ਸੰਗਰੂਰ 13 ਸਤੰਬਰ ( ਬਾਵਾ)
-ਸਥਾਨਕ ਪ੍ਰਾਚੀਨ ਸ਼ਿਵ ਮੰਦਰ ਬਗੀਚੀ ਵਾਲਾ ਵਿਖੇ ਕਮੇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਗੋਇਲ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਸੰਪੰਨ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਜਨਰਲ ਸਕੱਤਰ ਯਸ਼ ਪਾਲ ਗਰਗ, ਵਿੱਤ ਸਕੱਤਰ ਨਰੰਜਨ ਦਾਸ ਸਿੰਗਲਾ, ਅੱਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਪਵਨ ਗੁਪਤਾ, ਸ਼੍ਰੀ ਸਾਲਾਸਰ ਧਾਮ ਲੰਗਰ ਕਮੇਟੀ ਦੇ ਪ੍ਰਧਾਨ ਕਾਕਾ ਬਾਗੜੀ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ, ਵਰਿੰਦਰ ਗੁਪਤਾ, ਬਲਦੇਵ ਗੁਪਤਾ, ਡੀ.ਆਰ.ਗੋਇਲ, ਰਕੇਸ਼ ਗੁਪਤਾ, ਰਕੇਸ਼ ਗੋਇਲ ਅਤੇ ਜਗਦੀਪ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਸ਼੍ਰੀ ਰਜਿੰਦਰ ਗੋਇਲ ਨੇ ਕਿਹਾ ਕਿ ਸ਼ਿਵ ਮੰਦਰ ਬਗੀਚੀ ਵਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਜਿਕ ਅਤੇ ਧਾਰਮਿਕ ਕੰਮ ਕਰਵਾਏ ਜਾਂਦੇ ਹਨ। ਮਹੀਨੇ ਦੇ ਤੀਜੇ ਐਤਵਾਰ ਅਮਨ ਸ਼ਾਂਤੀ, ਪਿਆਰ ਅਤੇ ਭਾਈਚਾਰਕ ਸਾਂਝ ਲਈ ਸ਼੍ਰੀ ਸੁੰਦਰ ਕਾਂਡ ਦੇ ਪਾਠ ਵੀ ਕਰਵਾਏ ਜਾਂਦੇ ਹਨ। ਇਸ ਦੇ ਤਹਿਤ 18 ਸਤੰਬਰ ਨੂੰ ਸ਼ਾਮ 6—30 ਵਜੇ ਮੰਦਰ ਵਿਖੇ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਜਾਣਗੇ।
ਅੱਜ ਦੇ ਸਮਾਗਮ ਵਿੱਚ ਪੀ.ਡਬਲਯੂ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਸੁਪਰਡੰਟ ਅਤੇ ਉੱਘੇ ਸਮਾਜ ਸੇਵੀ ਮੁਲਾਜ਼ਮ ਆਗੂ ਸ਼੍ਰੀ ਵਿਜੇ ਕੁਮਾਰ ਸਿੰਗਲਾ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।
ਸ਼੍ਰੀ ਵਿਜੇ ਕੁਮਾਰ ਸਿੰਗਲਾ ਵੱਲੋਂ ਆਪਣੀ ਧਰਮ ਪਤਨੀ ਮਰਹੂਮ ਸ਼ੀਲਾ ਰਾਣੀ ਦੀ ਯਾਦ ਵਿੱਚ ਮੰਦਰ ਵਿਖੇ ਬਣ ਰਹੇ ਹਾਲ ਵਿੱਚ ਲਿਫਟ ਲਗਾਉਣ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ। ਲਿਫਟ ਲੱਗਣ ਦੇ ਨਾਲ ਬਜ਼ੁਰਗਾਂ, ਮਾਤਾਵਾਂ ਅਤੇ ਭੈਣਾ ਨੂੰ ਬਹੁਤ ਲਾਭ ਮਿਲੇਗਾ।
ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸ਼੍ਰੀ ਵਿਜੇ ਸਿੰਗਲਾ ਇੱਕ ਨੇਕ, ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਸ਼ਖ਼ਸ਼ੀਅਤ ਦੇ ਮਾਲਕ ਹਨ। ਸਮੇਂ ਸਮੇਂ ਤੇ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਲੋੜਵੰਦ ਅਤੇ ਗਰੀਬਾਂ ਦੀ ਭਲਾਈ ਦੇ ਲਈ ਸਹਾਇਤਾ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸ਼ੀਲਾ ਦੇਵੀ ਜੋ ਕਿ ਇੱਕ ਉੱਘੇ ਸਿੱਖਿਆ ਸਾਸ਼ਤਰੀ ਸਨ ਅਤੇ ਵੱਖ ਵੱਖ ਸਕੂਲਾਂ ਵਿੱਚ ਬਤੌਰ ਅਧਿਆਪਕ ਸਿੱਖਿਆ ਚਾਨਣ ਫੈਲਾਇਆ।
ਉਨ੍ਹਾਂ ਤੋਂ ਪੜ੍ਹੇ ਹੋਏ ਬੱਚੇ ਚੰਗੀ ਸਿੱਖਿਆ ਤੇ ਸੰਸਕਾਰ ਲੈ ਕੇ ਸਮਾਜ ਦੇ ਵਿੱਚ ਚੰਗੇ ਅਹੁੱਦਿਆਂ ਤੇ ਪਹੁੰਚੇ ਹਨ। ਸ਼੍ਰੀਮਤੀ ਸ਼ੀਲਾ ਦੇਵੀ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਸ਼੍ਰੀ ਵਿਜੇ ਸਿੰਗਲਾ ਵੱਲੋਂ ਵੱਖ ਵੱਖ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਗਈ ਜਿੰਨ੍ਹਾਂ ਵਿੱਚ ਸ਼੍ਰੀ ਦੁਰਗਾ ਸੇਵਾ ਦਲ ਨੂੰ ਇੱਕ ਲੱਖ ਰੁਪਿਆ, ਗਰੀਬ ਪਰਿਵਾਰ ਫੰਡ ਧਰਮਸ਼ਾਲਾ ਲਹਿਰਾਗਾਗਾ ਲਈ ਇੱਕ ਲੱਖ ਰੁਪਿਆ, ਸੀਨੀਅਰ ਸਿਟੀਜਨ ਭਲਾਈ ਸੰਸਥਾ ਸੰਗਰੂਰ 50000/— ਰੁਪਿਆ, ਗਊਧਾਮ ਲਈ 21000/— ਰੁਪਿਆ, ਸ਼ਮਸ਼ਾਨ ਭੂਮੀ ਲਈ 11000/— ਰੁਪਏ, ਸ਼੍ਰੀ ਸਾਲਾਸਰ ਧਾਮ ਲੰਗਰ ਕਮੇਟੀ ਨੂੰ 21000/— ਰੁਪਏ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੂੰ 11000/— ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।
ਸ਼੍ਰੀ ਵਿਜੇ ਸਿੰਗਲਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਦੀ ਸਮੁੱਚੇ ਸਮਾਜ ਵਿੱਚ ਪ੍ਰਸੰਸਾ ਹੋ ਰਹੀ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਮੁਕਲ ਸਿੰਗਲਾ ਨੂੰ ਜੋਸ਼ਿਨ ਰਾਣਾ, ਚੈਰੀ ਸਿੰਗਲਾ, ਮਨੀਸ਼ਾ ਸਿੰਗਲਾ, ਆਰੀਅਨ ਸਿੰਗਲਾ, ਨਮਨ ਸਿੰਗਲਾ, ਕਿਆਣ ਸਿੰਗਲਾ ਜੋ ਕਿ ਵਿਦੇਸ਼ ਵਿੱਚ ਰਹਿ ਰਹੇ ਹਨ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਰਕੇਸ਼ ਕੁਮਾਰ ਗੋਇਲ, ਪ੍ਰੇਮ ਸਾਗਰ, ਅਸ਼ੀਸ਼ ਕੁਮਾਰ ਆਸ਼ੂ, ਪਿੰਕੀ ਲੋਟੇ, ਸ਼ਮ੍ਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।