ਲੁਧਿਆਣਾ : ਪੱਤਰਕਾਰ ਪ੍ਰਵੇਸ਼ ਗਰਗ  : ਜਰਨਲਿਜਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਵੱਲੋਂ ਇਕ ਵਿਸ਼ੇਸ਼ ਮੀਟਿੰਗ ਵੰਝਲੀ ਰੈਸਟੋਰੈਂਟ ਵਿਖ਼ੇ ਪੱਤਰਕਾਰ ਦਵਿੰਦਰ ਰਾਜਪੂਤ ਜੀ ਦੀ ਅਗਵਾਈ ਹੇਠ ਰੱਖੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿਚ ਪੱਤਰਕਾਰ ਅਤੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ, ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਲੁਧਿਆਣਾ ਟੀਮ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਪ੍ਰਧਾਨ ਪ੍ਰਮੋਦ ਚੌਟਾਲਾ ਜੀ, ਜਨਰਲ ਸੈਕਟਰੀ ਸਰਬਜੀਤ ਸਿੰਘ ਖਾਲਸਾ ਨੇ ਸਾਰੇ ਪੱਤਰਕਾਰ ਵੀਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਪੱਤਰਕਾਰਤਾ ਨਾਲ ਹੋ ਰਹੀ ਧੱਕੇਸ਼ਾਹੀ ਤੇ ਵਿਚਾਰ ਚਰਚਾ ਕੀਤੀ। ਜਿਸ ਚਰਚਾ ਵਿਚ ਵੱਖ-ਵੱਖ ਪੱਤਰਕਾਰ ਵੀਰਾਂ ਨੇ ਆਪਣੇ ਵਿਚਾਰ ਅਤੇ ਸੁਝਾਓ ਰੱਖੇ ਇਸ ਮੌਕੇ ਪੱਤਰਕਾਰਾਂ ਵੀਰਾਂ ਦੇ ਸੁਝਾਓ ਅਤੇ ਵਿਚਾਰਾਂ ਵਾਰੇ ਕਲੱਬ ਦੇ ਪ੍ਰਧਾਨ ਪ੍ਰਮੋਦ ਚੌਟਾਲਾ ਜੀ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਕਿਸੇ ਵੀ ਪੱਤਰਕਾਰ ਵੀਰ ਨਾਲ ਕਿਤੇ ਵੀ ਧੱਕੇਸ਼ਾਹੀ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਬਰਦਾਸ਼ਤ ਨਹੀਂ ਕਰੇਗੀ, ਚਾਹੇ ਉਹ ਸਰਕਾਰ ਵੱਲੋਂ ਹੋਵੇ ਜਾਂ ਸਰਕਾਰੀ ਕਿਸੇ ਵੀ ਪ੍ਰਸ਼ਾਸਨ ਵੱਲੋਂ ਹੋਵੇ। ਇਸ ਮੌਕੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸੂਬੇ ਦੀ ਆਪ ਸਰਕਾਰ ਪੱਤਰਕਾਰਾਂ ਦੀਆਂ ਮੁਸ਼ਕਲਾ ਨੂੰ ਸਮਝਦਿਆਂ ਜਲਦੀ ਹੀ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਕਰਦੀ ਹੋਈ ਅਹਿਮ ਫੈਸਲੇ ਲਵੇ। ਜਿਸ ਵਿਚ ਪੱਤਰਕਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ ਨਹੀਂ ਤਾਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਲਮ ਚਲਾਉਂਣ, ਲੋਕਾਂ ਦੀ ਅਵਾਜ਼ ਨੂੰ ਸਰਕਾਰਾਂ ਤੱਕ ਪਹੁੰਚਣ ਵਾਲੇ ਪੱਤਰਕਾਰ ਸੜਕਾਂ ਤੇ ਆ ਗਏ ਫਿਰ ਸਰਕਾਰ ਤੋ ਸੰਭਾਲੇ ਨਹੀ ਜਾਣੇ। ਇਸ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਅਤੇ ਆਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦਾ ਇੰਚਾਰਜ ਦਵਿੰਦਰ ਰਾਜਪੂਤ ਨੂੰ ਲਗਾਇਆ ਗਿਆ ਅਤੇ ਉਸ ਨਾਲ ਵੱਖ-ਵੱਖ ਪੱਤਰਕਾਰ ਜੋ ਵੱਖ-ਵੱਖ ਦਿਸ਼ਾਵਾਂ ਦੇ ਹੋਣਗੇ ਅਤੇ ਇਹ ਕਮੇਟੀ ਹਰ ਪੱਤਰਕਾਰ ਦੀਆਂ ਮੁਸ਼ਕਲਾ ਸੁਣੇਗੀ ਅਤੇ ਉਹਨਾਂ ਦਾ ਹੱਲ ਕਰੇਗੀ। ਇਸ ਕਮੇਟੀ ਨੂੰ ਪਾਰਦਰਸ਼ੀ ਰੱਖਣ ਲਈ ਇਸ ਕਮੇਟੀ ਉਪਰ ਗਵਰਨਰ ਬਾਡੀ ਆਪਣੀ ਬਾਜ਼ ਅੱਖ ਰਖੇਗੀ। ਇਸ ਮੌਕੇ ਗੱਲਬਾਤ ਕਰਦਿਆਂ ਦਵਿੰਦਰ ਰਾਜਪੂਤ ਨੇ ਕਲੱਬ ਨੂੰ ਵਿਸ਼ਵਾਸ਼ ਦਵਾਇਆ ਕਿ ਜੋ ਜ਼ਿੰਮੇਵਾਰੀ ਮੇਰੇ ਉੱਪਰ ਲਗਾਈ ਗਈ ਹੈ, ਮੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਕਲੱਬ ਦੇ ਸੰਵਿਧਾਨ ਅਨੁਸਾਰ ਚਲਦਾ ਹੋਇਆ ਪੱਤਰਕਾਰ ਵੀਰਾਂ ਦੀਆਂ ਮੁਸ਼ਕਲਾ ਦਾ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਾਂਗਾ। ਇਸ ਮੌਕੇ ਜਨਰਲ ਸੈਕਟਰੀ ਸਰਬਜੀਤ ਸਿੰਘ ਖਾਲਸਾ ਨੇ ਆਏ ਸਾਰੇ ਆਹੁਦੇਦਾਰਾਂ ਅਤੇ ਮੈਬਰ ਵੀਰਾਂ ਦਾ ਇਸ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਚੇਅਰਮੈਨ ਅਸ਼ੋਕ ਪੁਰੀ, ਵਾਇਸ ਪ੍ਰਧਾਨ ਵਿੱਕੀ ਭਗਤ, ਕਾਨੂੰਨੀ ਸਲਾਹਕਾਰ ਐਡਵੋਕੇਟ ਯੋਗੇਸ਼ ਖੰਨਾ, ਪ੍ਰਦੀਪ ਸ਼ਰਮਾ ਜੀ, ਜ਼ਿਲਾ ਸਕੱਤਰ ਹਰੀ ਦੱਤ ਸ਼ਰਮਾ, ਜੁਆਇੰਟ ਸਕੱਤਰ ਵਿਕਰਮ ਵਰਮਾਂ, ਨਿਰਪਿੰਦਰ ਸਿੰਘ, ਮਹੇਸ਼ ਕੁਮਾਰ,ਰਵੀ ਕਾਲੜਾ, ਵਿਜੈ ਕੁਮਾਰ, ਜਤਿੰਦਰਪਾਲ ਸਿੰਘ, ਸੰਜੀਵ ਟੰਡਨ, ਪ੍ਰਦੀਪ ਕੁਮਾਰ, ਦੀਪਤੀ ਅਗਰਵਾਲ, ਰਕੇਸ਼ ਗੋਇਲ, ਨਿਤਿਨ ਕੁਮਾਰ,ਵਿਨੇ ਕੁਮਾਰ, ਹਰਪ੍ਰੀਤ ਸਿੰਘ, ਰਾਹੁਲ ਭਗਤ, ਹਿਤੇਸ਼ ਖੰਨਾ, ਰਵੀ ਸਿੰਘ,ਸਾਹਿਲ ਮਹਿਰਾ, ਮਨਦੀਪ ਸਿੰਘ, ਸੂਰਜ ਸਿੰਘ, ਜਸਵਿੰਦਰਪਾਲ ਸਿੰਘ, ਹਰੀਸ਼ ਬੱਗਾ, ਹਿਮਾਂਸ਼ੂ ਮਿੱਤਲ, ਸੰਦੀਪ ਚੱਢਾ,ਜੇ ਕੇ ਪੂਰੇਵਾਲ, ਕ੍ਰਿਸ਼ਨ ਥਾਪਾ,ਵਿਪਨ ਕੁਮਾਰ,ਮਨੋਜ ਹੀਰਾ ਆਦਿ ਹਾਜ਼ਰ ਸਨ I