–ਰਾਜ ਸਿਹਤ ਏਜੰਸੀ ਵੱਲੋਂ ਵਧੀਆ ਸੇਵਾਵਾਂ ਦੇਣ ਬਦਲੇ ਸਿਵਲ ਸਰਜਨ ਬਰਨਾਲਾ ਸਮੇਤ ਚਾਰ ਡਾਕਟਰਾਂ ਦਾ ਸਨਮਾਨ

ਬਰਨਾਲਾ, 1 ਜੁਲਾਈ(ਹਰਜਿੰਦਰ )

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ 1 ਜੁਲਾਈ ਮਹਾਨ ਡਾ. ਬਿਧਾਨ ਚੰਦਰ ਰਾਏ ਨੂੰ ਸਮਰਪਿਤ ਡਾਕਟਰ ਦਿਵਸ ਵੱਜੋਂ ਵੀਡੀਓ ਕਾਨਫਾਰੰਸ ਦੇ ਜ਼ਰੀਏ ਮਨਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਹ ਦਿਵਸ ਉਹਨਾਂ ਸਪੈਸਲਿਸਟ ਡਾਕਟਰਾਂ ਦੇ ਸਨਮਾਨ ਵਜੋਂ ਮਨਾਇਆ ਗਿਆ, ਜਿੰਨਾ ਦੁਆਰਾ ਆਯੂਸ਼ਮਾਨ ਭਾਰਤ ਅਧੀਨ ਸਰਵੋਤਮ ਇਲਾਜ ਕੀਤਾ ਗਿਆ।

ਰਾਜ ਸਿਹਤ ਏਜੰਸੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੁਆਰਾ ਜ਼ਿਲ੍ਹਾ ਬਰਨਾਲਾ ਅਧੀਨ ਉਹਨਾਂ ਸਪੈਸਲਿਸਟ ਡਾਕਟਰਾਂ ਦੇ ਨਾਮ ਭੇਜੇ ਗਏ, ਜਿਨ੍ਹਾਂ ਦੁਆਰਾ ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਪਣੀਆਂ ਸਰਵੋਤਮ ਸੇਵਾਵਾਂ ਪ੍ਰਦਾਨ ਕੀਤੀਆ। ਜਿੰਨਾਂ ਵਿੱਚ ਡਾ. ਜਸਵੀਰ ਸਿੰਘ ਔਲਖ ਗਾਇਨਾਕਾਲੋਜਿਸਟ, ਡਾ. ਈਸ਼ਾ ਗੁਪਤਾ ਗਾਇਨਾਕਾਲੋਜਿਸਟ, ਡਾ. ਕਮਲਜੀਤ ਸਿੰਘ ਬਾਜਵਾ ਮੈਡੀਕਲ ਸਪੈਸਲਿਸਟ, ਡਾ. ਗੁਰਪ੍ਰੀਤ ਸਿੰਘ ਮਾਹਲ ਸਰਜਨ ਦੇ ਨਾਮ ਸ਼ਾਮਿਲ ਹਨ।

ਉਪਰੋਕਤ ਡਾਕਟਰਾਂ ਨੂੰ ਸਕੀਮ ਤਹਿਤ ਸਰਵੋਤਮ ਇਲਾਜ ਕਰਨ ਲਈ ਸਨਮਾਨ ਵੱਜੋ ਸੀ਼.ਈ.ਓ ਰਾਜ ਹੈਲਥ ਏਜੰਸੀ ਦੀ ਰਹਿਨੁਮਾਈ ਹੇਠ ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਅਤੇ ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਵੱਲੋਂ ਸਨਮਾਨ ਵਜੋਂ ਸਰਟੀਫਿਕੇਟ ਦਿੱਤੇ ਗਏ। ਇਸ ਸਮੇਂ ਸੰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ,ਦਿਪਾਂਸੂ ਸੋਫਤ, ਸੁਖਪਾਲ ਸਿੰਘ ਡੀ ਐਮ ਸੀ ਦਫਤਰ ਹਾਜ਼ਰ ਸਨ।