Thursday, August 18, 2022

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਫੀਲਖਾਨਾ ਸਕੂਲ ਦਾ ਵਿਦਿਆਰਥੀ ਆਇਆ ਮੈਰਿਟ ਵਿੱਚ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

*ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਪਟਿਆਲੇ ਦੇ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਵਿਦਿਆਰਥੀ ਹਰਮਨਦੀਪ ਸਿੰਘ ਪੰਜਾਬ ਦੀ ਮੈਰਿਟ ਵਿੱਚ ਆਇਆ* ਕਮਲੇਸ਼ ਗੋਇਲ ਖਨੌਰੀ ਖਨੌਰੀ 17...

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਫੀਲਖਾਨਾ ਸਕੂਲ ਦਾ ਵਿਦਿਆਰਥੀ ਆਇਆ ਮੈਰਿਟ ਵਿੱਚ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

*ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਵਿੱਚ ਪਟਿਆਲੇ ਦੇ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਵਿਦਿਆਰਥੀ ਹਰਮਨਦੀਪ ਸਿੰਘ ਪੰਜਾਬ ਦੀ ਮੈਰਿਟ ਵਿੱਚ ਆਇਆ* ਕਮਲੇਸ਼ ਗੋਇਲ ਖਨੌਰੀ ਖਨੌਰੀ 17...

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਸੇਰਗੜ ਵਿਖੇ 10 ਰੋਜ਼ਾ ਲਗਾਇਆ ਕੈਂਪ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਤਸਰ ਸਾਹਿਬ ਵੱਲੋਂ ਸ਼ੇਰਗੜ੍ਹ ਵਿਖੇ 10 ਰੋਜਾ ਲਗਾਇਆ ਕੈਂਪ ਕਮਲੇਸ਼ ਗੋਇਲ ਖਨੌਰੀ ਖਨੌਰੀ 17 ਅਗਸਤ - ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋਂ ਪਿੰਡ...
spot_img
Homeਖਾਸ ਖਬਰਾਂਡਾਕਟਰ ਦਿਵਸ ਮੌਕੇ ਸਿਵਲ ਸਰਜਨ ਬਰਨਾਲਾ ਸਮੇਤ ਚਾਰ ਡਾਕਟਰ ਸਨਮਾਨਿਤ

ਡਾਕਟਰ ਦਿਵਸ ਮੌਕੇ ਸਿਵਲ ਸਰਜਨ ਬਰਨਾਲਾ ਸਮੇਤ ਚਾਰ ਡਾਕਟਰ ਸਨਮਾਨਿਤ

–ਰਾਜ ਸਿਹਤ ਏਜੰਸੀ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਸਿਵਲ ਸਰਜਨ ਬਰਨਾਲਾ ਸਮੇਤ ਚਾਰ ਡਾਕਟਰਾਂ ਦਾ ਸਨਮਾਨ

ਬਰਨਾਲਾ, 1 ਜੁਲਾਈ(ਹਰਜਿੰਦਰ )

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ 1 ਜੁਲਾਈ ਮਹਾਨ ਡਾ. ਬਿਧਾਨ ਚੰਦਰ ਰਾਏ ਨੂੰ ਸਮਰਪਿਤ ਡਾਕਟਰ ਦਿਵਸ ਵੱਜੋਂ ਵੀਡੀਓ ਕਾਨਫਾਰੰਸ ਦੇ ਜ਼ਰੀਏ ਮਨਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਹ ਦਿਵਸ ਉਹਨਾਂ ਸਪੈਸਲਿਸਟ ਡਾਕਟਰਾਂ ਦੇ ਸਨਮਾਨ ਵਜੋਂ ਮਨਾਇਆ ਗਿਆ, ਜਿੰਨਾ ਦੁਆਰਾ ਆਯੂਸ਼ਮਾਨ ਭਾਰਤ ਅਧੀਨ ਸਰਵੋਤਮ ਇਲਾਜ ਕੀਤਾ ਗਿਆ।

ਰਾਜ ਸਿਹਤ ਏਜੰਸੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੁਆਰਾ ਜ਼ਿਲ੍ਹਾ ਬਰਨਾਲਾ ਅਧੀਨ ਉਹਨਾਂ ਸਪੈਸਲਿਸਟ ਡਾਕਟਰਾਂ ਦੇ ਨਾਮ ਭੇਜੇ ਗਏ, ਜਿਨ੍ਹਾਂ ਦੁਆਰਾ ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਪਣੀਆਂ ਸਰਵੋਤਮ ਸੇਵਾਵਾਂ ਪ੍ਰਦਾਨ ਕੀਤੀਆ। ਜਿੰਨਾਂ ਵਿੱਚ ਡਾ. ਜਸਵੀਰ ਸਿੰਘ ਔਲਖ ਗਾਇਨਾਕਾਲੋਜਿਸਟ, ਡਾ. ਈਸ਼ਾ ਗੁਪਤਾ ਗਾਇਨਾਕਾਲੋਜਿਸਟ, ਡਾ. ਕਮਲਜੀਤ ਸਿੰਘ ਬਾਜਵਾ ਮੈਡੀਕਲ ਸਪੈਸਲਿਸਟ, ਡਾ. ਗੁਰਪ੍ਰੀਤ ਸਿੰਘ ਮਾਹਲ ਸਰਜਨ ਦੇ ਨਾਮ ਸ਼ਾਮਿਲ ਹਨ।

ਉਪਰੋਕਤ ਡਾਕਟਰਾਂ ਨੂੰ ਸਕੀਮ ਤਹਿਤ ਸਰਵੋਤਮ ਇਲਾਜ ਕਰਨ ਲਈ ਸਨਮਾਨ ਵੱਜੋ ਸੀ਼.ਈ.ਓ ਰਾਜ ਹੈਲਥ ਏਜੰਸੀ ਦੀ ਰਹਿਨੁਮਾਈ ਹੇਠ ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਅਤੇ ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਵੱਲੋਂ ਸਨਮਾਨ ਵਜੋਂ ਸਰਟੀਫਿਕੇਟ ਦਿੱਤੇ ਗਏ। ਇਸ ਸਮੇਂ ਸੰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ,ਦਿਪਾਂਸੂ ਸੋਫਤ, ਸੁਖਪਾਲ ਸਿੰਘ ਡੀ ਐਮ ਸੀ ਦਫਤਰ ਹਾਜ਼ਰ ਸਨ।

bhupinder singh waliahttps://punjabnama.com
ਭੁਪਿੰਦਰ ਵਾਲੀਆ ਬਹੁਤ ਲੰਬੇ ਸਮੇ ਤੋਂ ਬਤੌਰ ਫੋਟੋ ਜਰਨਲਿਸਟ ਕਾਰਜਕਾਰੀ ਹਨ। ਆਪਨੇ ਬਹੁਤ ਲੰਬਾ ਸਮਾਂ ਜੱਗ ਬਾਣੀ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments