ਮਰਨ ਵਰਤ ਤੇ ਬੈਠੇ ਬਾਪੂ ਭਿੰਡਰ ਦੀ ਪ੍ਰਸ਼ਾਸ਼ਨ ਨੂੰ ਲਲਕਾਰ

ਧਰਮਾਸ਼ਾਲਾ ਖਾਲੀ ਕਰੋਂ ਨਹੀਂ ਤਾਂ ਸ਼ਹੀਦੀ ਪਾਉਂਗਾ ਅਤੇ 8 ਨਵੰਬਰ ਗੁਰਪੂਰਵ ਮੌਕੇ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਜਾਇਓ

ਸੰਗਰੂਰ, 22 ਅਕਤੂਬਰ (ਸੁਖਵਿੰਦਰ ਸਿੰਘ ਬਾਵਾ ) ਗੁਰੂ ਨਾਨਕ ਸਰਾਏ ਨੂੰ ਰੈਡ ਕਰਾਸ ਦੇ ਨਸ਼ਾ ਛੁਡਾਓ ਕੇਂਦਰ ਤੋਂ ਆਜ਼ਾਦ ਕਰਵਾਉਣ ਲਈ ਮਰਨ ਵਰਤ ਤੇ ਬੈਠੇ ਬਾਪੂ ਗੁਰਨਾਮ ਸਿੰਘ ਭਿੰਡਰ ਨੇ ਅੱਜ ਇਥੇ ਪ੍ਰੈਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸਨ ਨੇ ਸਰਾਏ ਖਾਲੀ ਨਾ ਕਰਵਾਈ ਤਾਂ ਉਹ ਸਰਾਏ ਦੇ ਬਾਹਰ ਹੀ ਸ਼ਹੀਦੀ ਪਾ ਜਾਣਗੇ ਅਤੇ ਫਿਰ ਇਸ ਸਰਾਏ ਵਿਚ ਉਹਨਾ ਦੀ ਅੰਤਿਮ ਅਰਦਾਸ ਜਾਣੀ ਭੋਗ ਪਾਇਆ ਜਾਵੇਗਾ । Challenging the administration of Bapu Bhinder sitting on death fast

https://www.youtube.com/watch?v=KGE0qVr7Qis&t=1331s

ਇਸ ਮੌਕੇ ਬੋਲਦਿਆਂ ਭੁੱਖ ਹੜਤਾਲ ਤੇ ਬੈਠੇ ਸਤਿੰਦਰ ਸੈਣੀ ਨੇ ਕਿਹਾ ਕਿ ਉਹ ਨਸ਼ਾ ਛੁਡਾਊ ਹਸਪਤਾਲ ਬੰਦ ਨਹੀਂ ਕਰਵਾਉਣ ਚਾਹੁੰਦੇ ਉਹ ਸਿਰਫ ਸਰਾਏ ਨੂੰ ਖਾਲੀ ਕਰਵਾ ਕੇ ਗਰੀਬਾਂ ਅਤੇ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਵਾਰਸਾ ਲਈ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੋ ਅਖੌਤੀ ਸਮਾਜ ਸੇਵਕ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਨੂੰ ਬੰਦ ਕਰਵਾਉਣ ਦੀਆਂ ਕੋਝੀਆਂ ਸਾਜਸਾ ਰਚ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾ ਦੇ ਵੀ ਜਲਦੀ ਪੋਤੜੇ ਫਰੋਲੇ ਜਾਣਗੇ। ਉਹਨਾ ਕਿਹਾ ਕਿ ਇਸ ਹਸਪਤਾਲ ਨੂੰ ਨਿੱਜੀ ਹੱਥਾਂ ਵਿਚ ਰੱਖਣ ਲਈ ਪੁਰਾਣੇ ਨਸ਼ੇੜੀਆਂ ਨੂੰ ਮੁੜ ਮੁੜ ਦਾਖਲ ਕੀਤਾ ਜਾਂਦਾ ਹੈ ਜੇਕਰ ਜਿਲਾ ਪ੍ਰਸ਼ਾਸ਼ਨ ਇਸ ਮਾਮਲੇ ਦੀ ਪੜਤਾਲ ਕਰ ਲਵੇ ਜਾਂ ਫਿਰ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਵਿਚੋਂ ਜੋ ਨਸੇੜੀ ਠੀਕ ਹੋ ਕੇ ਗਏ ਹਨ ਉਹਨਾ ਦੀ ਲਿਸਟ ਮੁਹਾਈਆਂ ਕਰਵਾ ਦੇਵੇ ਤਾਂ ਉਹਨਾਂ ਦੀ ਸੰਸਥਾ ਇਕੱਲੇ ਇਕੱਲੇ ਨਸ਼ੇੜੀ ਸਬੰਧੀ ਜਾਣਕਾਰੀ ਇਕੱਠੀ ਕਰਕੇ ਪ੍ਰਸਾਸ਼ਨ ਅਤੇ ਲੋਕਾਂ ਦੀ ਕਚਿਹਰੀ ਵਿਚ ਰੱਖੇਗੀ।

ਐਡਵੋਕੇਟ ਦਸਵੀਰ ਸਿੰਘ ਡੱਲੀ ਨੇ ਕਿਹਾ ਕਿ 8 ਨਵੰਬਰ 2022 ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਹੈ। ਇਸ ਦਿਨ ਤੋਂ ਪਹਿਲਾ ਉਹ ਰੈਡ ਕਰਾਸ ਤੋਂ ਸਰਾਏ ਖਾਲੀ ਕਰਵਾ ਕੇ ਰਹਿਣਗੇ ਅਤੇ ਇਸੇ ਜਗਾ ਸਰਾਏ ਵਿਚ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਸਰਾਏ ਤੇ ਪ੍ਰਸਾਸ਼ਨ ਦੇ ਨਜਾਇਜ਼ ਕਬਜੇ ਸਬੰਧੀ ਜਿਲਾ ਅਦਾਲਤ ਵਿਚ ਇਕ ਰਿੱਟ ਦਾਇਰ ਕਰਨਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਕੌਂਸਲਰ ਹਰਿੰਦਰਪਾਲ ਸਿੰਘ ਖਾਲਸਾ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ ਕਲਕੱਤਾ, ਭੁਪਿੰਦਰ ਸਿੰਘ ਸੋਢੀ, ਗਗਨਦੀਪ ਸਿੰਘ ਤੋਂ ਇਲਾਵਾ ਹੋਰਨਾ ਨੇ ਵੀ ਸੰਬੋਧਨ ਕੀਤਾ।

https://www.youtube.com/c/PUNJABNAMATV

ਤਾਜੀ ਖਬਰਾਂ ਲਈ ਪੰਜਾਬਨਾਮਾ ਐਪ ਡੋਨਲੋਡ ਕਰੋ। ਜਾਂ ਪੰਜਾਬਨਾਮਾ ਦੇ 90566 64887 ਨੂੰ ਆਪਣੇ ਵਟਸਐਪ ਗਰੁੱਪ ਵਿਚ ਸ਼ਾਮਲ ਕਰੋਂ। 

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ