ਸੰਗਰੂਰ,17 (ਭੁਪਿੰਦਰ ਵਾਲੀਆ, ਹਰਿੰਦਰਪਾਲ ਭੋਲਾ ) 5 ਜੂਨ ਤੋ ਸਿਹਤ/ਮੁੱਖ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪੱਕਾ ਧਰਨਾ ਲਗਾ ਕੇ ਬੈਠੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਅੱਜ ਜਿਉਂ ਹੀ ਸੰਗਰੂਰ ਜਾਮ ਕਰਨ ਦੀ ਕਾਰਵਾਈ ਤਹਿਤ ਜਾਮ ਲਗਾਉਣਾ ਚਾਹਿਆ ਤਾਂ ਸਥਾਨਕ ਪ੍ਰਸ਼ਾਸ਼ਨ ਵੱਲੋਂ 28 ਜੂਨ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਲਿਖਤੀ ਮੀਟਿੰਗ ਤਹਿ ਕਰਵਾ ਕੇ ਪੱਤਰ ਜਾਰੀ ਕਰ ਦਿੱਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉੱਤੇ ਉਮਰ ਹੱਦ ਵਿਚ ਛੋਟ ਦੇ ਕੇ ਭਰਤੀ ਕੀਤੀ ਜਾਵੇ। ਇਸ ਮੌਕੇ ਬੇਰੁਜ਼ਗਾਰਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੂਬਾ ਆਗੂ ਸੁਖਦੇਵ ਸਿੰਘ ਜਲਾਲਾਬਾਦ,ਤਰਲੋਚਨ ਨਾਗਰਾ,ਰਾਜ ਸੰਗਤੀਵਾਲਾ,ਰਵਿੰਦਰ ਅਜਨਾਲਾ,ਪ੍ਰੇਮ ਸਿੰਘ ਅਤੇ ਗਗਨਦੀਪ ਸਿੰਘ ਸਾਹਨੇਵਾਲੀ,ਅਮਨ ਬਾਜੇਕੇ,ਬਲਵਿੰਦਰ ਤਪਾ,ਮਨਪ੍ਰੀਤ ਅਤੇ ਗੁਰਪ੍ਰੀਤ ਸਿੰਘ ਭੁੱਚੋ, ਲੱਖਾ ਜੋਗਾ,ਹਰਵਿੰਦਰ ਭੁਪਾਲ,ਗਗਨਦੀਪ ਜਲਾਲਾਬਾਦ,ਹਰਵਿੰਦਰ ਥੂਹੀ,ਚੰਦਰ ਮੋਹਨ ਸ੍ਰੀ ਅੰਮ੍ਰਿਤਸਰ,ਬਲਕਾਰ ਸਿੰਘ,ਸੁਰਿੰਦਰ ਸਿੰਘ , ਗੁਰਪਰੀਤ ਗੁਰੂ ਹਰ ਸਹਾਏ,ਜਸਵੀਰ ਅਤੇ ਚਮਕੌਰ ਸਿੰਘ ਖੰਨਾ ਆਦਿ ਹਾਜ਼ਰ ਸਨ।