ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪਹੁੰਚੇ ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ

ਜ਼ਰੂਰਤ ਮੰਦ ਲੋਕਾਂ ਨੂੰ ਵੰਡਿਆ ਰਾਸ਼ਨ ਤੇ ਜ਼ਰੂਰਤ ਦਾ ਸਾਮਾਨ

ਮਾਨਵ ਸੇਵਾ ਹੀ ਉਤਮ ਸੇਵਾ ਹੈ : ਮੈਡਮ ਪੂਨਮ ਕਾਂਗੜਾ

ਸੰਗਰੂਰ 15 ਜੁਲਾਈ ( ਸੁਖਵਿੰਦਰ ਸਿੰਘ ਬਾਵਾ)

– ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਿਛਲੇਂ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖ਼ੁਦ ਜਾ ਕੇ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਾਮਾਨ ਮੁਹੱਇਆ ਕਰਵਾ ਰਹੇ ਹਨ।  ਜਿਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ।

ਮੈਡਮ ਪੂਨਮ ਕਾਂਗੜਾ ਨੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਆਈ ਹੜ੍ਹਾ ਦੀ ਸਥਿਤੀ ਤੇ ਚਿੰਤਾਂ ਜ਼ਾਹਿਰ ਕਰਦਿਆਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਦੀ ਸਮੂਹ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਰੀ ਮੀਂਹ ਨੇ ਕਹਿਰ ਵਰਾਇਆ ਹੈ। ਜ਼ਿਲ੍ਹਾ ਮੁਹਾਲੀ, ਰੋਪੜ੍ਹ, ਨਵਾਂਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ ਅਤੇ ਜ਼ਿਲ੍ਹਾ ਸੰਗਰੂਰ ਦੇ ਖਨੌਰੀ, ਮੂਣਕ ਸਣੇ ਕੁੱਝ ਪਿੰਡਾਂ ਅੰਦਰ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਇਹਨਾਂ ਇਲਾਕਿਆਂ ਵਿੱਚ ਲੋਕਾਂ ਦਾ ਵੱਡੇ ਪੱਧਰ ਤੇ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਅਨੇਕਾਂ ਲੋਕ ਹੜਾ ਕਾਰਨ ਭਰੇ ਪਾਣੀ ਵਿੱਚ ਫ਼ਸੇ ਹੋਏ ਹਨ ।

ਫ਼ਸਲਾਂ ਅਤੇ ਘਰਾਂ ਅੰਦਰ ਪਾਣੀ ਭਰ ਗਿਆ ਹੈ ਅਨੇਕਾਂ ਪਸ਼ੂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਇਸ ਔਖ਼ੇ ਸਮੇਂ ਵਿੱਚ ਸਾਡੀ ਸਾਰਿਆਂ ਦੀ ਜ਼ਿਮੇਵਾਰੀ ਬਣਦੀ ਹੈ ਕਿ ਅਸੀਂ ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਮਦਦ ਕਰੀਏ । ਮੈਡਮ ਪੂਨਮ ਕਾਂਗੜਾ ਨੇ ਭਾਰਤੀਯ ਅੰਬੇਡਕਰ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਸ਼ਨ ਦੇ ਸਾਥੀ ਵੱਖ ਵੱਖ ਥਾਵਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਤਨਦੇਹੀ ਨਾਲ ਮਦਦ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਹੋਰ ਸੰਸਥਾਵਾਂ ਨੂੰ ਵੀ ਇਹ ਜ਼ਿਮੇਵਾਰੀ ਨਿਭਾਉਣੀ ਚਾਹੀਦੀ ਹੈ ।

ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਹੈਸੀਅਤ ਮੁਤਾਬਿਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਗਰ ਕਿਸੇ ਨੂੰ ਵੀ ਕਿਸੇ ਸਾਮਾਨ ਦੀ ਜ਼ਰੂਰਤ ਹੋ ਤਾਂ ਉਹ ਉਨ੍ਹਾਂ (ਮੈਡਮ ਪੂਨਮ ਕਾਂਗੜਾ) ਮੋਬਾਇਲ ਨੰਬਰ 94784-86000 ਤੇ ਸੰਪਰਕ ਕਰ ਸਕਦਾ ਹੈ । ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਸਮੇਂ ਘਬਰਾਉਣ ਦੀ ਨਹੀਂ ਸਗੋਂ ਹਾਲਾਤਾਂ ਨਾਲ ਲੜਣ ਅਤੇ ਹਿੰਮਤ ਦਿਖਾਉਂਣ ਦੀ ਜ਼ਰੂਰਤ ਹੈ ਮੈਡਮ ਪੂਨਮ ਕਾਂਗੜਾ ਨੇ ਸਿਵਲ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਭਾਰਤੀਯ ਅੰਬੇਡਕਰ ਮਿਸ਼ਨ ਦੇ ਆਗੂ ਵੀ ਹਾਜ਼ਰ ਸਨ।