਡਾ ਵਿੱਚ ਇਹ ਵੀ ਕਹਿੰਦੇ ਹਨ ਕਿ ਸਿੱਖ ਵੱਖ ਵਾਦੀਆਂ ਦੇ ਕੈਨੇਡਾ ਵਿੱਚ ਨਸ਼ਾ ਤਸਕਰੀ ਦਾ ਵੱਡਾ ਕੰਮ ਕਾਰ ਕਰਦੇ ਹਨ। ਇਸ ਵਿੱਚ ਸਥਾਨਕ ਏਜੰਸੀਆਂ ਕਿੰਨੀਆਂ ਕੁ ਸ਼ੁਮਾਰ ਰੱਖਦੀਆਂ ਹਨ, ਇਹ ਤਾਂ ਉਹੀ ਜਾਣਦੇ ਹਨ।
ਸਾਨੂੰ ਇਸ ਪੂਰੀ ਤਸਵੀਰ ਵਿੱਚ ਭਰੇ ਜਾ ਰਹੇ ਰੰਗਾਂ ਦਾ ਵਿਸ਼ਲੇਸ਼ਣ ਕਰਨ ਲਈ ਪਹਿਲਾਂ ਇਸ ਤਸਵੀਰ ਦੇ ਬਣਨ ਦੇ ਇਤਿਹਾਸ ਵਿੱਚ ਜਾਣਾ ਪਵੇਗਾ। ਸਿੱਖ ਮਸਲਾ ਇਸ ਵਿਵਾਦ ਦੀ ਜੜ੍ਹ ਹੈ ਜਾਂ ਨਹੀਂ ਹੈ, ਇਹ ਸਵਾਲ ਸਮਝਣ ਤੋਂ ਪਹਿਲਾਂ ਸਾਨੂੰ ਸਿੱਖ ਵਿਵਾਦ ਅਤੇ ਵਲੂੰਧਰੀਆਂ ਗਈਆਂ ਸਿੱਖ ਭਾਵਨਾਵਾਂ ਦੀ ਕਥਾ ਜ਼ਰੂਰ ਕਹਿਣੀ ਹੋਵੇਗੀ, ਕਿਉਂਕਿ ਉਸ ਦੇ ਆਖੇ ਬਗੈਰ ਇਹ ਦ੍ਰਿਸ਼ਟਾਂਤ ਸਮਝ ਹੀ ਨਹੀਂ ਪਵੇਗਾ।
ਉਸ ਨੂੰ ਸਮਝਣ ਲਈ ਸਾਨੂੰ ਚਾਰ ਛੋਟੇ ਛੋਟੇ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ।
- ਖ਼ਾਲਿਸਤਾਨ ਲਹਿਰ ਕੀ ਹੈ?
- ਭਾਰਤ ਸਰਕਾਰ ਹੁਣ ਇਸ ਬਾਰੇ ਖ਼ਾਸ ਤੌਰ ‘ਤੇ ਚਿੰਤਤ ਕਿਉਂ ਹੈ?
- ਖ਼ਾਲਿਸਤਾਨ ਲਹਿਰ ਅਤੇ ਕੈਨੇਡਾ ਦਾ ਆਪਸ ਵਿੱਚ ਕੀ ਸਬੰਧ ਹੈ?
- ਕੈਨੇਡਾ–ਭਾਰਤ ਸਬੰਧਾਂ ਦਾ ਵਿਆਪਕ ਸੰਦਰਭ ਕੀ ਹੈ?
- ਕੀ ਕੈਨੇਡਾ ਸਰਕਾਰ ਖ਼ਾਲਿਸਤਾਨ ਲਹਿਰ ਪ੍ਰਤੀ ਹਮਦਰਦ ਹੈ?
- ਸਿੱਖਾਂ ਨਾਲ ਇਤਿਹਾਸ ਵਿੱਚ ਕੀ ਵਾਪਰਿਆ, ਜੋ ਉਨ੍ਹਾਂ ਦਾ ਭਾਰਤ ਸਰਕਾਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ?
1. ਪਹਿਲਾ ਖ਼ਾਲਿਸਤਾਨ ਲਹਿਰ ਕੀ ਹੈ?
“ਖ਼ਾਲਿਸਤਾਨ” ਦਾ ਅਰਥ “ਪਵਿੱਤਰ ਧਰਤੀ” ਹੈ, ਹਾਲਾਂਕਿ ਇਸ ਸੰਦਰਭ ਵਿੱਚ “ਖ਼ਾਲਸਾ” ਸ਼ਬਦ ਮੋਟੇ ਤੌਰ ‘ਤੇ ਸਿੱਖਾਂ ਦੇ ਧਾਰਮਿਕ ਭਾਈਚਾਰੇ ਨੂੰ ਦਰਸਾਉਂਦਾ ਹੈ, ਅਤੇ “ਖ਼ਾਲਿਸਤਾਨ” ਸ਼ਬਦ ਦਾ ਅਰਥ ਹੈ ਕਿ ਉਹਨਾਂ ਦੀ ਆਪਣੀ ਕੌਮ ਹੋਣੀ ਚਾਹੀਦੀ ਹੈ। ਇਸ ਕੌਮ ਦਾ ਸੰਭਾਵਿਤ ਟਿਕਾਣਾ ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ ਹੋਵੇਗਾ ਜਿੱਥੇ 18 ਮਿਲੀਅਨ ਸਿੱਖ ਰਹਿੰਦੇ ਹਨ। ਇਸ ਤੋਂ ਇਲਾਵਾ 80 ਲੱਖ ਸਿੱਖ ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਹਨ, ਮੁੱਖ ਤੌਰ ‘ਤੇ ਯੂ.ਕੇ., ਯੂ.ਐਸ. ਅਤੇ ਕੈਨੇਡਾ ਵਿੱਚ ਸਿੱਖਾਂ ਲਈ ਇੱਕ ਆਜ਼ਾਦ ਜ਼ਮੀਨ ਦਾ ਸੁਪਨਾ ਭਾਰਤ ਦੀ ਵੰਡ ਤੋਂ ਪਹਿਲਾਂ ਦਾ ਹੈ, ਜਦੋਂ ਭਾਰਤ ਵਿੱਚ ਮੁਸਲਮਾਨਾਂ ਲਈ ਇੱਕ ਵੱਖਰੀ ਜ਼ਮੀਨ ਦਾ ਸੰਕਲਪ ਵਿਚਾਰਿਆ ਜਾ ਰਿਹਾ ਸੀ। ਉਸ ਉਪਰ ਵੀ ਗੱਲ ਹੋਵੇਗੀ।
ਇਹ ਸੁਪਨਾ ਭਾਰਤ ਦੀ 1947 ਵਿੱਚ ਵੰਡ ਤੋਂ ਪਹਿਲਾਂ ਉੱਭਰਿਆ – ਤਾਂ “ਸਿੱਖਿਸਤਾਨ” ਜਾਂ “ਖਾਲਿਸਤਾਨ” ਵੀ ਹੋਣਾ ਚਾਹੀਦਾ ਹੈ। ਪਰ ਅੰਗਰੇਜ਼ ਠੱਗੀ ਕਰ ਗਏ ਅਤੇ ਰਹੀ ਸਹੀ ਕਸਰ ਪੰਡਿਤ ਨਹਿਰੂ ਨੇ ਕਰ ਦਿੱਤੀ। ਵਾਅਦਾ ਜ਼ਰੂਰ ਕਰ ਲਿਆ ਕਿ ਸਿੱਖਾਂ ਨੂੰ ਵਿਸ਼ੇਸ਼ ਅਧਿਕਾਰ ਹੋਣਗੇ, ਪਰ ਲਿਖਤੀ ਕੁਝ ਨਹੀਂ ਕੀਤਾ, ਜਿਸ ਨੂੰ ਭਾਰਤ ਸਰਕਾਰ ਨੇ ਬਾਦ ਵਿੱਚ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਸਿੱਖ ਪੰਜਾਬ ਰਾਜ ਦਾ ਹਿੱਸਾ ਬਣ ਗਏ। ਅਤੇ ਇਕ ਪਾਸੇ ਪੈਪਸੂ ਬਣ ਗਿਆ। ਉਸ ਸਮੇਂ ਕਹਿਣ ਦੀ ਗੱਲ ਹੈ ਕਿ ਪੰਜਾਬ ਦੀਆਂ ਹੱਦਾਂ ਇਸ ਤਰ੍ਹਾਂ ਖਿੱਚੀਆਂ ਗਈਆਂ ਸਨ ਕਿ ਸਿੱਖ ਬਹੁਗਿਣਤੀ ਵਿੱਚ ਨਹੀਂ ਸਨ।ਪਰ ਦੂਜੇ ਪਾਸੇ ਜੇਕਰ ਦੇਖੀਏ ਤਾਂ ਪੈਪਸੂ ਸੂਬਾ ਹੈ ਹੀ ਸਿੱਖ ਰਿਆਸਤਾਂ ਦਾ ਗੜ੍ਹ ਸੀ ਅਤੇ ਸਿੱਖ ਮੁੱਖ ਮੰਤਰੀ ਮੌਜੂਦ ਸਨ, ਪਰ ਸਿੱਖਾਂ ਨੂੰ ਪੈਪਸੂ ਕਦੇ ਨਜ਼ਰ ਨਹੀਂ ਆਇਆ, ਬਸ ਪੰਜਾਬ ਨੂੰ ਸਿੱਖ ਰਾਜ ਬਣਾਉਣ ਦੇ ਚੱਕਰ ਵਿੱਚ ਪੰਜਾਬੀ ਸੂਬਾ ਮੋਰਚਾ ਦੀ ਮੰਗ ਸ਼ੁਰੂ ਹੋ ਗਈ, ਜੋ ਸਭ ਕੁਝ ਖੋ ਕੇ ਪੂਰੀ ਹੋਈ। ਪੈਪਸੂ ਦੀ ਹੱਦ ਯਮੁਨਾ ਨੂੰ ਲੱਗਦੀ ਸੀ, ਦਿੱਲੀ ਦਾ ਅੱਧਾ ਹਿੱਸਾ ਵੀ ਇਸ ਵਿੱਚ ਸੀ, ਪਰ ਬਾਦਲ ਸਾਹਿਬ ਨੇ ਅਤੇ ਬੰਸੀ ਲਾਲ ਨੇ ਮੁੱਖ ਮੰਤਰੀ ਬਣਨਾ ਸੀ, ਸੋ ਸੂਬਾ ਇਕ ਸੀ, ਜਿਸ ਲਈ ਪੰਜਾਬੀ ਸੂਬਾ ਮੋਰਚਾ ਲੱਗਿਆ ਅਤੇ ਪਹਿਲਾਂ ਹਿਮਾਚਲ ਗਿਆ ਫੇਰ ਹਰਿਆਣਾ ਅਤੇ ਪੰਜਾਬ ਸੂਬੀ ਬਣ ਕੇ ਰਹਿ ਗਿਆ। ਪਰ ਸਿੱਖਾਂ ਦੀ ਸੋਚ ਸੱਚੀ ਸੀ, ਉਹ ਭਾਰਤ ਲਈ ਵੀ ਪੂਰੀ ਵਫ਼ਾਦਾਰੀ ਨਾਲ ਹੀ ਲੜੇ, ਪਾਕਿਸਤਾਨ ਚੀਨ ਨਾਲ ਲੜਾਈਆਂ ਵਿੱਚ ਹੋਈਆਂ ਜਿੱਤਾਂ ਦਾ ਕਾਰਨ ਸਿੱਖ ਹੀ ਰਹੇ ਹਾਲਾਂਕਿ ਇਹ ਗੱਲ ਹਜ਼ਮ ਕਰਨ ਵਿੱਚ ਗੈਰ ਸਿੱਖ ਭਾਰਤੀਆਂ ਨੂੰ ਔਖ ਹੁੰਦੀ ਹੈ। ਪਰ ਸਿੱਖ ਡਟੇ ਰਹੇ, ਅੰਸ਼ਿਕ ਤੌਰ ‘ਤੇ ਕਿਉਂਕਿ ਧਰਮ ਦੇ ਕੇਂਦਰੀ ਸਿਧਾਂਤਾਂ ਵਿੱਚੋਂ ਇੱਕ “ਮੀਰੀ-ਪੀਰੀ” ਹੈ – ਇਹ ਵਿਚਾਰ ਕਿ ਧਾਰਮਿਕ ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਮਿਲਾਇਆ ਜਾਂਦਾ ਹੈ। ਆਪਣੇ 500 ਸਾਲਾਂ ਦੇ ਇਤਿਹਾਸ ਦੌਰਾਨ, ਸਿੱਖਾਂ ਦਾ ਆਪਣਾ ਰਾਜ ਰਿਹਾ ਹੈ, ਮੁਗ਼ਲ ਸ਼ਾਸਨ ਦੇ ਵਿਰੁੱਧ ਲੜਿਆ ਹੈ ਅਤੇ ਬਸਤੀਵਾਦੀ ਬਰਤਾਨਵੀ ਅਤੇ ਸੁਤੰਤਰ ਸ਼ਾਸਨ ਅਧੀਨ ਭਾਰਤ ਦੀ ਫ਼ੌਜ ਦੀ ਰੀੜ੍ਹ ਦੀ ਹੱਡੀ ਬਣਿਆ ਹੈ।
1960 ਦੇ ਦਹਾਕੇ ਵਿੱਚ ਪੰਜਾਬ ਰਾਜ ਦੀਆਂ ਹੱਦਾਂ ਨੂੰ ਮੁੜ ਉਲੀਕਣ ਦੀ ਮੰਗ ਵੱਡਾ ਅੰਦੋਲਨ ਬਣ ਗਿਆ ਤਾਂ ਜੋ ਸਿੱਖ ਬਹੁਗਿਣਤੀ ਵਿੱਚ ਹੋਣ। ਵਿਰੋਧ ਪ੍ਰਦਰਸ਼ਨ ਸਫਲ ਰਹੇ, ਅਤੇ ਭਾਰਤ ਸਰਕਾਰ ਨੇ ਪੰਜਾਬੀ ਸੂਬਾ ਬਣਾਇਆ, ਇੱਕ ਅਜਿਹਾ ਰਾਜ ਜਿਸ ਦੀਆਂ ਸਰਹੱਦਾਂ ਵਿੱਚ ਬਹੁਗਿਣਤੀ ਸਿੱਖਾਂ ਦੁਆਰਾ ਵਰਤੀ ਜਾਂਦੀ ਪੰਜਾਬੀ ਭਾਸ਼ਾ ਦੇ ਬੋਲਣ ਵਾਲੇ ਸ਼ਾਮਲ ਸਨ। ਉਹ ਹੁਣ ਸੁਧਰੇ ਪੰਜਾਬ ਦੀ ਆਬਾਦੀ ਦਾ 58% ਬਣਦੇ ਹਨ। ਹਾਲਾਂਕਿ ਪੈਪਸੂ ਵਿੱਚ ਮੁੱਖ ਮੰਤਰੀ 8 ਵਾਰ ਬਣਆ ਜਿਸ ਵਿੱਚ 6 ਵਾਰ ਸਿੱਖ ਹੀ ਬਣਿਆ, ਇਕ ਵਾਰ ਰਾਸ਼ਟਰਪਤੀ ਰਾਜ ਵੀ ਲੱਗਿਆ ਤੇ ਇਕ ਵਾਰ ਬ੍ਰਿਜਭਾਨ ਵੀ ਰਿਹਾ। ਨਕਸਲਵਾਦ ਵਿੱਚ ਪੰਜਾਬ ਦੀ ਜਵਾਨੀ ਨੂੰ ਨਵੇਂ ਪੰਜਾਬ ਦੀ ਸਰਵਰ ਬਣੀ ਸਰਕਾਰ ਦੇ ਅਹੁਦੇਦਾਰਾਂ ਨੇ ਸੂਚੀਆਂ ਬਣਵਾ ਬਣਵਾ ਕੇ ਮਰਵਾਇਆ। ਸਿੱਖਾਂ ਨੂੰ ਸਿੱਖਾਂ ਨੇ ਮਾਰਿਆ। ਆਪਾਂ ਨੂੰ ਪਤਾ ਆਪਾਂ ਕਿਸ ਦਾ ਜ਼ਿਕਰ ਕਰ ਰਹੇ ਹਾਂ।
ਫੇਰ 1984 ਦੇ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਉਪਰ ਹਮਲੇ ਤੋਂ ਬਾਦ ਪੰਜਾਬ ਵਿੱਚ ਵੱਡੇ ਪੱਧਰ ‘ਤੇ ਹੋਏ ਖਾੜਕੂ ਬਗ਼ਾਵਤ ਵਿੱਚ ਭਾਰਤ ਤੋਂ ਵੱਖਰੇ “ਖ਼ਾਲਿਸਤਾਨ” ਦੀ ਧਾਰਨਾ ਨਾਟਕੀ ਰੂਪ ਵਿੱਚ ਮੁੜ ਉਭਾਰ ਲੈ ਕੇ ਸਾਹਮਣੇ ਆਈ। ਖਾੜਕੂ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਸਿੱਖਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਇੱਕ ਆਜ਼ਾਦ ਸਿੱਖ ਰਾਸ਼ਟਰ ਚਾਹੁੰਦੇ ਸਨ, ਨਾ ਕਿ ਸਿਰਫ਼ ਇੱਕ ਸਿੱਖ ਬਹੁਗਿਣਤੀ ਵਾਲਾ ਭਾਰਤੀ ਰਾਜ। ਉਸ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੇ ਪੁਰਾਣੇ ਸਾਰੇ ਰਿਸ਼ਤੇ ਇਕੱਠੇ ਕਰ ਦਿੱਤੇ।
2. ਭਾਰਤ ਸਰਕਾਰ ਹੁਣ ਖ਼ਾਲਿਸਤਾਨੀ ਨਾਮ ਤੋਂ ਖ਼ਾਸ ਤੌਰ ‘ਤੇ ਚਿੰਤਤ ਕਿਉਂ ਹੈ?
1980 ਦੇ ਦਹਾਕੇ ਵਿੱਚ ਸਿੱਖ ਬਗ਼ਾਵਤ ਭਾਰਤੀ ਹਥਿਆਰਬੰਦ ਪੁਲਿਸ ਅਤੇ ਖਾੜਕੂ ਨੌਜਵਾਨ ਸਿੱਖਾਂ ਵਿਚਕਾਰ ਇੱਕ ਹਿੰਸਕ ਮੁਕਾਬਲਾ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਪੰਜਾਬ ਵਿੱਚ ਇੱਕ ਵੱਖਰਾ ਰਾਜ ਚਾਹੁੰਦੇ ਸਨ। ਪਰ ਉਹ ਲੋਕ ਪੰਜਾਬ ਵਿੱਚ ਨਹੀਂ ਰਹਿੰਦੇ, ਇਹ ਮੰਗ ਵਿਦੇਸ਼ਾਂ ਵਿੱਚ ਵਿੱਚ ਬੈਠੇ ਉਂਗਲਾਂ ਉਪਰ ਗਿਣੇ ਜਾਣ ਵਾਲੇ ਬੰਦੇ ਹੀ ਕਰਦੇ ਹਨ।
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਿੱਖ ਖਾੜਕੂਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹਿੰਸਕ ਮੁੱਠਭੇੜਾਂ ਦੇ ਨਤੀਜੇ ਵਜੋਂ ਦੋਵਾਂ ਪਾਸਿਆਂ ਦੇ ਹਜ਼ਾਰਾਂ ਜਾਨਾਂ ਚਲੀਆਂ ਗਈਆਂ। ਇਹ ਟਕਰਾਅ ਜੂਨ1984 ਵਿਚ ਸਿਖਰ ‘ਤੇ ਪਹੁੰਚ ਗਿਆ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਨੂੰ ਅੱਤਵਾਦੀਆਂ ਤੋਂ ਆਜ਼ਾਦ ਕਰਵਾਉਣ ਅਤੇ ਖ਼ਾਲਿਸਤਾਨ ਲਹਿਰ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫੜਨ ਜਾਂ ਮਾਰਨ ਲਈ ਅਪਰੇਸ਼ਨ ਨੀਲਾ ਤਾਰਾ ਨੂੰ ਅੰਜਾਮ ਦਿੱਤਾ। ਉਹ ਹਮਲੇ ਵਿੱਚ ਮਾਰਿਆ ਗਿਆ ਸੀ ਅਤੇ ਦੁਨੀਆ ਭਰ ਦੇ ਸਿੱਖ ਇਸ ਗੱਲੋਂ ਗੁੱਸੇ ਸਨ ਕਿ ਪੁਲਿਸ ਦੀ ਕਾਰਵਾਈ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਹੈ। ਇੰਦਰਾ ਗਾਂਧੀ ਨੂੰ ਉਸ ਦੇ ਹੀ ਬਾਡੀ ਗਾਰਡ ਦੇ ਸਿੱਖ ਮੈਂਬਰਾਂ ਨੇ ਬਦਲਾ ਲੈਣ ਲਈ ਕਤਲ ਕਰ ਦਿੱਤਾ ਸੀ। ਇੱਥੇ ਜ਼ਿਕਰਯੋਗ ਹੈ ਕਿ ਸੰਤ ਭਿੰਡਰਾਂਵਾਲੇ ਨੂੰ ਖ਼ਾਲਿਸਤਾਨ ਲਹਿਰ ਦਾ ਮੁਖੀ ਦੱਸਿਆ ਜਾਂਦਾ ਹੈ, ਪਰ ਉਨ੍ਹਾਂ ਕਦੇ ਵੀ ਇਸ ਦੀ ਮੰਗ ਨਹੀਂ ਕੀਤੀ ਸੀ।
ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਵਿੱਚ ਬਹੁਤ ਸਾਰੇ ਫਾਇਰ ਬ੍ਰਾਂਡ ਸਿੱਖ ਕਾਰਕੁਨਾਂ ਨੇ ਖ਼ਾਲਿਸਤਾਨ ਦੇ ਵਿਚਾਰ ਨੂੰ ਫਿਰ ਤੋਂ ਜਗਾਇਆ ਹੈ, ਅਤੇ ਭਾਰਤ ਸਰਕਾਰ ਨੂੰ 1980 ਦੇ ਦਹਾਕੇ ਦੀ ਹਿੰਸਾ ਅਤੇ ਕੱਟੜਪੰਥੀ ਦੀ ਵਾਪਸੀ ਦਾ ਡਰ ਦਿਖਾਈ ਦੇ ਰਿਹਾ ਹੈ। ਹਾਲਾਂਕਿ ਪੰਜਾਬ ਵਿੱਚ ਐਸਾ ਕੁਝ ਵੀ ਨਹੀਂ ਹੈ, ਪਰ ਕੇਂਦਰ ਨੂੰ ਸ਼ਾਇਦ ਦਿਸਦਾ ਹੋਵੇ। ਨਰਿੰਦਰ ਮੋਦੀ ਦੀ ਸਰਕਾਰ ਅੰਦੋਲਨ ਨੂੰ ਬਹੁਤ ਵੱਡਾ ਅਤੇ ਹਿੰਸਕ ਬਣਨ ਤੋਂ ਪਹਿਲਾਂ ਹੀ ਖ਼ਤਮ ਕਰਨਾ ਚਾਹੁੰਦੀ ਜਤਾਈ ਜਾ ਰਹੀ ਹੈ। ਪਰ ਧਰਾਤਲ ਤੇ ਅੰਮ੍ਰਿਤਪਾਲ ਆਇਆ ਸੀ, ਕਾਗ਼ਜ਼ੀ ਖਾਨਾਪੂਰਤੀ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ, ਪੰਜਾਬ ਸਰਕਾਰ ਦੀ ਨਾਲਾਇਕੀ ਨੂੰ ਤੁਸੀਂ ਖ਼ਾਲਿਸਤਾਨ ਦੀ ਵੱਡੀ ਮੰਗ ਦੱਸਣਾ ਕਿਥੋਂ ਦੀ ਸਿਆਣਪ ਆਖੋਗੇ? ਖ਼ੈਰ ਅਗਲੇ ਸਵਾਲ ਦਾ ਉਤਰ ਲੱਭਦੇ ਹਾਂ।
3. ਖ਼ਾਲਿਸਤਾਨ ਲਹਿਰ ਅਤੇ ਕੈਨੇਡਾ ਦਾ ਆਪਸ ਵਿੱਚ ਕੀ ਸਬੰਧ ਹੈ?
1990 ਦੇ ਦਹਾਕੇ ਦੇ ਸ਼ੁਰੂ ਵਿੱਚ ਸਿੱਖ ਬਗ਼ਾਵਤ ਤੋਂ ਬਾਅਦ, ਬਹੁਤ ਸਾਰੇ ਸਿੱਖ ਮੁੰਡੇ ਭਾਰਤ ਤੋਂ ਇਸ ਲਈ ਭੱਜ ਗਏ ਕਿਉਂਕਿ ਪੰਜਾਬ ਪੁਲਿਸ ਬਿਨਾਂ ਕੁਝ ਪੁੱਛੇ ਦੱਸੇ ਜਾਹਲੀ ਮੁਕਾਬਲੇ ਦਿਖਾ ਕੇ ਸਿੱਖਾਂ ਦੀ ਜਵਾਨੀ ਮੁਕਾਉਣ ਲੱਗੇ ਹੋਏ ਸੀ। ਪੁਲਿਸ ਵਾਲੇ ਵੀ ਸਿੱਖ ਹੀ ਸਨ, ਪਰ ਤਾਕਤ ਦਾ ਨਸ਼ਾ, ਨੋਟਾਂ ਦੀ ਗਰਮੀ ਅਤੇ ਤਰੱਕੀਆਂ ਲੈਣ ਦਾ ਲਾਲਚ ਕੀ ਕੁਝ ਕਰਵਾ ਦਿੰਦਾ ਹੈ, ਪਰ ਭਾਰਤ ਸਰਕਾਰ ਅਨੁਸਾਰ ਸਾਰੇ ਅਤਿਵਾਦੀ ਪਾਕਿਸਤਾਨ ਅਤੇ ਕੈਨੇਡਾ ਚਲੇ ਗਏ, ਜਿੱਥੇ ਉਹਨਾਂ ਦਾ ਇੱਕ ਵੱਡੇ ਸਿੱਖ ਭਾਈਚਾਰੇ ਦੁਆਰਾ ਸੁਆਗਤ ਕੀਤਾ ਗਿਆ – ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖ਼ਾਲਿਸਤਾਨ ਦੇ ਵਿਚਾਰ ਦੇ ਹਮਦਰਦ ਸਨ। 20ਵੀਂ ਸਦੀ ਦੀ ਸ਼ੁਰੂਆਤ ਤੋਂ, ਸਿੱਖਾਂ ਦਾ ਇੱਕ ਵੱਡਾ ਪ੍ਰਵਾਸੀ ਭਾਈਚਾਰਾ ਦੇਸ਼ ਵਿੱਚ, ਖ਼ਾਸ ਕਰਕੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਵਧ ਰਿਹਾ ਹੈ। ਪਰ ਉਹ ਖ਼ਾਲਿਸਤਾਨ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ, ਜੇਕਰ ਹੁੰਦਾ ਤਾਂ ਹੁਣ ਤੱਕ ਕੈਨੇਡਾ ਦੇ ਕਿਸੇ ਨਾ ਕਿਸੇ ਸੂਬੇ ਵਿੱਚ ਰਿਫਰੈਂਡਮ ਜ਼ਰੂਰ ਹੋ ਜਾਂਦਾ ਅਤੇ ਇਕ ਸੂਬਾ ਕੈਨੇਡਾ ਤੋਂ ਅੱਡ ਹੋਕੇ ਦੇਸ਼ ਬਣ ਗਿਆ ਹੁੰਦਾ, ਪਰ ਕੈਨੇਡਾ ਗਏ ਲੋਕਾਂ ਨੂੰ ਆਪਣੇ ਕਰਜ਼ੇ ਉਤਾਰਨ ਤੋਂ ਹੀ ਫ਼ੁਰਸਤ ਨਹੀਂ ਹੈ ਵੱਖਰੇ ਖ਼ਾਲਿਸਤਾਨ ਬਾਰੇ ਸੋਚਣਾ ਅਤੇ ਉਸ ਪ੍ਰਤੀ ਕਾਰਜਸ਼ੀਲ ਹੋਣਾ ਬਿਲਕੁਲ ਅਸੰਭਵ ਜਾਪਦਾ ਹੈ।
ਸਿੱਖ ਕੈਨੇਡਾ ਦੇ ਆਰਥਿਕ ਮੌਕਿਆਂ ਕਾਰਨ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਦੀ ਆਪਣੇ ਵਿਚਾਰਾਂ ਨੂੰ ਵਿਕਸਤ ਕਰਨ ਦੀ ਆਜ਼ਾਦੀ ਕਾਰਨ ਵੀ ਕੈਨੇਡਾ ਵੱਲ ਆਕਰਸ਼ਿਤ ਹੁੰਦੇ ਹਨ। ਹਰ ਕੋਈ ਹੀ ਇਸ ਪ੍ਰਤੀ ਆਕਰਸ਼ਿਤ ਹੁੰਦਾ ਹੈ, ਸਿਰਫ ਸਿੱਖ ਹੀ ਕਿਉਂ, ਹਿੰਦੂ ਕਿਉਂ ਨਹੀਂ, ਯਹੂਦੀ ਕਿਉਂ ਨਹੀਂ ਜਾਂ ਮੁਸਲਮਾਨ ਕਿਉਂ ਨਹੀਂ? ਕੈਨੇਡਾ ਵਿੱਚ ਸਿੱਖ ਕਾਰਕੁਨ ਇਸ ਮੁੱਦੇ ਲਈ ਖੁੱਲ੍ਹ ਕੇ ਬੋਲਣ ਅਤੇ ਜਥੇਬੰਦ ਹੋਣ ਦੇ ਯੋਗ ਹਨ। ਉੱਥੇ ਬੋਲਣ ਦੀ ਅਜ਼ਾਦੀ ਹੈ। ਭਾਰਤ ਵਿੱਚ ਸਿੱਖਾਂ ਤੇ ਹੋਏ ਦਮਨ ਕਾਰਨ ਸਥਾਨਕ ਸਰਕਾਰਾਂ ਉਨ੍ਹਾਂ ਪ੍ਰਤੀ ਹਮਦਰਦੀ ਜ਼ਰੂਰ ਰੱਖਦੀਆਂ ਹਨ, ਜਿਸ ਵਿੱਚ ਇਹ ਸਾਰਾ ਦ੍ਰਿਸ਼ਟਾਂਤ ਪੈਦਾ ਹੋਇਆ ਜਾਪਦਾ ਹੈ।
ਵਿਡੰਬਣਾ ਇਹ ਹੈ ਕਿ ਭਾਰਤੀ ਪੰਜਾਬ ਵਿੱਚ ਖ਼ਾਲਿਸਤਾਨ ਬਾਰੇ ਸੋਚਣ ਲਈ ਕਿਸੇ ਕੋਲ ਸਮਾਂ ਨਹੀਂ ਹੈ। ਇੱਥੇ ਤਾਂ ਧਰਤੀ ਹੇਠਲਾ ਪਾਣੀ, ਖੇਤੀ ਕਾਨੂੰਨ, ਬੇਰੁਜ਼ਗਾਰੀ, ਨਸ਼ੇ ਤਸਕਰੀ, ਗੈਂਗਸਟਰ ਅਤੇ ਸਰਕਾਰਾਂ ਦੇ ਝੈਠੇ ਵਾਅਦੇ ਹੀ ਸਾਹ ਨਹੀਂ ਲੈਣ ਦਿੰਦੇ, ਖ਼ਾਲਿਸਤਾਨ ਬਾਰੇ ਕੌਣ ਸੋਚੇਗਾ। ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਹਰ ਗਲੀ ਦੇ ਮੋੜ ਤੇ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ਦਾ ਰੁਝਾਨ ਧਰਮ ਜਾਂ ਰਾਜ ਬਣਾਉਣ ਦੀ ਸੋਚਣਾ ਵੱਡਾ ਮਜ਼ਾਕ ਜਾਪਦਾ ਹੈ।
4. ਕੀ ਕੈਨੇਡਾ ਸਰਕਾਰ ਖ਼ਾਲਿਸਤਾਨ ਲਹਿਰ ਪ੍ਰਤੀ ਹਮਦਰਦ ਹੈ?
ਸਿੱਖ ਡਾਇਸਪੋਰਾ ਕੈਨੇਡਾ ਦੀ ਆਬਾਦੀ ਦਾ 2.1% ਬਣਦਾ ਹੈ , ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਹਿੰਦੂ ਦੀ ਕੈਨੇਡਾ ਵਿੱਚ ਅਬਾਦੀ 2.3% ਹੈ। ਦੋਵੇਂ ਫ਼ਿਰਕੇ ਕੈਨੇਡਾ ਵਿੱਚ ਇੱਕ ਮਹੱਤਵਪੂਰਨ ਵੋਟਿੰਗ ਬਲਾਕ ਬਣਾਉਂਦੇ ਹਨ ਅਤੇ ਸਿਆਸੀ ਪ੍ਰਭਾਵ ਰੱਖਦੇ ਹਨ। ਕੈਨੇਡਾ ਵਿੱਚ ਭਾਰਤੀ ਹਿੰਦੂ ਭਾਰਤੀ ਸਿੱਖਾਂ ਦੇ ਰਹਿਮ ‘ਤੇ ਜਾਂ ਬੁਲਾਏ ਤੇ ਨਹੀਂ ਰਹਿ ਰਿਹਾ, ਆਪਣੇ ਦਮ ‘ਤੇ ਰਹਿ ਰਿਹਾ ਹੈ। ਪਰ ਉਹ ਰਾਜਨੀਤੀ ਤੋਂ ਥੋੜ੍ਹਾ ਦੂਰ ਹਨ, ਦੂਜੇ ਪਾਸੇ ਸਿੱਖ ਕੈਨੇਡਾ ਦੀ ਕੈਬਨਿਟ ਵਿੱਚ ਭਾਰਤ ਦੀ ਕੇਂਦਰੀ ਕੈਬਨਿਟ ਨਾਲੋਂ ਵੱਧ ਹਨ। ਕੈਨੇਡਾ ਵਿੱਚ ਆਪਣੇ ਗਰ ਵਿੱਚ ਬੈਠੇ ਕਿਸੇ ਹਿੰਦੂ ਨੂੰ ਕੋਈ ਸਿੱਖ ਛੇੜ ਜਾਵੇਗਾ, ਜਾਂ ਨੁਕਸਾਨ ਪਹੁੰਚਾ ਦੇਵੇਗਾ, ਇਹ ਸੋਚਣਾ ਵੀ ਮੂਰਖਤਾ ਹੋਵੇਗੀ।
ਇਸੇ ਲਈ ਟਰੂਡੋ ਨੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਹਿੰਸਾ ਦੇ ਕਿਸੇ ਵੀ ਕੰਮ ਨੂੰ ਸਜ਼ਾ ਦਿੱਤੀ ਜਾਵੇਗੀ, ਪਰ ਉਨ੍ਹਾਂ ਨੇ ਕੈਨੇਡੀਅਨ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਬੋਲਣ ਦੀ ਆਜ਼ਾਦੀ ਅਤੇ ਸਿੱਖਾਂ ਦੇ ਆਜ਼ਾਦੀ ਨਾਲ ਬੋਲਣ ਅਤੇ ਸੰਗਠਿਤ ਹੋਣ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਜਿੰਨਾ ਚਿਰ ਉਹ ਕੈਨੇਡੀਅਨ ਕਾਨੂੰਨਾਂ ਦੀ ਉਲੰਘਣਾ ਨਹੀਂ ਕਰਦੇ। ਇਹ ਹੱਕ ਭਾਰਤੀ ਹਿੰਦੂਆਂ ਕੋਲ ਵੀ ਬਰਾਬਰ ਹਨ। ਫਿਰ ਗੱਲ ਕਿਸ ਤਰਾਂ ਹੋ ਸਕਦੀ ਹੈ, ਜੋ ਭਾਰਤ ਸਰਕਾਰ ਆਪਣੀ ਚੇਤਾਵਨੀ ਵਿੱਚ ਆਖ ਰਹੀ ਹੈ।
5. ਕੈਨੇਡਾ-ਭਾਰਤ ਸਬੰਧਾਂ ਦਾ ਵਿਆਪਕ ਸੰਦਰਭ ਕੀ ਹੈ?
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਭਾਰਤੀ ਜਨਤਾ ਪਾਰਟੀ, ਜਾਂ ਭਾਜਪਾ, ਹਿੰਦੂ ਰਾਸ਼ਟਰਵਾਦ ਦਾ ਸਮਰਥਨ ਕਰਦੀ ਹੈ।
ਅੰਮ੍ਰਿਤਪਾਲ ਸਿੰਘ ਵੀ ਇਹੋ ਬੋਲਦਾ ਸੀ, ਕਿ ਜੇਕਰ ਹਿੰਦੂ ਰਾਸ਼ਟਰ ਦੀ ਮੰਗ ਹੋ ਸਕਦੀ ਹੈ ਤਾਂ ਸਿੱਖ ਰਾਸ਼ਟਰ ਦੀ ਮੰਗ ਕਿਉਂ ਨਹੀਂ ਹੋ ਸਕਦੀ? ਹਾਲ ਹੀ ਵਿੱਚ, ਮੋਦੀ ਸਰਕਾਰ ਨੇ ਜਦੋਂ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਰਾਸ਼ਟਰਪਤੀ ਜੋ ਬਾਈਡਨ ਅਤੇ ਹੋਰ ਵਿਸ਼ਵ ਦੇ ਪਤਵੰਤੇ ਸ਼ਾਮਲ ਹੋਏ ਸਨ, ਦੇਸ਼ ਦਾ ਹਵਾਲਾ ਦਿੰਦੇ ਸਮੇਂ “ਇੰਡੀਆ” ਦੀ ਬਜਾਏ “ਭਾਰਤ” ਦੀ ਵਰਤੋਂ ਕੀਤੀ। “ਭਾਰਤ” ਹਿੰਦੂ ਰਾਸ਼ਟਰਵਾਦੀਆਂ ਦੀ ਤਰਜੀਹ ਹੈ। ਇਹ ਵਿਸ਼ੇਸ਼ ਅਧਿਕਾਰ, ਨਫ਼ਰਤ ਦੇ ਅਪਰਾਧਾਂ ਵਿੱਚ ਵਾਧੇ ਦੇ ਨਾਲ, ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਵਿੱਚ ਡਰ ਅਤੇ ਅਵਿਸ਼ਵਾਸ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ।
ਕੈਨੇਡੀਅਨ ਆਬਾਦੀ ਵਿੱਚ ਸਿੱਖਾਂ ਦੀ ਉੱਚ ਪ੍ਰਤੀਸ਼ਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਟਰੂਡੋ ਸਪਸ਼ਟ ਤੌਰ ‘ਤੇ ਸਿੱਖਾਂ ਦੇ ਅਧਿਕਾਰਾਂ ‘ਤੇ ਜ਼ੋਰ ਦੇਣਾ ਚਾਹੁੰਦਾ ਹੈ ਅਤੇ ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਪ੍ਰਤੀ ਰੁਝਾਨ ਨੂੰ ਆਪਣੀ ਨਾਪਸੰਦਗੀ ਦਰਸਾਉਣਾ ਚਾਹੁੰਦਾ ਹੈ।
ਅਤੇ ਇਸ ਮੁੱਦੇ ‘ਤੇ ਟਰੂਡੋ ਅਤੇ ਮੋਦੀ ਵਿਚਾਲੇ ਇਹ ਪਹਿਲੀ ਵਾਰ ਨਹੀਂ ਹੋਇਆ ਹੈ। 2018 ਵਿੱਚ, ਟਰੂਡੋ ਦੀ ਭਾਰਤ ਵਿੱਚ ਖ਼ਾਲਿਸਤਾਨ ਦੇ ਸਮਰਥਕ ਜਸਪਾਲ ਸਿੰਘ ਅਟਵਾਲ ਨਾਲ ਦੋਸਤੀ ਲਈ ਨਿੰਦਾ ਕੀਤੀ ਗਈ ਸੀ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਕਤਲ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
6. ਸਿੱਖਾਂ ਨਾਲ ਇਤਿਹਾਸ ਵਿੱਚ ਕੀ ਵਾਪਰਿਆ, ਜੋ ਉਨ੍ਹਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ
ਅੰਗਰੇਜ਼ਾਂ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗਾਂ ਦੌਰਾਨ ਸਿੱਖਾਂ ਨੂੰ ਉਹਨਾਂ ਦੀ ਵਫ਼ਾਦਾਰੀ ਅਤੇ ਸਮਰਥਨ ਦੇ ਬਦਲੇ ਖ਼ੁਦਮੁਖ਼ਤਿਆਰੀ ਅਤੇ ਸੁਰੱਖਿਆ ਦਾ ਇੱਕ ਮਾਪਦੰਡ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਅੰਗਰੇਜ਼ਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਇਸ ਦੀ ਬਜਾਏ ਭਾਰਤ ਵਿੱਚ ਵੱਖ-ਵੱਖ ਭਾਈਚਾਰਿਆਂ ਵਿੱਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ। ਅੰਗਰੇਜ਼ਾਂ ਨੇ ਵੀ ਸਿੱਖਾਂ ਉੱਤੇ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਪੱਖ ਪੂਰਿਆ, ਕਿਉਂਕਿ ਇਹ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਸਨ ਜੋ ਬਹੁਗਿਣਤੀ ਆਬਾਦੀ ਦੀ ਨੁਮਾਇੰਦਗੀ ਕਰਦੀਆਂ ਸਨ।
ਵੰਡ ਅਤੇ ਆਜ਼ਾਦੀ ਦੇ ਮੁੱਦੇ ‘ਤੇ ਸਿੱਖ ਆਪਸ ਵਿਚ ਵੰਡੇ ਹੋਏ ਸਨ। ਕੁਝ ਸਿੱਖ, ਜਿਵੇਂ ਕਿ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ, ਭਾਰਤ ਦੀ ਵੰਡ ਦਾ ਵਿਰੋਧ ਕਰਦੇ ਸਨ ਅਤੇ ਇੱਕ ਸੰਯੁਕਤ ਅਤੇ ਧਰਮ ਨਿਰਪੱਖ ਭਾਰਤ ਵਿੱਚ ਰਹਿਣਾ ਚਾਹੁੰਦੇ ਸਨ। ਉਹਨਾਂ ਨੇ ਭਾਰਤ ਦੇ ਅੰਦਰ ਇੱਕ ਵੱਡੇ ਅਤੇ ਮਜ਼ਬੂਤ ਪੰਜਾਬ ਨੂੰ ਸੁਰੱਖਿਅਤ ਕਰਨ ਦੀ ਉਮੀਦ ਵੀ ਕੀਤੀ, ਜਿੱਥੇ ਉਹਨਾਂ ਨੂੰ ਖ਼ੁਦਮੁਖ਼ਤਿਆਰੀ ਅਤੇ ਸਵੈ-ਨਿਰਣੇ ਦਾ ਅਧਿਕਾਰ ਹੋਵੇਗਾ। ਹੋਰ ਸਿੱਖਾਂ, ਜਿਵੇਂ ਕਿ ਗਿਆਨੀ ਕਰਤਾਰ ਸਿੰਘ ਅਤੇ ਸਿੱਖ ਲੀਗ, ਨੇ ਭਾਰਤ ਦੀ ਵੰਡ ਦਾ ਸਮਰਥਨ ਕੀਤਾ ਅਤੇ ਉੱਤਰ-ਪੱਛਮੀ ਭਾਰਤ ਵਿੱਚ ਸਿੱਖਾਂ ਲਈ ਇੱਕ ਵੱਖਰੇ ਹੋਮਲੈਂਡ ਦੀ ਮੰਗ ਕੀਤੀ। ਉਹਨਾਂ ਨੂੰ ਇਹ ਵੀ ਡਰ ਸੀ ਕਿ ਉਹਨਾਂ ਨੂੰ ਹਿੰਦੂ-ਭਾਸ਼ਾ ਵਾਲੇ ਭਾਰਤ ਜਾਂ ਮੁਸਲਿਮ ਬਹੁਲੀ ਪਾਕਿਸਤਾਨ ਵਿੱਚ ਹਾਸ਼ੀਏ ‘ਤੇ ਸੁੱਟ ਦਿੱਤਾ ਜਾਵੇਗਾ ਅਤੇ ਸਤਾਇਆ ਜਾਵੇਗਾ।
ਅੰਗਰੇਜ਼ਾਂ, ਮੁਸਲਿਮ ਲੀਗ, ਅਤੇ ਕਾਂਗਰਸ ਨਾਲ ਗੱਲਬਾਤ ਦੌਰਾਨ ਸਿੱਖ ਸਮਝਦਾਰੀ ਅਤੇ ਰਾਜਨੀਤਿਕ ਸਿਆਣਪ ਨਾਲ ਆਪਣਾ ਕੇਸ ਪੇਸ਼ ਕਰਨ ਵਿੱਚ ਅਸਫਲ ਰਹੇ। ਸਿੱਖ ਆਗੂਆਂ ਕੋਲ ਇਸ ਗੱਲ ਦਾ ਸਪਸ਼ਟ ਅਤੇ ਇਕਸਾਰ ਦ੍ਰਿਸ਼ਟੀਕੋਣ ਨਹੀਂ ਸੀ ਕਿ ਉਹ ਆਪਣੇ ਭਾਈਚਾਰੇ ਅਤੇ ਆਪਣੇ ਖੇਤਰ ਲਈ ਕੀ ਚਾਹੁੰਦੇ ਹਨ। ਉਨ੍ਹਾਂ ਦੀ ਰਾਸ਼ਟਰੀ ਪੱਧਰ ‘ਤੇ ਵੀ ਮਜ਼ਬੂਤ ਅਤੇ ਇੱਕਜੁੱਟ ਨੁਮਾਇੰਦਗੀ ਨਹੀਂ ਸੀ। ਉਹ ਸਥਿਤੀ ਅਤੇ ਦੂਜੀਆਂ ਪਾਰਟੀਆਂ ਦੇ ਦਬਾਅ ਦੇ ਆਧਾਰ ‘ਤੇ ਅਕਸਰ ਆਪਣੀਆਂ ਮੰਗਾਂ ਅਤੇ ਅਹੁਦੇ ਬਦਲਦੇ ਹਨ। ਉਹਨਾਂ ਨੂੰ ਦੂਜੇ ਭਾਈਚਾਰਿਆਂ, ਖ਼ਾਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਮਰਥਨ ਅਤੇ ਹਮਦਰਦੀ ਦੀ ਵੀ ਘਾਟ ਸੀ, ਜੋ ਉਹਨਾਂ ਨੂੰ ਮਿੱਤਰ ਜਾਂ ਦੁਸ਼ਮਣ ਸਮਝਦੇ ਸਨ13
ਸਿੱਖਾਂ ਨੂੰ ਆਖ਼ਰਕਾਰ ਅੰਗਰੇਜ਼ਾਂ ਅਤੇ ਕਾਂਗਰਸ ਦੋਵਾਂ ਦੁਆਰਾ ਧੋਖਾ ਦਿੱਤਾ ਗਿਆ, ਜੋ ਸਿੱਖਾਂ ਦੇ ਹਿੱਤਾਂ ਨੂੰ ਵਿਚਾਰੇ ਜਾਂ ਵਿਚਾਰੇ ਬਿਨਾਂ ਧਰਮ ਦੇ ਅਧਾਰ ‘ਤੇ ਭਾਰਤ ਦੀ ਵੰਡ ਕਰਨ ਲਈ ਸਹਿਮਤ ਹੋ ਗਏ। ਸਿੱਖਾਂ ਕੋਲ ਭਾਰਤ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ, ਕਿਉਂਕਿ ਉਹ ਪਾਕਿਸਤਾਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸਨ, ਜਿੱਥੇ ਉਹ ਮੁਸਲਮਾਨਾਂ ਵਿੱਚ ਘੱਟ ਗਿਣਤੀ ਹੋਣਗੇ। ਹਾਲਾਂਕਿ, ਉਨ੍ਹਾਂ ਨੂੰ ਭਾਰਤ ਵਿੱਚ ਇੱਕ ਵੱਖਰੇ ਭਾਈਚਾਰੇ ਵਜੋਂ ਆਪਣੇ ਅਧਿਕਾਰਾਂ ਅਤੇ ਰੁਤਬੇ ਲਈ ਕੋਈ ਲਿਖਤੀ ਗਾਰੰਟੀ ਜਾਂ ਸੁਰੱਖਿਆ ਉਪਾਅ ਨਹੀਂ ਮਿਲੇ ਹਨ। ਉਨ੍ਹਾਂ ਨੇ ਪੰਜਾਬ ਵਿਚ ਆਪਣਾ ਇਤਿਹਾਸਕ ਅਤੇ ਸਭਿਆਚਾਰਕ ਵਤਨ ਵੀ ਗੁਆ ਦਿੱਤਾ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਧਾਰਮਿਕ ਲੀਹਾਂ ‘ਤੇ ਵੰਡਿਆ ਗਿਆ ਸੀ।
ਉਸ ਤੋਂ ਬਾਦ ਸਿੱਖਾਂ ਨੂੰ ਵੱਖੋ ਵੱਖ ਕਰਨ ਲਈ ਭਾਰਤ ਸਰਕਾਰ ਨੇ ਐਮਰਜੈਂਸੀ ਤੋਂ ਬਾਦ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਤੁਰੰਤ ਦਿੱਲੀ ਸਿੱਖ ਨਸਲਕੁਸ਼ੀ ਵੀ ਹੋਈ। ਸਮਾਂ ਪਾ ਕੇ ਭਾਰਤ ਵਿੱਚ ਘੱਟ ਗਿਣਤੀ ਕਾਰਨ ਸਿੱਖਾਂ ਪ੍ਰਤੀ ਨਜ਼ਰ ਸਵੱਲੀ ਹੋਣ ਦੀ ਬਜਾਏ ਸੋਲ੍ਹੀਂ ਹੁੰਦੀ ਗਈ। ਅਜੋਕੇ ਸਮੇਂ ਦੌਰਾਨ ਭਾਰਤ ਸਰਕਾਰ ਵੱਲੋਂ ਵੱਖੋ ਵੱਖ ਕਾਨੂੰਨਾਂ ਰਾਹੀਂ ਘੱਟ ਗਿਣਤੀਆਂ ਉਪਰ ਕਸਾਅ ਪਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਨੂੰ ਹੀ ਇਹ ਜਾਪ ਰਿਹਾ ਹੈ ਕਿ ਸ਼ਾਇਦ ਸਿੱਖਾਂ ਨੇ ਗ਼ੁੱਸੇ ਦਾ ਇਜ਼ਹਾਰ ਕੀਤਾ ਹੈ। ਪੰਜਾਬ ਦਾ ਸਿੱਖ ਵੱਖਵਾਦੀ ਨਹੀਂ ਹੈ, ਪਰ ਉਹ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਭਾਰਤੀ ਘੱਟ ਗਿਣਤੀਆਂ ਉਪਰ ਤਸ਼ੱਦਦ ਦੀ ਦਾਸਤਾਨ ਆਲਮੀ ਰੂਪ ਲੈ ਗਈ ਹੈ।
ਹੁਣ ਇਹਨਾਂ ਛੇ ਸਵਾਲਾਂ ਦੇ ਜਵਾਬ ਲੱਭਦੇ ਲੱਭਦੇ ਅਸੀਂ ਜਾਣ ਗਏ ਹਾਂ ਕਿ ਇਹ ਸਭ ਕੁਝ ਮੋਦੀ ਅਤੇ ਟਰੂਡੋ ਦੇ ਰਾਜਨੀਤਕ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਇਕ ਆਲਮੀ ਪੱਧਰ ਦਾ ਨਾਟਕ ਹੋ ਸਕਦਾ ਹੈ, ਜਿਸ ਉੱਪਰੋਂ ਪਰਦਾ ਤਾਂ ਕਦੇ ਨਾ ਹਟੇ, ਪਰ ਕੈਨੇਡਾ ਵੱਲੋਂ ਕੁਝ ਸਬੂਤ ਦੇ ਕੇ ਭਾਰਤ ‘ਤੇ ਛੋਟੀਆਂ ਮੋਟੀਆਂ ਬੰਦਿਸ਼ਾਂ ਲਗਵਾ ਦਿੱਤੀਆਂ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਐਸਾ ਹੁੰਦਾ ਹੈ ਤਾਂ ਜਿਹੜਾ 2019 ਦਾ ਮੋਦੀ ਦਾ ਵੀਡੀਓ ਟਰੈਂਡ ਕਰਦਾ ਹੈ, ਉਹ ਸੱਚਾ ਹੋ ਜਾਵੇਗਾ ਅਤੇ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਹਿੰਦੂ ਵੋਟ ਦਾ ਵੱਡਾ ਹਿੱਸਾ ਮੋਦੀ ਵੱਲ ਪਲਟ ਸਕਦਾ ਹੈ। ਸਿੱਖਾਂ ਨੂੰ ਮਜਬੂਰੀ ਵੱਸ ਟਰੂਡੋ ਨੂੰ ਵੋਟ ਪਾਉਣੀ ਪਵੇਗੀ, ਕਿਉਂਕਿ ਟਰੂਡੋ ਸਿੱਖਾਂ ਲਈ ਭਾਰਤ ਨੂੰ ਸੰਯੁਕਤ ਰਾਸ਼ਟਰ ਤੱਕ ਲੈ ਗਿਆ ਹੋਵੇਗਾ।
ਅਮਰੀਕਾ ਅਤੇ ਬਾਕੀ ਬਾਹਰਲੇ ਮੁਲਕਾਂ ਨੂੰ ਹਾਲੇ ਮੋਦੀ ਦੀ ਜ਼ਰੂਰਤ ਹੈ। ਜ਼ਰੂਰਤ ਪੂਰੀ ਹੋਣ ਤੋਂ ਬਾਦ ਨੇਤਾ ਉਸੇ ਤਰਾਂ ਬਦਲ ਦਿੱਤਾ ਜਾਵੇਗਾ, ਜਿਸ ਤਰਾਂ ਇਮਰਾਨ ਖ਼ਾਨ ਨੂੰ ਮੁਲਕ ਦਾ ਹਰਮਨ ਪਿਆਰਾ ਨੇਤਾ ਹੋਣ ਦੇ ਬਾਵਜੂਦ ਵੀ ਜੇਲ੍ਹ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਹੈ।