Thursday, September 29, 2022

ਪੰਜਾਬ ਪੁਲਿਸ ਵੱਲੋਂ ਕੈਨੇਡਾ ਦੇ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਗੈਂਗਸਟਰ ਬਿਹਾਰ ਤੋਂ ਗ੍ਰਿਫਤਾਰ 

ਗ੍ਰਿਫਤਾਰ ਗੈਂਗਸਟਰ ਕਤਲ ਅਤੇ ਲੁੱਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸੀ ਲੋੜੀਂਦਾ: ਡੀਜੀਪੀ ਪੰਜਾਬ ਚੰਡੀਗੜ੍ਹ, 28 ਸਤੰਬਰ: -ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਮਾਜ...

ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਜਤਿੰਦਰ ਜੋਰਵਾਲ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੰਗਰੂਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ‘ਹਾਫ਼ ਮੈਰਾਥਨ’ ’ਚ ਹਿੱਸਾ ਸੰਗਰੂਰ, 28 ਸਤੰਬਰ: -ਦੇਸ਼ ਦੀ ਆਜ਼ਾਦੀ ਲਈ ਆਪਣੀ...

ਸ਼ਹੀਦੇ ਆਜਮ ਸ:ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ

ਅਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਦਾ ਪ੍ਰਣ ਸੰਗਰੂਰ 28 ਸਤੰਬਰ  ( ਬਾਵਾ) - ਅੱਜ ਇਥੇ ਕਾ.ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਹੀਦੇ ਆਜਮ ਸ: ਭਗਤ ਸਿੰਘ...
spot_img
Homeਖਾਸ ਖਬਰਾਂਸੰਗਰੂਰ ਵਿੱਚ ਔਰਤਾਂ ਲਈ ਪਹਿਲੇ ਥਾਣੇ ਦਾ ਹੋਇਆ ਉਦਘਾਟਨ

ਸੰਗਰੂਰ ਵਿੱਚ ਔਰਤਾਂ ਲਈ ਪਹਿਲੇ ਥਾਣੇ ਦਾ ਹੋਇਆ ਉਦਘਾਟਨ

ਸੰਗਰੂਰ, 10 ਅਗਸਤ: ਬਾਵਾ

-ਮਹਿਲਾਵਾਂ ਨੂੰ ਆਪਣੇ ਵਿਰੁੱਧ ਹੋਣ ਵਾਲੀ ਹਿੰਸਾ ਜਾਂ ਕਿਸੇ ਵੀ ਤਰਾਂ ਦੀ ਹੋਰ ਵਧੀਕੀ ਬਾਰੇ ਕਾਨੂੰਨੀ ਮਦਦ ਲੈਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਥਾਨਕ ਪੰਚਾਇਤ ਭਵਨ ਦੀ ਇਮਾਰਤ ’ਚ ਚੱਲ ਰਹੇ ਮਹਿਲਾ ਸੈੱਲ ਨੂੰ ਮਹਿਲਾ ਥਾਣੇ ’ਚ ਅਪਗ੍ਰੇਡ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੰਮ-ਕਾਜ ਦੀ ਰਸਮੀਂ ਸ਼ੁਰੂਆਤ ਕਰਵਾਈ।

ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਹਿਲਾਵਾਂ ਨੂੰ ਸੁਖਾਲੀ ਤੇ ਜਲਦ ਕਾਨੂੰਨੀ ਮਦਦ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇਗੀ ਜਿਸ ਲਈ ਮਹਿਲਾ ਥਾਣੇ ’ਚ ਹੀ ਹੁਣ ਪਰਚਾ/ਐਫ਼.ਆਈ.ਆਰ. ਦਰਜ ਕੀਤੀ ਜਾਣੀ ਸ਼ੁਰੂ ਕਰਵਾਈ ਗਈ ਹੈ।

ਵਿਧਾਇਕ ਨੇ ਦੱਸਿਆ ਕਿ ਮਹਿਲਾ ਥਾਣੇ ’ਚ ਮਹਿਲਾਵਾਂ ਨਾਲ ਸਬੰਧਤ ਘਰੇਲੂ ਝਗੜਿਆਂ ’ਚ ਸਮਝੌਤੇ ਰਾਹੀਂ ਮਸਲੇ ਹੱਲ ਕਰਵਾਉਣ ਲਈ ਕਾਉਂਸਲਿੰਗ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾ ਰਹੀ ਹੈ ਜਿਸ ਦੀ ਮਦਦ ਨਾਲ ਆਪਸੀ ਸਹਿਮਤੀ ਰਾਹੀਂ ਪਰਵਾਰਕ ਝਗੜੇ ਹੱਲ ਕਰਵਾਏ ਜਾਂਦੇ ਹਨ।

ਉਨਾਂ ਦੱਸਿਆ ਕਿ ਮਹਿਲਾ ਥਾਣੇ ਅੰਦਰ ਔਰਤਾਂ ਦੀ ਸੇਵਾ ’ਚ ਜ਼ਿਆਦਾਤਰ ਮਹਿਲਾ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ ਤਾਂ ਜੋ ਆਪਣੇ ਵਿਰੁੱਧ ਹੋਣ ਵਾਲੀ ਹਿੰਸਾ ਬਾਰੇ ਰਿਪੋਰਟ ਕਰਨ ਮੌਕੇ ਉਹ ਬਿਨਾ ਕਿਸੇ ਝਿਜਕ ਤੋਂ ਗੱਲ ਕਰ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਜਸਬੀਰ ਸਿੰਘ, ਡੀ.ਐਸ.ਪੀ. ਰੁਪਿੰਦਰ ਕੌਰ, ਡੀ.ਐਸ.ਪੀ. ਸੁਖਰਾਜ ਸਿੰਘ, ਮਹਿਲਾ ਥਾਣਾ ਮੁਖੀ ਸੁਖਵਿੰਦਰ ਕੌਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਵੀ ਹਾਜ਼ਰ ਸਨ।

sukhwinder bawahttps://punjabnama.com
ਪੰਜਾਬਨਾਮਾ ਨਾਲ ਜੁੜੋ : ਸੰਪਰਕ ਸੁਖਵਿੰਦਰ ਸਿੰਘ ਬਾਵਾ : 90566 64887, 98551 54888
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine
Google search engine
Google search engine

Most Popular

Recent Comments