ਬਾਬਾ ਸਾਹਿਬ ਨੇ ਸਾਨੂੰ ਬਰਾਬਰਤਾ ਦੇ ਹੱਕ ਦਿਵਾਏ: ਮੈਡਮ ਪੂਨਮ ਕਾਂਗੜਾ

220

ਭਾਰਤੀਯ ਅੰਬੇਡਕਰ ਮਿਸ਼ਨ ਨੇ ਕੀਤਾ ਬਾਬਾ ਸਾਹਿਬ ਨੂੰ ਯਾਦ

ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਗਰੀਬ ਲੜਕੀਆਂ ਲਈ ਫਰੀ ਕੰਪਿਊਟਰ ਕੋਰਸ ਕੀਤਾ ਸ਼ੁਰੂ

ਸੰਗਰੂਰ 6 ਦਸੰਬਰ

– ਦੇਸ਼ ਦੀ ਪ੍ਰਸਿੱਧ ਸਮਾਜ ਸੇਵੀ ਤੇ ਸਰਗਰਮ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਗੇਟਵੇ ਐਜੁਕੇਸ਼ਨਲ ਤੇ ਵੈਲਫੇਅਰ ਸੋਸਾਇਟੀ (ਰਜਿ) ਸੰਗਰੂਰ ਵੱਲੋਂ ਸਥਾਨਕ ਕੋਲਾ ਪਾਰਕ ਵਿਖੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਯੂਥ ਵਿੰਗ ਦੇ ਸੂਬਾ ਪ੍ਰਧਾਨ ਮੁਕੇਸ਼ ਰਤਨਾਕਰ, ਅਮਿਤ ਗੋਇਲ ਰੋਕਸੀ ਤੇ ਅਮਰਿੰਦਰ ਸਿੰਘ ਬੱਬੀ ਦੀ ਅਗਵਾਈ ਹੇਠ ਦੱਬੇ ਕੁੱਚਲੇ ਲੋਕਾਂ ਦੀ ਨਿਧੜਕ ਆਵਾਜ਼, ਭਾਰਤ ਦੀ ਮਹਾਂਨ ਸਖਸ਼ੀਅਤ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਸ਼ਰਧਾ ਨਾਲ ਮਨਾਉਣ ਸਬੰਧੀ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ । ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼ਾਮਿਲ ਹੋਏ । Baba Sahib gave us equal rights: Madam Poonam Kangra.

ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਤੇ ਗੇਟਵੇ ਐਜੁਕੇਸ਼ਨਲ ਤੇ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਲੋੜਵੰਦ ਤੇ ਐਸ ਸੀ/ਬੀ ਸੀ ਲੜਕੀਆਂ ਲਈ ਕੰਪਿਊਟਰ ਟ੍ਰੇਨਿੰਗ ਦਾ ਫਰੀ ਕੋਰਸ ਸ਼ੁਰੂ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ਼ ਦਲਿਤਾਂ ਦੇ ਮਸੀਹਾ ਹੀ ਨਹੀਂ, ਉਹ ਦੇਸ਼ ਭਰ ਦੀਆਂ ਮਹਿਲਾਵਾਂ ਦੇ ਵੀ ਮੁਕਤੀ ਦਾਤਾ ਹਨ ਜਿਨ੍ਹਾਂ ਗੁਲਾਮੀ ਦੀਆਂ ਜੰਜੀਰਾਂ ਤੌੜ ਕੇ ਉਨ੍ਹਾਂ ਨੂੰ ਵੀ ਬਰਾਬਰਤਾ ਦੇ ਹੱਕ ਲੈਕੇ ਦਿੱਤੇ । ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਵੱਖ ਵੱਖ ਜਗ੍ਹਾ ਤੇ ਊਚ ਆਉਂਦਿਆਂ ਉੱਤੇ ਕਾਬਜ਼ ਹਾਂ ।

ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਜ਼ਿੰਦਗੀ ਸੰਘਰਸ਼ ਅਤੇ ਪੱਕੇ ਇਰਾਦੇ ਦੀ ਸਫਲਤਾ ਦੀ ਸੱਚੀ ਕਹਾਣੀ ਹੈ ਜ਼ੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਈਮਾਨੀ ਦੇ ਵਿਰੁੱਧ ਜੂਝਦੇ ਰਹਿਣ ਲਈ ਪ੍ਰੇਰਦੀ ਹੈ। ਜਿਨ੍ਹਾਂ ਨੇ ਅਨੇਕਾਂ ਮੁਸ਼ਕਲਾ ਦਾ ਸਾਹਮਣਾ ਕਰਕੇ ਸੰਸਾਰ ਵਿੱਚ ਕ੍ਰਾਂਤੀ ਦੀ ਰੋਸ਼ਨੀ ਜਗਾਈਂ ਤੇ ਦੁਸਰਿਆਂ ਲਈ ਆਪ ਤਕਲੀਫਾਂ ਵਿਚ ਰਹਿਣਾ ਇਹ ਮਹਾਨ ਸੇਵਾ ਵੀ ਬਾਬਾ ਸਾਹਿਬ ਦੇ ਹਿੱਸੇ ਹੀ ਆਈ ।

ਮੁਕੇਸ਼ ਰਤਨਾਕਰ, ਅਮਿਤ ਗੋਇਲ ਤੇ ਅਮਰਿੰਦਰ ਬੱਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਵਿੱਚ ਜ਼ੋ ਸੱਚਾਈ ਲੁਕੀ ਹੈ ਉਸ ਨੂੰ ਦੂਨੀਆਂ ਦੀ ਕੋਈ ਵੀ ਤਾਕਤ ਮਿਟਾ ਨਹੀਂ ਸਕਦੀ ਬਾਬਾ ਸਾਹਿਬ ਦੀ ਮਹਾਨ ਸੋਚ ਸਮੁੱਚੇ ਭਾਰਤ ਦਾ ਭਲਾ ਮੰਗਦੀ ਹੈ । ਇਹਨਾਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਤੇ ਮੁਕੇਸ਼ ਰਤਨਾਕਰ ਨੇ ਕਿਹਾ ਕੰਪਿਊਟਰ ਟ੍ਰੇਨਿੰਗ ਲੈਣ ਲਈ ਚਾਹਵਾਨ ਲੜਕੀਆਂ ਇਹਨਾਂ ਨੰਬਰਾਂ 90238-79211, 86996-22075 ਤੇ ਸੰਪਰਕ ਕਰ ਸਕਦੀਆਂ ਹਨ ।

ਇਸ ਮੌਕੇ ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ ਹੈਪੀ, ਬਲਵੀਰ ਸਿੰਘ, ਰਾਕੇਸ਼ ਪਰੋਚਾ, ਕ੍ਰਿਸ਼ਨ ਕੁਮਾਰ, ਅਰਵਿੰਦ ਸਿੰਘ ਸਿੱਧੂ,ਨਿਰਭੈ ਸਿੰਘ ਛੰਨਾ, ਜਗਸੀਰ ਸਿੰਘ ਸਰਪੰਚ, ਗੁਰਸੇਵਕ ਸਿੰਘ ਕਮਾਲਪੁਰ, ਜਗਸੀਰ ਸਿੰਘ ਛਾਜਲੀ, ਮੋਹਿਤ ਕੁਮਾਰ, ਵਿਕਾਸ ਕੁਮਾਰ, ਸੁਰਿੰਦਰ ਕੌਰ ਬੁੱਗਰਾ, ਪ੍ਰਗਟ ਸਿੰਘ,ਸਾਜਨ ਕਾਂਗੜਾ,ਸੋਨੀ ਕਨੋਈ, ਅਮਨ ਭਿੰਦਾ, ਮਨਿੰਦਰ ਸਿੰਘ ਜੱਗੀ ਆਦਿ ਹਾਜ਼ਰ ਸਨ ।

Google search engine