Cabinet Minister Aman Arora laid the foundation stone of the bus stand

3
Cabinet Minister Aman Arora laid the foundation stone of the bus stand

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਕਸਬੇ ਵਿੱਚ 5.06 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਅੱਡੇ ਦਾ ਰੱਖਿਆ ਨੀਂਹ ਪੱਥਰ

ਆਪਣੀ ਰਵਾਇਤ ਅਨੁਸਾਰ ਬੱਸ ਅੱਡੇ ਦੀ ਲਾਗਤ ਵਿੱਚੋਂ ਪੈਸੇ ਬਚਾ ਕੇ ਪਹਿਲੀ ਮੰਜ਼ਲ ਉੱਪਰ ਬਣਾਇਆ ਜਾਵੇਗਾ ਇਨਡੋਰ ਸਟੇਡੀਅਮ: ਕੈਬਨਿਟ ਮੰਤਰੀ ਅਮਨ ਅਰੋੜਾ

ਚੀਮਾ/ਸੰਗਰੂਰ, 11 ਦਸੰਬਰ:

ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਚੀਮਾ ਕਸਬੇ ਵਿੱਚ 5 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨਵੇਂ ਬੱਸ ਅੱਡੇ ਦੇ ਨਾਲ ਹੀ ਚੀਮਾ ਵਾਸੀਆਂ ਨੂੰ ਇਸਦੇ ਉੱਪਰ ਹੀ ਇੱਕ ਆਧੁਨਿਕ ਸਟੇਡੀਅਮ ਵੀ ਤਿਆਰ ਕਰਕੇ ਤੋਹਫ਼ੇ ਵਜੋਂ ਦਿੱਤਾ ਜਾਵੇਗਾ ਜਿਸਦੇ ਪੈਸੇ ਵੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੀ ਰਵਾਇਤ ਅਨੁਸਾਰ ਬੱਸ ਸਟੈਂਡ ਦੀ ਲਾਗਤ ਵਿੱਚੋਂ ਹੀ ਬਚਾਏ ਗਏ ਹਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਨਗਰੀ ਨੂੰ ਕਾਫੀ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਬਣਦਾ ਹੱਕ ਅੱਜ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੱਸ ਸਟੈਡ ਏਨੀ ਦੂਰ ਲੈਜਾ ਕੇ ਪੈਸਾ ਬਰਬਾਦ ਕੀਤਾ ਅਤੇ ਉਹ ਵੀ ਕਿਸੇ ਕੰਮ ਨਹੀਂ ਆਇਆ ਕਿਉਂਕਿ ਉਹ ਸਿਰਫ ਅਵਾਰਾਂ ਪਸ਼ੂਆਂ ਦਾ ਅੱਡਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿਹਾ ਕਿ ਜਦੋਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਬਣੀ, ਉਦੋਂ ਹੀ ਉਨ੍ਹਾਂ ਵੱਲੋਂ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਸੁਨਾਮ, ਚੀਮਾ ਅਤੇ ਲੌਂਗੋਵਾਲ ਦਾ ਦੌਰਾ ਕੀਤਾ ਗਿਆ ਸੀ ਅਤੇ ਸਾਰੇ ਅਟਕੇ ਕੰਮ ਜਲਦੀ ਕਰਵਾਉਣ ਲਈ ਕਿਹਾ ਗਿਆ ਸੀ।

ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 15 ਕਰੋੜ ਰੁਪਏ ਦੀ ਲਾਗਤ ਨਾਲ ਸਿਰਫ਼ ਚੀਮਾ ਕਸਬੇ ਵਿੱਚ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਵਿੱਚ ਅੱਜ ਦੇ ਬੱਸ ਅੱਡੇ ਤੋਂ ਇਲਾਵਾ ਸਬ ਤਹਿਸੀਲ ਕੰਪਲੈਕਸ ਲਈ 4.46 ਕਰੋੜ ਰੁਪਏ, 25 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ, 32 ਲੱਖ ਰੁਪਏ ਸਾਫ਼-ਸਫਾਈ ਲਈ, ਅੰਦਰੂਨੀ ਸੜਕਾਂ ਲਈ 1.53 ਕਰੋੜ ਰੁਪਏ, ਕਮਿਊਨਿਟੀ ਹਾਲ 1.5 ਕਰੋੜ, 35 ਲੱਖ ਰੁਪਏ ਪਸ਼ੂ ਡਿਸਪੈਂਸਰੀ ਅਤੇ 15 ਲੱਖ ਰੁਪਏ ਸਟਰੀਟ ਲਾਈਟਾਂ ਲਈ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸ ਮੌਕੇ ਵੱਡੀ ਗਿਣਤੀ ਵਿੱਚ ਚੀਮਾ ਵਾਸੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਪ੍ਰਮੋਦ ਕੁਮਾਰ, ਈ.ਓ. ਬਾਲਕ੍ਰਿਸ਼ਨ, ਚੇਅਰਮੈਨ ਗੀਤੀ ਮਾਨ, ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਬੀਰਬਲ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਰੂਪ ਸਿੰਘ, ਮਨਪ੍ਰੀਤ ਮਨੀ, ਨਿਰਭੈ ਮਾਨ, ਮਨਪ੍ਰੀਤ ਬਾਂਸਲ, ਰਾਜਿੰਦਰ ਲੀਲੂ, ਲਖਵੀਰ ਲੱਖੀ, ਲਾਭ ਸਿੰਘ ਨੀਲੋਵਾਲ, ਅਮਰੀਕ ਸਿੰਘ ਧਾਲੀਵਾਲ, ਜਗਸੀਰ ਸਿੰਘ ਜੱਗਾ ਝਾੜੋਂ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ

Google search engine
Previous articleGIVING WINGS TO DREAMS OF PUNJAB GIRLS- Aman Arora
Next articlePunjab panchayat elections will be held in January 2024
Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।