ਇਲਤੀ ਬਾਬੇ ਨੂੰ ਉਸਦੇ ਚੇਲਿਆਂ ਨੇ ਪੁੱਛਿਆ, ਸਾਨੂੰ ਕੁਝ ਲੋਕਤੰਤਰ ਬਾਰੇ ਦੱਸੋ?

ਲੋਕਤੰਤਰ ਬਾਰੇ ਦੱਸਦਿਆਂ ਇਲਤੀ ਬਾਬੇ ਨੇ ਕਿਹਾ ਕਿ “ਲੋਕਤੰਤਰ ਦਾ ਅਸਲੀ ਸੱਚ ਇਹ ਹੈ ਕਿ ਬਹੁ ਗਿਣਤੀ ਆਪਣੇ ਵਿੱਚੋਂ ਕੁਝ ਸਿਆਣੇ ਮੂਰਖਾਂ ਨੂੰ ਚੁਣ ਲੈਂਦੀ ਹੈ। ਫਿਰ ਉਹਨਾਂ ਦੀ ਅਗਵਾਈ ਵਿੱਚ ਆਪਣਾ ਜੀਵਨ ਜਿਉਂਦੀ ਹੈ।
ਫਿਰ ਉਹ ਚੁਣੇ ਹੋਏ ਚੌਧਰੀ ਪੰਜ ਸਾਲ ਤੁਹਾਨੂੰ ਲੁੱਟਦੇ ਤੇ ਕੁੱਟਦੇ ਰਹਿੰਦੇ ਹਨ ਤੇ ਤੁਸੀਂ ਉਹਨਾਂ ਬਾਰੇ ਬੁਰਾ ਭਲਾ ਬੋਲਦੇ ਰਹਿੰਦੇ ਹੋ ਤੇ ਅਗਲੀ ਵਾਰ ਕਿਸੇ ਹੋਰ ਦੀ ਚੋਣ ਕਰ ਲੈਂਦੇ ਹੋ, ਇਹ ਲੋਕਤੰਤਰ ਮੂਰਖਾਂ ਦਾ ਆਪੇ ਬਣਾਇਆ ਹੋਇਆ ਨਰਕ ਹੈ, ਜਿਹੜਾ ਉਹਨਾਂ ਨੂੰ ਸਵਰਗ ਭੁਲੇਖਾ ਪਾਉਂਦਾ ਹੈ।
—————
ਇੱਕ ਵਾਰ ਅਰਥ ਵਿਗਿਆਨੀ ਤੇ ਖੇਤੀ ਵਿਗਿਆਨੀ ਡਾਕਟਰ ਐਸ. ਐਸ. ਜੌਹਲ ਨੂੰ ਪੁੱਛਿਆ, ” ਡਾਕਟਰ ਸਾਹਿਬ ! ਇਸ ਵਾਰ ਚੋਣਾਂ ਵਿੱਚ ਪੰਜ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਤੇ ਕੁਝ ਆਜ਼ਾਦ ਵੀ ਹਨ ਜਿਨ੍ਹਾਂ ਦੀ ਕੋਈ ਪਾਰਟੀ ਨਹੀਂ, ਵੋਟਰ ਬੜੇ ਸੰਕਟ ਵਿੱਚ ਹਨ ਕਿ ਉਹ ਵੋਟ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਪਾਉਣ?”
ਇਹ ਵੀ ਪੜ੍ਹੋ ਪੱਤਰਕਾਰਾਂ ਨਾਲ ਸਰਕਾਰ ਦਾ ਪੰਗਾ
ਡਾਕਟਰ ਸਾਹਿਬ ਨੇ ਇੱਕ ਕਹਾਣੀ ਸੁਣਾ ਕੇ ਜਵਾਬ ਦਿੱਤਾ, ਸਾਡੇ ਕੋਲ ਸੇਬਾਂ ਦੀ ਇੱਕ ਟੋਕਰੀ ਭਰੀ ਹੋਈ ਹੈ ਟੋਕਰੀ ਬਾਹਰੋਂ ਤਾਂ ਦੇਖਣ ਨੂੰ ਸੋਹਣੀ ਲੱਗਦੀ ਹੈ ਉ ਦੇਖਣ ਨੂੰ ਵੀ ਖੂਬਸੂਰਤ ਹੈ। ਉਸ ਦੇ ਵਿੱਚ ਸੇਬ ਪਏ ਹਨ।
ਉਹ ਸੇਬ ਸਾਰੇ ਹੀ ਗਲੇ ਹੋਏ ਹਨ ਕਈਆਂ ਦੇ ਵਿੱਚ ਤਾਂ ਕੀੜੇ ਪਏ ਹੋਏ ਹਨ ਤੇ ਕਈ ਅੱਧੇ ਕੁ ਸਾਫ ਹਨ ਅੱਧੇ ਕੁ ਖਰਾਬ ਹੁਣ ਉਹਦੇ ਵਿੱਚੋਂ ਤੁਸੀਂ ਇੱਕ ਸਾਫ ਸੇਬ ਚੁੱਕਣਾ ਹੈ। ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਸੇਬ ਚੁੱਕਣਾ ਹੈ, ਸੇਬ ਸਾਰੇ ਗਲੇ ਹੋਏ ਹਨ ।
ਜਦੋਂ ਗਲੇ ਸੇਬਾਂ ਦੀ ਟੋਕਰੀ ਵਿੱਚੋਂ ਤੁਹਾਨੂੰ ਕੋਈ ਸੇਬ ਛਾਂਟਣਾ ਪੈ ਜਾਵੇ ਤਾਂ ਤੁਸੀਂ ਕਿਹੜਾ ਸੇਬ ਚੁੱਕੋਗੇ?
—————-
ਪੰਜਾਬ ਦੇ ਲੋਕਾਂ ਦੀ ਵੀ ਹਾਲਤ ਹੁਣ ਇਸ ਤਰ੍ਹਾਂ ਦੀ ਹੀ ਬਣੀ ਹੋਈ ਹੈ ਕਿਉਂਕਿ ਜਿਹੜੇ ਚੋਣਾਂ ਲੜ ਰਹੇ ਹਨ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਇੱਕ ਚੁਣਨਾ ਪੈਣਾ ਹੈ, ਇਹੀ ਲੋਕਤੰਤਰ ਹੈ।ਹੁਣ ਤੁਸੀਂ ਆਪਣੇ ਹਲਕੇ ਦੇ ਇਹਨਾਂ ਉਮੀਦਵਾਰਾਂ ਵਿੱਚੋਂ ਕੋਈ ਸਾਫ ਸੁਥਰਾ ਉਮੀਦਵਾਰ ਚੁਣ ਲਵੋ।
ਬੁੱਧ ਸਿੰਘ ਨੀਲੋਂ
One thought on “Who should vote for? ਵੋਟ ਕਿਸ ਨੂੰ ਪਾਈਏ? ਰੁੱਤ ਵੋਟਾਂ ਦੀ ਆਈ ਐ !”
Comments are closed.