ਕਾਂਗਰਸ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਜਾਣ ਦਲ ਬਦਲੂਆਂ ਲਈ ਹਾਈ ਕਾਮਨ ਨੂੰ ਸਖ਼ਤ ਫ਼ੈਸਲੇ ਲੈਣ ਦੀ ਜ਼ਰੂਰਤ ਹੈ- Rajinder Kaur Bhathal

ਕਾਂਗਰਸ ਪਾਰਟੀ ਨੂੰ ਮਰਦੇ ਨਹੀਂ ਦੇਖ ਨਹੀਂ ਸਕਦੀ

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਮਰਦੇ ਨਹੀਂ ਦੇਖ ਨਹੀਂ ਸਕਦੀ । ਉਹ ਕਾਂਗਰਸ ਹਾਈ ਕਮਾਂਡ ਨੂੰ ਦਲ-ਬਦਲੂ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰੁਝਾਨ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਲਈ ਕਹਿਣਗੇ।

ਉਹ ਕਦੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ

ਉਹਨਾਂ ਕਿਹਾ ਕਿ ਰਾਜਨੀਤੀ ਵਿਚ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਹਨ। ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਅਤੇ ਰਾਜ ਕਰਦੀਆਂ ਪਾਰਟੀ ਵਿਰੋਧੀ ਧਿਰ ਨੂੰ ਤੰਗ ਪ੍ਰੇਸ਼ਾਨ ਵੀ ਕਰਦੀਆਂ ਹਨ ਅਤੇ ਪਾਰਟੀ ਬਦਲਣ ਲਈ ਮਜਬੂਰ ਵੀ ਕਰ ਦਿੰਦੀਆਂ ਹਨ। ਰਾਜਸੀ ਨੇਤਾਵਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਐਵੇਂ ਡਰਨਾ ਨਹੀਂ ਚਾਹੀਦੀ ਉਹਨਾ ਕਿਹਾ ਕਿ ਉਹ ਖੁਦ ਕਦੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ :- “ਆਪ” ਸਰਕਾਰ ਨਸਾਂ ਰੋਕਣ ਵਿਚ ਅਸਫਲ ?

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਦਲ-ਬਦਲ ਦੇਸ਼ ਲਈ ਖ਼ਤਰੇ ਦੀ ਘੰਟੀ ਹੈ। ਭਾਜਪਾ ’ਚ ਜਾਣ ਵਾਲੇ ਆਗੂਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਨਿੱਜੀ ਮੁਫਾਦਾਂ ਲਈ ਆਗੂ ਆਪਣਾ ਇਮਾਨ ਵੇਚਦਿਆਂ ਭਾਜਪਾ ਦੀ ਝੋਲੀ ਪੈ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਯਾਤਰਾਵਾਂ ਨੂੰ ਮਿਲੇ ਭਰਪੂਰ ਹੁੰਗਾਰੇ ਨੇ ਇਹ ਸਪਸ਼ਟ ਕੀਤਾ ਹੈ ਕਿ ਲੋਕ ਕੇਂਦਰ ਦੀ ਸਰਕਾਰ ਨੂੰ ਬਦਲਣ ਲਈ ਬਹੁਤ ਕਾਹਲੇ ਹਨ।