Advocate Vidya Sagar Appointed President legal cell Punjab

ਐਡਵੋਕਟ ਵਿਦਿਆ ਸਾਗਰ ਸਿਵ ਸੈਨਾ ਹਿੰਦੂ ਰਾਜ ਪੰਜਾਬ ਦੇ ਪ੍ਰਧਾਨ ਨਿਯੁਕਤ

ਸੰਗਰੂਰ 23 ਜਨਵਰੀ-

ਸਿਵ ਸੈਨਾ ਹਿੰਦੂ ਰਾਜ, ਪੰਜਾਬ ਦੀ ਅਹਿਮ ਮੀਟਿੰਗ ਸੰਗਰੂਰ ਵਿਖੇ ਸਿਵ ਸੈਨਾ ਦੇ ਰਾਸਟਰੀ ਪ੍ਰਧਾਨ ਅਵਤਾਰ ਸਿੰਘ ਰਾਜਾ, ਦੀ ਅਗਵਾਈ ਵਿਚ ਹੋਈ ।

ਜਿਸ ਵਿਚ ਰਾਸਟਰੀ ਚੈਅਰਮੇਨ ਪਰਮਜੀਤ ਸਿੰਘ ਅਜਾਦ, ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਚੇਅਰਮੇਨ ਪੰਜਾਬ ਵਰਿੰਦਰ ਗਹਲੋਤ, ਸਿਟੀ ਪ੍ਰਧਾਨ ਲੁਧਿਆਣਾ ਸਿਵ ਕੁਮਾਰ, ਜਿਲ੍ਹਾ ਚੇਅਰਮੇਨ ਲੁਧਿਆਣਾ ਸੋਨੀ ਵਰਮਾ, ਜਿਲ੍ਹਾ ਪ੍ਰਧਾਨ ਲੁਧਿਆਣਾ ਸੰਜੀਵ ਕੁਮਾਰ, ਜਿਲ੍ਹਾ ਜਨਰਲ ਸਕੱਤਰ ਲੁਧਿਆਣਾ ਦੀਪਕ ਕੁਮਾਰ ਸ਼ਾਮਲ ਹੋਈ ।ਮੀਟਿੰਗ ਦੌਰਾਨ ਸਰਵਸੰਮਤੀ ਨਾਲ ਐਡਵੋਕੇਟ ਵਿਦਿਆ ਸਾਗਰ ਅਦਿਤਿਆ ਨੂੰ ਲੀਗਲ ਸੈਲ ਸਿਵ ਸੇਨਾ ਹਿੰਦੁ ਰਾਜ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਐਡਵੋਕਟ ਵਿਦਿਆ ਸਾਗਰ ਆਦਿੱਤਿਆ ਨੇ ਵਿਸਵਾਸ ਦਿਵਾਇਆ ਕਿ ਉਹ ਹਮੇਸਾ ਹੀ ਪਾਰਟੀ ਦੇ ਨਾਲ ਹੱਕ ਸੱਚ ਦੀ ਲੜਾਈ ਲੜਨਗੇ, ਸਮਾਜ ਭਲਾਈ, ਸਮਾਜਿਕ ਬੁਰਾਇਆ ਦੇ ਖਿਲਾਫ਼ ਅਤੇ ਗਊ ਰਕਸਾ ਵਰਗੇ ਕੰਮਾ ਵਿੱਚ ਤਨਦੇਹੀ ਨਾਲ ਆਪਣਾ ਫਰਜ ਨਿਭਾਉਣਗੇ। ਇਸ ਸੁਭ ਮੋਕੇ ਬਾਬਾ ਮੱਘਰ ਦਾਸ,  ਬਾਬਾ ਹਰਿੰਦਰ ਸ਼ਰਮਾ, ਐਡ. ਕੁਲਦੀਪ ਜੇਨ, ਐਡ.ਪ੍ਰੀਤ ਇੰਦਰ ਸਿੰਘ, ਜੋਗਿੰਦਰ ਸਿੰਘ, ਅਮਿਤ ਕੁਮਾਰ ਗਰੀਬਾ ਪ੍ਰਧਾਨ ਗਉੂ ਰਕਸ਼ਾ ਦਲ, ਸੋਨੂੰ, ਚਰਨਜੀਤ ਸਰਮਾ, ਮੁਕੇਸ ਸ਼ਰਮਾ, ਜਗਦੀਪ ਸਿੰਘ ਪਿੰਟਾ,ਮਲਕੀਤ ਸਿੰਘ ਮਾਖਾ, ਅਰਵਿੰਦ ਸਿੰਘ, ਸੰਜੀਵ ਕੁਮਾਰ, ਬਿੱਟੂ, ਸੰਦੀਪ ਕੁਮਾਰ, ਗੋਰਵ ਕੁਮਾਰ, ਹੈਪੀ, ਅਸਵਨੀ ਕੁਮਾਰ ਅਤੇ ਹੋਰ ਸ਼ਾਮਲ ਸਨ।

ਪੰਜਾਬ ਨਾਮਾ ਨਾਲ ਗੱਲਬਾਤ ਕਰ ਦੀਆਂ ਨਵਨਿਯੁਕਤ ਪੰਜਾਬ ਪ੍ਰਧਾਨ ਐਡਵੋਕੇਟ ਵਿਦਿਆ ਸਾਗਰ ਆਦਿਤਿਆ ਨੇ ਆਪ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜੋ ਛੋਟੀ ਛੋਟੀ ਗੱਲ ਤੇ ਬਿਨ੍ਹਾ ਵੱਜ੍ਹਾ ਛੁੱਟੀ ਕਰ ਦਿੰਦੀ ਹੈ। ਪਰ ਹਿੰਦੂ ਆਸਥਾ ਦਾ ਸਬ ਤੋਂ ਵੱਡਾ ਪਰਵ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਅਤੇ ਉਹਨਾ ਦੇ ਆਗਮਨ ਦੀ ਖੁਸੀ ਪੂਰਾ ਭਾਰਤ ਹੀ ਨਹੀਂ ਸਗੋਂ ਵਿਦੇਸਾਂ ਵਿੱਚ ਵੀ ਬਣਾਈ ਜਾ ਰਹੀ ਸੀ ਅਤੇ ਪੰਜਾਬ ਸੂਬੇ ਨੂੰ ਛੱਡ ਕੇ ਹਰ ਸੂਬੇ ਵਿੱਚ ਛੂੱਟੀ ਦਾ ਐਲਾਨ ਕੀਤਾ ਗਿਆ ਸੀ। ਪਰ ਪੰਜਾਬ ਸਰਕਾਰ ਨੇ ਸੁੱਬੇ ਵਿੱਚ ਛੁੱਟੀ ਦਾ ਐਲਾਨ ਨਾ ਕਰਕੇ ਸਨਾਤਨ ਧਰਮ ਦੀ ਆਸਥਾ ਦਾ ਨਿਰਾਦਰ ਕੀਤਾ ਹੈ।