ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਖਨੌਰੀ ਵਿਖੇ ਤੁਫਾਨੀ ਦੋਰੇ ਦੇ ਨਾਲ ਕੀਤਾ ਰੋਡ ਸ਼ੋਅ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਜੂਨ – ਹਲਕਾ ਮੈਂਬਰ ਪਾਰਲੀਮੈਂਟ ਸੰਗਰੂਰ ਦੀਆਂ ਜਿਮਨੀ ਚੋਣਾਂ ਦੇ ਸ੍ਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਖਨੌਰੀ ਮੂਨਕ ਲਹਿਰਾ ਦਾ ਤੂਫਾਨੀ ਦੋਰਾ ਕੱਢਿਆ ਤੇ ਰੋਡ ਸ਼ੋਅ ਕੱਢਿਆ l ਪਬਲਿਕ ਨੇ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ l ਉਨਾਂ ਵਾਸਤੇ ਕੋਈ ਵਖਰੀ ਸਟੇਜ ਨਹੀ ਬਣਾਈ ਗਈ ਸੀ ਉਨਾਂ ਗੱਡੀ ਉਪਰ ਚੜ ਕੇ ਹੀ ਆਪਣੇ ਵਿਚਾਰ ਰੱਖੇ l ਉਨ੍ਹਾਂ ਆਪਣੇ ਦਸ ਮਿੰਟ ਦੇ ਭਾਸ਼ਨ ਵਿੱਚ ਬਹੂਤ ਕੁੱਝ ਬਿਆਨ ਕਰ ਦਿਤਾ l ਸ੍ਰ ਮਾਨ ਨੇ ਕਿਹਾ ਪਹਿਲਾਂ ਕੁਰਸੀਆਂ ਉਪਰ ਰਾਜੇ ਮਹਾਰਾਜੇ ਬੈਠਦੇ ਸਨ , ਹੁਣ ਆਮ ਆਦਮੀ ਬੈਠਾ ਹੈ l ਹੁਣ ਕਲਮ ਤੁਹਾਡੀ ਚਲੇਗੀ l ਇਹ ਕਲਮ ਮਜਦੂਰ ਕਿਸਾਨ ਦੂਕਾਨਦਾਰ ਗਰੀਬਾਂ ਦੀ ਚਲੇਗੀ ਪਹਿਲਾਂ ਅਕਾਲੀਆਂ ਤੇ ਕਾਂਗਰਸ ਨੇ ਵਾਰੀ ਬੰਨੀ ਹੋਈ ਸੀ l ਪੰਜ ਸਾਲ ਤੁਸੀਂ ਖਾਓ ਪੰਜ ਸਾਲ ਅਸੀਂ ਖਾਵਾਂਗੇ l ਅਕਾਲੀ ਕਾਂਗਰਸ ਸਿਮਰਜੀਤ ਮਾਨ ਦੇ ਉਮੀਦਵਾਰਾਂ ਤੇ ਚੰਗੇ ਤੰਜ ਕਸੇ l ਉਨ੍ਹਾਂ ਨੇ ਖਨੌਰੀ ਲੱਗਦੇ ਪਿੰਡਾਂ ਦੇ ਨਾਮ ਮੂੰਹ ਜਵਾਨੀ ਸੁਣਾ ਦਿਤੇ l ਲੋਕ ਹੈਰਾਨ ਰਹਿ ਗਏ l ਉਨ੍ਹਾਂ ਅੱਗੇ ਕਿਹਾ ਤੁਸੀਂ ਅਕਾਲੀ ਕਾਂਗਰਸ ਸਿਮਰਜੀਤ ਸਿੰਘ ਮਾਨ ਉਮੀਦਵਾਰਾਂ ਦੀ ਜਮਾਨਤ ਜਬਤ ਕਰਾਉਣੀ ਹੈ l ਉਨ੍ਹਾਂ ਕਿਹਾ ਸੱਤਰ ਸਾਲ ਪੰਜਾਬ ਨੂੰ ਲੁੱਟਣ ਵਾਲੇ ਤਿੰਨ ਮਹਿੰਨਿਆਂ ਦਾ ਹਿਸਾਬ ਮੰਗ ਰਹੇ ਨੇ l ਅਸੀਂ ਜੋ ਤੁਹਾਡੇ ਨਾਲ ਵਾਹਦੇ ਕੀਤੇ ਹਨ , ਉਹ ਪੂਰੇ ਕਰਾਂਗੇ l ਇਸ ਮੋਕੇ ਤੇ ਬਰਿੰਦਰ ਗੋਇਲ ਵਿਧਾਇਕ ਲਹਿਰਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਨੇ ਵੀ ਸੰਬੋਧਨ ਕੀਤਾ l ਇੰਨਾਂ ਦੇ ਨਾਲ ਐਮ ਐਲ ਏ ਵਿਧਾਨ ਸਭਾ ਹਲਕਾ ਸਮਾਣਾ ਚੇਤੰਨ ਸਿੰਘ ਜੌਡ਼ਾਮਾਜਰਾ, ਐਮ ਐਲ ਏ ਵਿਧਾਨ ਸਭਾ ਹਲਕਾ ਸ਼ੁਤਰਾਣਾ ਕੁਲਵੰਤ ਸਿੰਘ ਬਜੀਗਰ, ਐਮ ਐਲ ਏ ਵਿਧਾਨ ਸਭਾ ਹਲਕਾ ਜ਼ੀਰਾ ਨਰੇਸ਼ ਕਟਾਰੀਆ, ਐਮ ਐਲ ਏ ਵਿਧਾਨ ਸਭਾ ਹਲਕਾ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਹਾਜਰ ਸਨ l ਮਾਨ ਸਾਹਿਬ ਦਾ ਰੋਡ ਸ਼ੋ ਖਨੌਰੀ ਬਨਾਰਸੀ , ਬੋਪਰ , ਅਨਦਾਨਾ , ਸਾਹਪੁਰ ਥੇੜੀ , ਮੰਡਵੀ , ਹਮੀਰਗੜ੍ਹ ਸਲੇਮਗੜ , ਮੂਨਕ , ਬਲਰਾਂ ਲਹਿਲ ਕਲਾਂ ਖਾਈ ਤੇ ਲਹਿਰਾ ਜਾ ਕੇ ਸਮਾਪਤੀ ਹੋਈ । ਇਸ ਮੋਕੇ ਸੀਨੀਅਰ ਆਗੂ ਜਸਬੀਰ ਸਿੰਘ ਕੂਦਨੀ ਸਟੇਟ ਜੁਆਇੰਟ ਸੈਕਟਰੀ , ਸ੍ਰ ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ , ਅਸ਼ੋਕ ਗੋਇਲ ਪ੍ਰਧਾਨ ਸਹਾਰਾ ਚੈਰੀਟੇਬਲ ਟਰੱਸਟ , ਤਰਸ਼ੇਮ ਸਿੰਗਲਾ ਰੀਪ੍ਰਜੈਡਿੰਗ ਮੈਂਬਰ ਪੰਜਾਬ , ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ , ਬੰਟੀ ਮਿੱਤਲ , ਸੈਂਟੀ ਮਿੱਤਲ , ਹੈਪੀ ਗੋਇਲ, ਅਨਿਲ ਕੁਮਾਰ ਸੀਨੀਅਰ ਆਗੂ, ਰਾਜ ਕੁਮਾਰ ਆੜਤੀ, ਡਾਕਟਰ ਸ਼ੀਸ਼ਪਾਲ ਮਲਿਕ, ਨੰਨੂ ਰਾਮ, ਇੰਦਰ ਸੈਣ, ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਐਸੋਸੀਏਸ਼ਨ , ਮਨਜੀਤ ਸਿੰਘ, ਮਾਮੁ ਰਾਮ, ਸੁਰੇਸ਼ ਕੁਮਾਰ, , ਸੁਰਿੰਦਰ ਸਿੰਘ ਬਬਲੀ ਪ੍ਰਧਾਨ ਆੜਤੀ ਐਸੋਸੀਏਸ਼ਨ , ਬਿੰਦੂ ਬੇਦੀ , ਜੋਗੀ ਰਾਮ ਭੁੱਲਣ, ਤੇਜਵੀਰ ਠਸਕਾ, ਮਹਾਂਵੀਰ ਸ਼ਰਮਾ ਬਨਾਰਸੀ ਹਾਜਿਰ ਸਨ l