ਸੰਗਰੂਰ:-17 ਅਕਤੂਬਰ
–  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋ ਪੂਰੇ ਸੂਬੇ ਵਿੱਚ 17 ਤੋ 22 ਅਕਤੂਬਰ ਤੱਕ ਮੁਲਾਜਮਾ ਦੀਆ ਮੰਗਾ ਦੇ ਹੱਲ ਨੂੰ ਲੈ ਕਿ ਰੋਸ ਮੁਜਾਹਰੇ ਅਰਥੀ ਫੂਕ ਮੁਜਾਹਰੇ ਕੀਤੇ ਜਾਰੇ ਹਨ ।
ਅੱਜ ਸੁਬਾ ਪ੍ਰਧਾਨ ਰਣਜੀਤ ਸਿੰਘ ਰਾਣਵਾ ਜਿਲਾ ਪ੍ਰਧਾਨ ਸੀਤਾ ਰਾਮ ਸਰਮਾ,  ਚੈਅਰਮੈਨ ਮੇਲਾ ਸਿੰਘ ਪੁੰਨਾਵਾਲ ਸੁਬਾਈ ਸੀਨੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਪੈਨਸਨਰ ਆਗੂ ਜਗਦੀਸ਼ ਸਰਮਾ ਦੀ ਅਗਵਾਈ ਹੇਠ ਇੱਕਠੇ ਹੋਏ ਮੁਲਾਜਮਾ/ਪੈਨਸਨਰਾ  ਨੇ ਆਪਣੀਆਂ ਮੰਗਾ ਦੇ ਹੱਲ ਲਈ ਸਿਵਲ ਹਸਪਤਾਲ ਸੰਗਰੂਰ ਇੱਕਠੇ ਹੋਣ ਉਪਰੰਤ ਬਜਾਰ ਵਿੱਚ ਦੀ ਮਾਰਚ ਕਰਦੇ ਹੋਏ, ਜਿਲਾ ਪ੍ਰਬੰਧਕੀ ਕੰਪਲੈਕਸ  ਜਿਲਾ ਸੰਗਰੂਰ ਦੇ  ਅੱਗੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਕੋਸਿਆ ਅਤੇ ਖੂਬ ਨਾਅਰੇਬਾਜ਼ੀ ਕੀਤੀ। ਆਗੂਆਂ ਮੀਟਿੰਗ ਮਾਨ ਸਰਕਾਰ ਦੀ ਮੁਲਾਜ਼ਮ,ਪੈਨਸ਼ਨਰ ਮੰਗਾਂ ਪ੍ਰਤੀ ਟਾਲ-ਮਟੋਲ ਨੀਤੀ ਦੀ ਸਖਤ ਨਿੰਦਾ ਕੀਤੀ ।
ਇਸ ਮੋਕੇ ਆਗੂਆ ਨੇ ਸਬੋਧਨ ਕਰਦਿਆ ਕਿਹਾ ਕਿ ਕੰਟਰੇਕਟ ਮੁਲਾਜਮਾ ਨੂੰ ਰੈਗਲੂਰ ਕਰਨ ,ਡੀ ਏ ਦੀਆ ਕਿਸਤਾ ਜਾਰੀ ਕਰਨ, ਛੇਵੇ ਤਨਖਾਹ ਕਮਿਸਨ ਦੀਆ ਤਰੁੱਟੀਆਂ ਦੂਰ ਕਰਨ, ਬੰਦ ਕੀਤੇ ਭੱਤੇ ਪੈਡੂ ਭੱਤਾ, ਸਫਰੀ ਭੱਤੇ ਸਮੇਤ ਹੋਰ ਭੱਤੇ ਬਹਾਲ ਕਰਨ ਸਬੰਧੀ, ਆਸਾ ਵਰਕਰ/ਅਗਨਵਾੜੀ ਵਰਕਰ/ਮਿੱਡ  ਡੈ ਵਰਕਰ ਦੀ ਤਨਖਾਹ ਘੱਟੋ ਘੱਟ 26000 ਨਿਸਚਿਤ ਕਰਨ ਸਬੰਧੀ ਪੁਰਾਣੀ ਪੈਨਸਨ ਸਕੀਮ ਦੀ ਬਹਾਲੀ ਕਰਨ ਸਬੰਧੀ ,15/1/15 ਦੇ ਪਰਖ ਅਧੀਨ ਪੱਤਰ ਨੂੰ ਵਾਪਸ ਲੈਣ ਸਬੰਧੀ, ਅਤੇ ਹੋਰ ਮੰਨੀਆ ਮੰਗਾ ਨੂੰ ਸਰਕਾਰ ਫੋਰੀ ਲਾਗੂ ਕਰੇ ।
ਇਸ ਮੋਕੇ ਸਰਕਾਰ ਦੀ ਅਰਥੀ ਸਾੜੀ ਗਾਈ ਇਸ ਮੁੱਖ ਕੇ ਰਮੇਸ ਕੁਮਾਰ ਹੈਲਥ, ਇੰਦਰ ਸਰਮਾਂ ਅਤੇ ਹੰਸਰਾਜ ਦੀਦਾਰਗੜ ਪੀ ਆਰ ਟੀ ਸੀ ਵਰਕਰ ਯੂਨੀਅਨ ਵੱਲੋਂ ਕਾ.ਮੁਹੰਮਦ ਖਲੀਲ, ਪੈਨਸ਼ਨਰ ਆਗੂ ਬਿੱਕਰ ਸਿੰਘ ਸਿਵੀਆ, ਸਿੰਚਾਈ ਵਿਭਾਗ ਵੱਲੋਂ ਮੁਹੰਮਦ ਸਰੀਫ, ਭਿੱਲਾ ਕੋਹਰੀਆ, ਜਗਤਾਰ ਜਜੀਰਾ, ਅਵਤਾਰ ਗੰਢੂਆ, ਬੀਰਾ ਸਿੰਘ ਸੁਨਾਮ, ਨਗਾਹੀ ਰਾਮ, ਸਤਪਾਲ ਮੋੜ, ਕੇਵਲ ਗੁਜਰਾ, ਨਾਜਰ ਸਿੰਘ ਦਲਜੀਤ ਢਿਲੋ, ਪਰਮਿੰਦਰ ਕੁਮਾਰ, ਰਾਵਿੰਦਰ ਸਰਮਾ, ਅਮਰੀਕ ਸਿੰਘ ਪ੍ਰੈਸ ਸਕੱਤਰ ਸਮੇਤ ਕਈ ਹੋਰ ਆਗੂਆ ਨੇ ਸਬੋਧਨ ਕੀਤਾ।
ਇਸ ਮੋਕੇ ਡਿਪਟੀ ਕਮਿਸਨਰ ਰਾਹੀ ਮੰਗਾ ਦਾ ਮੰਗ ਪੱਤਰ ਮੁੱਖ ਮੰਤਰੀ ਦੇ ਨਾ ਭੇਜਿਆ ਗਿਆ ਇਸ  ਮੋਕੇ ਵੱਡੀ ਗਿੱਣਤੀ ਵਿੱਚ ਮੁਲਾਜਮ/ਪੈਨਸਨਰ ਹਾਜਰ ਸਨ।