ਸੰਗਰੂਰ,17 ਅਕਤੂਬਰ
– ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਸ੍ਰੀ ਗੁਰੂ੍ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ  ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਬੰਧਕੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ । A three-day Gurmat ceremony was held
ਦਲਵੀਰ ਸਿੰਘ ਬਾਬਾ ਪ੍ਧਾਨ, ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਸਿੰਘ ਗੁਜਰਾਲ, ਅਤੇ ਜਸਵਿੰਦਰ  ਸਿੰਘ ਪਿ੍ੰਸ ਪ੍ਧਾਨ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਹੇਠ ਇਹਨਾਂ ਸਮਾਗਮਾਂ ਦੀ ਪਹਿਲੀ ਰਾਤਰੀ ਨੂੰ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਤਪੋਬਨ ਢੱਕੀ ਸਾਹਿਬ ਨੇ ਰੂਹਾਨੀ ਦੀਵਾਨ ਸਜਾਏ । ਗੁਰੂ ਨਾਨਕ ਦਰਬਾਰ ਹਾਲ ਵਿੱਚ  ਭਰਪੂਰ ਹਾਜਰੀ ਵਿੱਚ ਸੰਗਤ ਅਤੇ ਵੱਖ ਵੱਖ ਇਲਾਕਿਆਂ ਤੋਂ ਪੁੱਜੇ ਸੰਤ ਸੇਵਕਾਂ ਨੂੰ ਪਰਵਚਨ ਕਰਦਿਆਂ ਆਪ ਨੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜੀਵਨ ਜੁਗਤ ਅਪਨਾਉਣ ਦੀ ਪੇ੍ਰਨਾ ਕੀਤੀ ।
ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਫਕੱਰ ਅਤੇ ਬਾਬਾ ਦਰਸ਼ਨ ਸਿੰਘ ਬਾਠਾਂ ਵਾਲਿਆਂ ਨੇ ਵੀ ਹਾਜ਼ਰੀ  ਭਰੀ । ਚਰਨਜੀਤ ਪਾਲ ਸਿੰਘ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ।ਮਹਾਂਪੁਰਸ਼ਾਂ ਨੂੰ ਸੁਸਾਇਟੀ ਵੱਲੋਂ ਮੁੱਖ ਪ੍ਬੰਧਕਾਂ ਦੇ ਨਾਲ ਸੁਰਿੰਦਰ ਪਾਲ ਸਿੰਘ  ਸਿਦਕੀ , ਹਰਭਜਨ ਸਿੰਘ ਭੱਟੀ , ਸੁਖਵਿੰਦਰ ਸਿੰਘ ਸੋਨੀ ਨੇ ਸਤਿਕਾਰ -ਸਨਮਾਨ ਭੇਂਟ ਕੀਤਾ।ਦੂਸਰੀ ਰਾਤਰੀ ਦੇ ਸਮਾਗਮ ਦੀ ਆਰੰਭਤਾ ਭਾਈ ਮਨਵੀਰ ਸਿੰਘ ਹਜੂਰੀ ਰਾਗੀ ਮਨਵੀਰ ਸਿੰਘ ਦੇ ਜਥੇ ਨੇ ਕੀਰਤਨ ਨਾਲ ਕੀਤੀ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ੍ਰੀ ਦਰਬਾਰ ਅੰਮ੍ਰਿਤਸਰ ਨੇ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਮਿਲਦੀਆਂ ਪੇ੍ਰਨਾਵਾਂ ਕਿਰਤ ਕਰਨੀ, ਅਡੋਲਤਾ, ਹੁਕਮ ਮੰਨਣਾ , ਨਿਮਰਤਾ, ਆਦਿ ਦੀ ਰੌਸ਼ਨੀ ਵਿੱਚ ਕਥਾ-ਵਿਚਾਰ ਕੀਤੀ।
ਤੀਸਰੇ ਦਿਨ ਦੇ ਸਮਾਗਮ ਦੀ ਆਰੰਭਤਾ ਸੁਸਾਇਟੀ ਸੇਵਕਾਂ ਤੇ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਨਾਲ ਹੋਈ। ਇਸ ਮੌਕੇ ਆਤਮ ਰਸ ਕੀਰਤਨ ਦਰਬਾਰ ਵਿੱਚ ਸੁਸਾਇਟੀ ਸੇਵਕ ਚਰਨਜੀਤ ਪਾਲ ਸਿੰਘ , ਗੁਰਮੀਤ ਸਿੰਘ , ਗੁਰਕੰਵਲ ਸਿੰਘ , ਸੁਰਿੰਦਰ ਪਾਲ ਸਿੰਘ  ਸਿਦਕੀ, ਗੁਰਿੰਦਰ ਸਿੰਘ ਗੁਜਰਾਲ ਅਤੇ ਭਾਈ ਮਨਵੀਰ ਸਿੰਘ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜੋਰਾ ਸਿੰਘ , ਭਾਈ ਹਰਜੋਤ ਸਿੰਘ ਜਖ਼ਮੀ ਅਤੇ ਭਾਈ ਉੰਕਾਰ ਸਿੰਘ ਦੇ ਜਥਿਆਂ ਨੇ ਰਸਭਿੰਨਾ ਅਤੇ ਰਾਗ-ਬੱਧ  ਕੀਰਤਨ ਕਰਦਿਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।  ਸਮੂਹ ਜਥਿਆਂ ਨੂੰ ਸੁਸਾਇਟੀ ਵੱਲੋਂ ਹਰਦੀਪ ਸਿੰਘ  ਸਾਹਨੀ, ਜਸਵਿੰਦਰ ਪਾਲ ਸਿੰਘ , ਜਸਵੀਰ ਸਿੰਘ ਖਾਲਸਾ, ਰਾਜਵਿੰਦਰ ਸਿੰਘ ਲੱਕੀ, ਪੀ੍ਤਮ ਸਿੰਘ , ਅਮਰਿੰਦਰ ਸਿੰਘ ਮੌਖਾ, ਰਾਜਿੰਦਰ ਪਾਲ ਸਿੰਘ ,ਮਨਪ੍ਰੀਤ ਸਿੰਘ ਗੋਲਡੀ, ਵਰਿੰਦਰਜੀਤ ਸਿੰਘ ਬਜਾਜ ਆਦਿ ਨੇ ਸਨਮਾਨਿਤ ਕੀਤਾ ।
ਹੈੱਡ ਗ੍ੰਥੀ ਭਾਈ ਸੁੰਦਰ ਸਿੰਘ ਨੇ ਅਰਦਾਸ ਦੀ ਸੇਵਾ ਨਿਭਾਈ ।ਸਮਾਗਮ ਲਈ ਹਰੀਸ਼ ਅਰੋੜਾ ਦੀ ਅਗਵਾਈ ਵਿੱਚ ਬਾਬਾ ਸਾਹਿਬ ਸਿੰਘ ਸੇਵਾ ਦੱਲ, ਰਾਜ ਕੁਮਾਰ ਰਾਜੂ ਪਰਿਵਾਰ, ਸਮਰਪੀ੍ਤ ਸਿੰਘ ,ਭਾਈ ਘਨੱਈਆ ਜੀ ਸੇਵਾ ਦੱਲ, ਸ਼ਹੀਦ ਬਾਬਾ ਦੀਪ ਸਿੰਘ  ਸੇਵਾ ਸੁਸਾਇਟੀ , ਇਸਤਰੀ ਸਤਿਸੰਗ ਸਭਾ , ਪ੍ਬੰਧਕ ਕਮੇਟੀ ਦੇ ਪਰਮਿੰਦਰ ਸਿੰਘ  ਸੋਬਤੀ ,ਗੁਰਵਿੰਦਰ ਸਿੰਘ  ਸਰਨਾ, ਗੁਰਜੰਟ ਸਿੰਘ ਨੇ ਵੱਖ ਵੱਖ ਸੇਵਾਵਾਂ ਰਾਹੀਂ ਵਿਸੇਸ਼ ਸਹਿਯੋਗ ਦਿੱਤਾ। ਸਮੁੱਚੇ ਸਮਾਗਮ ਲਈ ਚਰਨਜੀਤ ਪਾਲ ਸਿੰਘ ਚੰਨੀ ਅਤੇ ਗੁਰਿੰਦਰ ਸਿੰਘ ਗੁਜਰਾਲ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ । ਸਮਾਗਮ ਦੌਰਾਨ ਖਾਧ ਪਦਾਰਥਾਂ ਦੇ ਸਟਾਲ ਲਗਾੲੇ ਗੲੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।