ਕੀ ਹੋਇਆ ਪੱਤਰਕਾਰ ਬਲਦੇਵ ਜਨੂਹਾ ਦਾ ?

0
710

ਸੰਗਰੂਰ, – ਆਜ਼ਾਦ ਪ੍ਰੈਸ ਕਲੱਬ ਪੰਜਾਬ ਦਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੂੰ ਜੇਲ ਗਿਆ ਕਰੀਬ ਡੇਢ ਕੁ ਮਹੀਨੇ ਦੇ ਕਰੀਬ ਹੋ ਗਿਆ, ਲੇਕਿਨ ਅੱਜ ਵੀ ਉਹ ਲੋਕਾਂ ਦੇ ਦਿਮਾਗ ਵਿਚ ਘੁੰਮ ਰਿਹਾ ਹੈ।ਜਿਥੇ ਕਿਤੇ ਦੋ ਚਾਰ ਜਾਨੇ ਇਕੱਠੇ ਹੋ ਜਾਣ ਤਾ ਹਰ ਇਕ ਦੀ ਜੁਆਨ ਤੇ ਇਕੋ ਹੀ ਸਵਾਲ ਹੁੰਦਾ ਹੈ ਉਹ ਯਾਰ ਬਲਦੇਵ ਜਨੂਹੇ ਦਾ ਕੀ ਹੋਇਆ।What happened to journalist Baldev Januha

ਸਭ ਨੂੰ ਪਤਾ ਹੈ ਕਿ ਉਸ ਨਾਲ ਕੀ ਹੋਇਆ ਅਤੇ ਕਿਉਂ ਹੋਇਆ ਹੈ। ਪੁਛਣ ਵਾਲੇ ਤਾਂ ਹੱਦ ਹੀ ਕਰ ਦਿੰਦੇ ਨੇ ਜਿਲਾ ਮੁੱਖੀ ਨੂੰ ਪੰਜਾਬ ਪੁਲਿਸ ਦਾ ਭਵਿੱਖ ਦੱਸਣ ਵਾਲੇ ਦੀ ਕੀ ਮੱਤ ਮਾਰੀ ਗਈ ਕਿ ਉਹ ਜਿਸ ਉਸ ਨਾਲ ਹੀ ਝਹੇਡਾ ਕਰਨ ਲੱਗ ਪਿਆ। ਸੋ ਜਿਹੋ ਜਿਹਾ ਬੀਜਾਂਗੇ ਉਹੋਂ ਜਿਹਾ ਹੀ ਵੱਢਣਾ ਪੈਂਦਾ ਹੈ।

ਮੁਕਦੀ ਗੱਲ ਇਹ ਹੈ ਕਿ ਬਲਦੇਵ ਸਿੰਘ ਜਨੂਹਾ ਤੇ ਇਹ ਤਾਂ ਨਹੀਂ ਪਤਾ ਲੱਗੇ ਕਿ ਕਿੰਨੇ ਕੇਸ ਦਰਜ ਹੋਏ ਹਨ ਲੇਕਿਨ ਇੰਨਾਂ ਕੁ ਜਰੂਰ ਹੈ ਕਿ ਉਸ ਦੀ ਇਕ ਕੇਸ ਵਿਚ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ ਅਤੇ ਇਕ ਕੇਸ ਵਿਚ ਉਸ ਦੀ ਜਮਾਨਤ ਰੱਦ ਕਰ ਦਿੱਤੀ ਹੈ। ਇਸ ਲਈ ਉਹ ਹਾਲ ਦੀ ਘੜੀ ਜੇਲੋਂ ਬਾਹਰ ਨਹੀਂ ਆਵੇਗਾ। ਲੋਕਾਂ ਦਾ ਮੰਨਣਾ ਹੈ ਕਿ ਬਲਦੇਵ ਸਿੰਘ ਜਨੂਹਾ ਇਕ ਨਿਡਰ ਪੱਤਰਕਾਰ ਹੈ ਅਤੇ ਵਧੀਆ ਲਿਖਣ ਵਾਲਾ ਨੇਕ ਇਨਸਾਨ ਹੈ।

ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਹਮੇਸ਼ਾ ਉਸ ਦੀ ਕਲਮ ਨੇ ਆਵਾਜ਼ ਬੰਦ ਕੀਤੀ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਿਚ ਮੱਦਦ ਲਈ ਤਤਪਰ ਰਹਿੰਦਾ ਹੈ। ਕੁਝ ਇਕ ਨੇ ਤਾਂ ਉਸ ਨੂੰ ਮਸੀਹਾ ਤੱਕ ਕਹਿ ਦਿੱਤਾ ਕਿਉਂਕਿ ਇਸ ਨੇ ਜਲੰਧਰ ਤੋਂ ਛਪਦੇ ਪੰਜਾਬ ਅਖਬਾਰ ਦੇ ਮਾਲਕ ਜਿਸ ਨੂੰ ਤਤਕੀਲਨ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਨਾਮਜਦ ਤੱਕ ਕਰ ਦਿੱਤਾ ਨਾਲ ਅਜਿਹਾ ਆਢਾ ਲਾਇਆ  ਕਿ ਸਾਰੇ ਪਾਸੇ ਜਨੂਹਾ ਜਨੂਹਾ ਹੋ ਗਈ ਸੀ । ਲੋਕ ਉਸ ਦੀ ਲਿਖਤ ਨੂੰ ਪੜਣਾ ਪਸੰਦ ਕਰਨ ਲੱਗ ਪਏ। ਬੇਬਾਕ ਲਿਖਣੀ ਕਾਰਨ ਹੀ ਸੰਗਰੂਰ ਜੇਲ ਵਿਚ ਬੰਦ ਹੈ।

ਰਹੀ ਗੱਲ ਉਸ ਵਲੋਂ ਸਥਾਪਿਤ ਕੀਤੇ ਆਜ਼ਾਦ ਪ੍ਰੈਸ ਕਲੱਬ ਪੰਜਾਬ ਦੀ, ਜਨੂਹਾ ਦੇ ਜੇਲ ਜਾਂਦਿਆ ਹੀ ਕਲੱਬ ਦੇ ਵੱਡੇ ਵੱਡੇ ਲੀਡਰ ਕਲੱਬ ਨੂੰ ਛੱਡ ਕੇ ਈਓਂ ਦੋੜ ਗਏ ਜਿਵੇਂ ਪੰਜਾਬ ਵਿਚ ਸਤਾ ਪ੍ਰਵਰਤਨ ਤੋਂ ਬਾਅਦ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਇਆ ਅਤੇ ਰਿਸ਼ਤੇ ਨਾਤੇ ਛੱਡ ਕੇ ਦਲ ਬਦਲਗੇ। ਜਿਹੜੇ ਕਹਿੰਦੇ ਸੀ ਮਰਾਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗੱਏ। ਰਹੀ ਗੱਲ ਬਲਦੇਵ ਸਿੰਘ ਜਨੂਹਾ ਦੇ ਜੇਲ ਤੋਂ ਬਾਹਰ ਆਉਣ ਦੀ । ਹਾਲਤਾਂ ਤੋਂ ਇੰਝ ਲੱਗ ਰਿਹਾ ਹੈ ਕਿ ਉਸ ਨੂੰ ਹਾਲੇ ਹੋ ਸਮਾਂ  ਜੇਲ ਵਿਚ ਹੀ ਰਹਿਣਾ ਪੈ ਸਕਦਾ ਹੈ।

ਜੇਕਰ ਤੁਸੀਂ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੰੁਦੇ ਹੋ ਤਾਂ ਪੰਜਾਬਨਾਮਾ ਦੇ ਵੱਟਸ ਐਪ ਨੰਬਰ 9056664887 ਜਾਂ ਈਮੇਲ ਰਾਹੀ ਸਾਝੀ ਕਰ ਸਕਦੇ ਹੋ।

Google search engine

LEAVE A REPLY

Please enter your comment!
Please enter your name here