ਸਮਾਜ ਸੇਵਕਾਂ ਦੀ ਕੱਧ ’ਤੇ
ਦੀਵੇਂ ਜਗਾਉਣਾ ਹੀ ਹੈ ਹਰ ਮੋੜ ਤੇ ਸਾਡਾ ਕੰਮ । ਇਹ ਸਲੋਗਨ ਇਕ ਸਮਾਜ ਸੇਵੀ ਸੰਸਥਾ ਦਾ ਹੈ ਜਿਸ ਨੇ ਪਿਛਲੇ ਮਹੀਨੇ ਦੀਵਾ ਤਾਂ ਜਗਾ ਦਿੱਤਾ ਪਰ ਉਸ ਦੀਵੇ ਵਿਚ ਤੇਲ ਪਾਉਣ ਹੀ ਭੁੱਲ ਗਈ। ਧਰਨਾ ਲਾਇਆ , ਭੁੱਖ ਹੜਤਾਲ ਕੀਤੀ ਮਰਨ ਵਰਤ ਰੱਖਿਆ । ਪਰ ਹੋਇਆ ਕੁਝ ਨਹੀਂ, ਜਿਸ ਦੀਵੇ ਵਿਚ ਤੇਲ ਹੀ ਨਹੀਂ, ਉਹ ਜਗੇਗਾ ਕਿਵੇਂ, ਭਲਾ ਦੱਸੋ ਉਸ ਨਾਲ ਰੋਸ਼ਨੀ ਕਿਥੋਂ ਆਵੇਗੀ। ਝੂਠੀ ਜਿੱਤ ਦਾ ਜਸ਼ਨ ਮਨਾ ਕੇ ਮਹਾਨ ਨਹੀਂ ਬਣਿਆ ਜਾ ਸਕਦਾ, ਸਿਫਰ ਆਪਣੇ ਆਪ ਨੂੰ ਅਤੇ ਮਨ ਸਮਝਾਉਣ ਲਈ ਸਭ ਠੀਕ ਹੈ। There are some mistakes for which there is no forgiveness.ਮਸ਼ਹੂਰ ਸ਼ਾਇਰ ਦੇ ਬੋਲ ਨੇ ਕਿ,
‘‘ ਜਿਹਦੇ ਹਿੱਸੇ ਲੋੜਵੰਦਾਂ, ਪੀੜਤਾਂ ਅਤੇ ਆਸ਼ਰਿਤਾਂ ਦੀਆਂ ਦੁਰਲੱਭ ਆਸ਼ੀਸਾ ਆ ਰਹੀਆਂ ਹੋ, ਉਹਦੇ ਲਈ ਘਟੀਆਂ ਪੱਧਰ ਦੇ ਲੋਕਾਂ ਵਲੋਂ ਕੋੜੇ ਬੋਲ ਜਾਂ ਦੁਰ ਅਸੀਸ਼ਾਂ ਦੀ ਕੋਈ ਅਹਿਮਤੀਅਤ ਨਹੀਂ ਹੁੰਦੀ। ’’
ਗੱਲ ਸੰਗਰੂਰ ਵਿਚ ਗੁਰੂ ਨਾਨਕ ਸਰਾਏ ਵਿਚ ਚੱਲ ਰਹੇ ਰੈਡ ਕਰਾਸ ਨਸ਼ਾ ਛੂਡਾਓ ਕੇਂਦਰ ਨੂੰ ਬੰਦ ਕਰਵਾ ਕੇ ਸਰਾਏ ਮੁੜ ਯਾਤਰੀਆਂ ਲਈ ਖੋਲਣ ਦੇ ਮਨੋਰਥ ਨਾਲ ਸਮਾਜ ਸੇਵੀਆਂ ਨੇ ਬਰਨਾਲਾ ਕੈਂਚੀਆਂ ਵਿਚ ਭੁੱਖ ਹੜਤਾਲ ਅਤੇ ਮਰਨ ਵਰਤ ਸ਼ੁਰੂ ਕਰ ਦਿੱਤਾ। ਮਨੋਰਥ ਇਕ ਹੀ ਸੀ ਕਿ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਇਥੋ ਬਦਲ ਕੇ ਹੋਰ ਥਾਂ ਚਲਾ ਜਾਵੇ । ਧਰਨਾ ਚੱਲਿਆ, ਮੀਡੀਆ ਵਿਚ ਖਬਰਾ ਲੱਗੀਆਂ ਅਤੇ ਧਰਨਾਕਾਰੀਆਂ ਦੀ ਬਹੁਤ ਮਸ਼ਹੂਰੀ ਹੋਈ। ਅੰਤ ਧਰਨਾ ਖਤਮ ਹੋ ਗਿਆ, ਧਰਨਾਕਾਰੀਆਂ ਨੇ ਜਿੱਤ ਦੇ ਜਸ਼ਨ ਮਨਾਏ। ਅਤੇ ਧਰਨਾਕਾਰੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਅਤੇ ਵੱਡੇ ਸਮਾਜ ਸੇਵਕ ਬਣ ਗਏ। ਨਾ ਗੁਰੂ ਸਾਹਿਬ ਦੇ ਨਾਮ ਤੇ ਬਣੀ ਸਰਾਏ ਦੀ ਬਹਾਲੀ ਹੋਈ ਅਤੇ ਨਾ ਹੀ ਨਸ਼ਾ ਛੁਡਾਓ ਕੇਂਦਰ ਸਰਾਏ ਵਿਚ ਬਹਾਰ ਨਿਕਲਿਆ।
ਅੰਤ ਨਸ਼ਾ ਮੁਕਤ ਕੇਂਦਰ ਦੇ ਡਾਇਰੈਕਟਰ ਨੇ ਆਪਣਾ ਅਸਤੀਫਾ ਦੇ ਦਿੱਤਾ ਕਿਉਂਕਿ ਧਰਨਾਕਾਰੀ ਆਪਣੇ ਮਨੋਰਥ ਵਿਚ ਸਫਲ ਨਹੀਂ ਹੋ ਸਕੇ । ਕਿਉਂਕਿ ਕੁਝ ਹਾਰੇ ਹੋਏ ਯੋਧੇ ਡਾਇਰੈਕਟਰ ਤੇ ਨਿਜੀ ਹਮਲੇ ਕਰ ਰਹੇ ਸਨ। ਡਾਇਰੈਕਟਰ ਦੇ ਅਸਤੀਫੇ ਨਾਲ ਕੇਂਦਰ ਵਿਚ ਘੱਟ ਪੈਸਿਆ ਜਾਂ ਮੁਫਤ ਕੰਮ ਕਰਨ ਵਾਲਿਆ ਨੇ ਕੇਂਦਰ ਵਿਚ ਆਉਣਾ ਬੰਦ ਕਰ ਦਿੱਤਾ ਅਤੇ ਨਸ਼ਾ ਮੁਕਤ ਕੇਂਦਰ ਦਾ ਕੰਮ ਪ੍ਰਭਾਵਿਤ ਹੋ ਗਿਆ। ਦਾਅਵੇ ਕੀਤੇ ਜਾ ਰਹੇ ਸਨ ਕਿ ਨਸ਼ਾ ਮੁਕਤ ਕੇਂਦਰ ਵਿਚ ਲੱਗਭਗ 7 ਹਜ਼ਾਰ ਨਸਾ ਕਰਨ ਵਾਲੇ ਨੌਜਾਵਨ ਨਸ਼ਾ ਮੁਕਤ ਹੋ ਕੇ ਗਏ ਹਨ। ਘਾਟੇ ਵਿਚ ਚੱਲ ਰਿਹਾ ਕੇਂਦਰ ਪ੍ਰਸਾਸਨ ਨੇ ਬੰਦ ਕਰ ਦੇਣਾ ਹੈ। ਇਸ ਦੀ ਜੁਮੇਵਾਰੀ ਕਿਸ ਦੀ ਹੈ? ਸਰਾਏ ਕਿਸੇ ਨੂੰ ਮਿਲਣੀ ਨਹੀਂ ਫਿਰ ਅਜਿਹਾ ਕਿਉਂ ਕੀਤਾ ਗਿਆ ਇਸ ਗੱਲ ਦਾ ਜੁਵਾਬ ਮੰਗਣਾ ਹਰ ਸ਼ਹਿਰੀ ਦਾ ਫਰਜ ਹੈ ਮੰਗੋਂ ਜੁਵਾਬ। ਹੁਣ ਜਗਾਲਓ ਦੀਵੇ ਫੜ ਲਓ.. . . . .?
ਹੁਣ ਗਲਤੀ ਕਿਸ ਦੀ ਹੈ ਅਤੇ ਇਸ ਗਲਤੀ ਲਈ ਮੁਆਫੀ ਹੋ ਸਕਦੀ ਹੈ। ਜੁੰਮੇਵਾਰੀ ਕਿਸ ਦੀ ਹੈ ਕੁਪਹਨੇਰਾ ਕਰਨ ਵਾਲੇ ਦੀ ਜਾਂ ਫਿਰ ਬਿਨਾਂ ਤੇਲ ਤੋਂ ਦੀਵਾ ਜਗਾਉਣ ਵਾਲੇ ਦੀ। ਇਸ ਦਾ ਜੁਵਾਬ ਲਿਖਣ ਵਾਲਿਆ ਤੇ ਛੱਡ ਦਿੰਦੇ ਹਾਂ ਕਿਉਂਕਿ ਸਮਾਜ ਵਿਚ ਲਿਖਣ ਵਾਲੇ ਵੀ ਹੈਗੇ ਨੇ ਥੋੜੇ ਬਹੁਤ। ਬਾਕੀ ਤਾਂ ਗੁਨਰਵੱਟੇ ਨੇ ਇਧਰੋੋ ਚੱਕਿਆ ਅਤੇ ਇਧਰ ਪੇਸਟ ਕਰ ਦਿੱਤਾ। ਸਾਇਰ ਦੇ ਕੜਵੇ ਬੋਲ ਜੋ ਹਜਮ ਕਰਨ ਔਖੇ ਨੈ । ਤੁਹਾਡੀ ਨਜ਼ਰ
‘‘ਨਜ਼ਰ ਨਹੀਂ ਨਜ਼ਰੀਆਂ ਬਦਲੋ ਜਨਾਬ, ਪਾਰਖੂ ਅੱਖ ਧੂੜ ਦਾ ਸ਼ਿਕਾਰ ਵੀ ਹੋ ਸਕਦੀ ਹੈ। ’’
ਅਮੀਨ ! – ਸੁਖਵਿੰਦਰ ਸਿੰਘ ਬਾਵਾ