ਸੰਗਰੂਰ, 17 ਨਵੰਬਰ (ਸੁਖਵਿੰਦਰ ਸਿੰਘ ਬਾਵਾ)-
ਸੰਗਰੂਰ ਸ਼ਹਿਰ ਦੇ ਵਸਨੀਕ ਅਤੇ ਕਾਂਗਰਸ ਪਾਰਟੀ ਵਿਚ ਪਿਛਲੇ ਲੰਮੇ ਸਮੋਂ ਤੋਂ ਕੰਮ ਕਰਦੇ ਆ ਰਹੇ ਕਾਂਗਰਸੀ ਆਗੂ ਹਰਪਾਲ ਸਿੰਘ ਸੋਨੂੰ ਨੂੰ ਕਾਂਗਰਸ ਪਾਰਟੀ ਦੇ ਓ ਵੀ ਸੀ ਡਿਪਾਰਟਮੈਂਟ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। Harpal Sonu appointed state vice president

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਕਾਂਗਰਸ ਦੇ ਓ ਵੀ ਸੀ ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਰਾਜ ਬਖਸ਼ ਕੰਬੋਜ ਵਲੋਂ ਜਾਰੀ ਕੀਤੀ ਕੀਤੀ ਪਹਿਲੀ ਲਿਸਟ ਵਿਚ ਸੰਗਰੂਰ ਸ਼ਹਿਰ ਦੇ ਜਮਪਲ ਹਰਮਾਲ ਸਿੰਘ ਸੋਨੂੰ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆ ਹਰਪਾਲ ਸਿੰਘ ਸੋਨੂੰ ਨੇ ਪੰਜਾਬਨਾਮਾ ਨੂੰ ਦੱਸਿਆ ਕਿ ਪੰਜਾਬ ਦੇ ਸਾਬਕਾ ਵਜੀਰ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ ਇਸੇ ਕਾਰਨ ਹੀ ਅੱਜ ਉਹਨਾ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਲੇਵਲ ਦੀ ਜੁੰਮੇਵਾਰੀ ਦਿੱਤੀ ਹੈ ।

ਉਹ ਇਹ ਨਿਯੁਕਤੀ ਤੇ ਪੰਜਾਬ ਦੇ ਸਿਰਮੋਰ ਕਾਂਗਰਸੀ ਆਗੂ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਓ ਵੀ ਸੀ ਡਿਪਾਰਟਮੈਂਟ ਦੇ ਪ੍ਰਧਾਨ ਰਾਜ ਬਖਸ ਕੰਬੋਜ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਹ ਕਾਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਂਗੇ।

ਹਰਪਾਲ ਸੋਨੂੰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਪੱਛੜੇ ਵਰਗਾ ਨੂੰ ਬਹੁਤ ਸਨਮਾਨ ਮਿਲਦਾ ਰਿਹਾ ਹੈ ਅਤੇ ਉਹ ਪੱਛੜੇ ਵਰਗਾਂ ਦੀ ਭਲਾਈ ਅਤੇ ਹੱਕਾਂ ਲਈ ਹਮੇਸ਼ਾ ਡੱਟ ਕੇ ਖੜੇ ਰਹੇ ਹਨ ਅਤੇ ਖੜੇ ਰਹਿਣਗੇ। ਉਹਨਾ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾ ਤੇ ਖਰ੍ਹਾ ਨਹੀਂ ਉਤਰੀ ਇਸੇ ਕਾਰਨ ਹੀ ਸੰਗਰੂਰ ਵਿਚ ਹੋਈ ਲੋਕ ਸਭਾ ਦੀ ਉਪ ਚੋਣ ਵਿਚ ਆਮ ਆਦਮੀ ਪਾਰਟੀ ਚੋਣ ਹਾਰ ਗਈ ਸੀ ਅਤੇ ਹੁਣ ਜੋ ਪੰਜਾਬ ਦੇ ਹਾਲਾਤ ਹਨ ਉਨ੍ਹਾਂ ਹਾਲਾਤਾ ਵਿਚ ਆਮ ਆਦਮੀ ਪਾਰਟੀ ਸਰਕਾਰ ਵਿਚ ਹੁੰਦੇ ਹੋਏ ਵੀ ਕੋਈ ਸੀਟ ਤੇ ਜਿੱਤ ਪ੍ਰਾਪਤ ਨਹੀਂ ਕਰ ਸਕੇਗੀ ।

ਉਹਨਾ ਦੱਸਿਆ ਕਿ ਸੂਬਾ ਪ੍ਰਧਾਨ ਰਾਜ ਵੜਿੰਗ ਦੀ ਅਗਵਾਈ ਵਿਚ ਜਲਦੀ ਹੋਣ ਵਾਲੀ ਨਗਰ ਕੌਂਸਲ ਦੀ ਚੋਣ ਲੜੀ ਜਾਵੇਗੀ ਅਤੇ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰਕੇ ਨਗਰ ਕੌਸਲ ਤੇ ਆਪਣਾ ਕਬਜਾ ਕਰੇਗੀ ਅਤੇ ਪ੍ਰਧਾਨ ਬਣਾਏਗੀ।