ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਿੱਚ ਖੂਨਦਾਨ ਕੈਪ 12 ਅਗਸਤ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਅਗਸਤ – ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਹਸਪਤਾਲ ਵਿੱਚ ਖੂਨਦਾਨ ਕੈਂਪ ਖਨੌਰੀ ਵਿਖੇ 12 ਅਗਸਤ ਦਿਨ ਸੁਕਰਵਾਰ ਨੂੰ ਲਗਾਇਆ ਜਾਵੇਗਾ l ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਸ੍ਰੀ ਸਤਪਾਲ ਬਾਂਸਲ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਪਹੰਚ ਰਹੀ ਹੈ । ਉਨਾਂ ਅੱਗੇ ਕਿਹਾ ਕਿ ਖੂਨਦਾਨ ਵੀਰਾਂ ਵੱਲੋਂ ਖੂਨ ਦਾਨ ਕਰਨ ਤੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ । ਮਹਾਰਾਜਾ ਅੱਗਰਵਾਲ ਚੈਰੀਟੇਬਲ ਟਰੱਸਟ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ 12 ਅਗਸਤ ਨੂੰ ਖਨੌਰੀ ਵਿੱਖੇ ਟਰੱਸਟ ਵਿੱਚ ਆ ਕੇ ਖੂਨ ਦਾਨ ਕਰਨ l ਖੂਨਦਾਨ ਹੀ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ l