ਖਾਲਿਸਤਾਨ ਜਿੰਦਾਬਾਦ ਲਿਖਣ ਵਾਲੇ ਨੂੰ ਮਿਲੀ ਰਿਹਾਈ
ਸੰਗਰੂਰ, 16 ਮਾਰਚ ਸੁਖਵਿੰਦਰ ਸਿੰਘ ਬਾਵਾ
ਸਥਾਨਕ ਆਦਲਤ ਤੇ ਐਡੀਸ਼ਨਲ ਸੈਸਨ ਜੱਜ ਦੀ ਅਦਾਲਤ ਨੇ ਖਾਲਿਸਤਾਨ ਜਿੰਦਾਬਾਦ ਲਿਖਣ ਦੇ ਦੋਸ਼ ਵਿਚ ਜੇਲ ਵਿਚ ਬੰਦ ਮਨਪ੍ਰੀਤ ਸਿੰਘ ਵਾਸੀ ਲੌਂਗੋਵਾਲ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਹੈ। The writer of Khalistan Zindabad got release.
ਐਡਵੋਕੇਟ ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਨਪ੍ਰੀਤ ਸਿੰਘ ਨੂੰ ਜਿਲ੍ਹਾ ਪੁਲਿਸ ਵਲੋਂ ਸੰਗਰੂਰ ਦੀਆਂ ਕੁਝ ਮੱਖ ਥਾਵਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖਣ ਦੇ ਦੋਸ਼ ਲੱਗਣ ਕਾਰਨ ਗ੍ਰਿਫਤਾਰ ਕਰ ਲਿਆ ਸੀ । ਉਹਨਾਂ ਦੱਸਿਆ ਕਿ ਸਾਲ 2022 ਵਿਚ ਸੰਗਰੂਰ ਸ਼ਹਿਰ ਦੇ ਬਨਾਸਰ ਬਾਗ ਦੇ ਗੇਟ, ਨਾਮਦੇਵ ਚੌਕ, ਕੋਵਿਡ ਸੇਂਟਰ ਦੇ ਬਾਹਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਰਣਬੀਰ ਕਲੱਬ ਗੇਟ ਆਦਿ ਉਪਰ ਲਿਖੇ ਖਾਲਿਸਤਾਨ ਜਿੰਦਾਬਾਦ ਦੇ ਦੋਸ਼ ਲਗਾ ਕੇ 30 ਜੂਨ 2022 ਨੂੰ ਗ੍ਰਿਫਤਾਰ ਕੀਤਾ ਸੀ । ਉਹਨਾ ਦੱਸਿਆ ਕਿ ਗ੍ਰਿਫਤਾਰੀ ਸਮੇਂ ਇਕੋ ਹੀ ਪਰਿਵਾਰ ਦੇ ਪਿਉ-ਪੁੱਤ ਅਤੇ ਜੀਜਾ ਨੂੰ ਹਿਰਾਸਤ ਵਿੱਚ ਲਿਆ ਗਿਆ ਗਏ। ਅਤੇ ਉਹਨਾਂ ਉਪਰ ਸਿਟੀ ਪੁਲਿਸ ਵਲੋਂ ਆਈ ਪੀ ਸੀ ਦੀ ਧਾਰਾ 153ਏ 153ਬੀ, 427, ਅਤੇ 120 ਬੀ ਅਤੇ Sec 13,18 Unlawfully 1ctivities (Prevention) Act 1967 & Sec 3 Punjab Prevention of Defacement of Property Act 1997 ਅਧੀਨ FIR no. 118 ਮਿਤੀ 27-6-2022 ਮੁਕੱਦਮਾ ਦਰਜ ਕੀਤਾ ਗਿਆ ਸੀ।
ਐਡਵੋਕੇਟ ਜਗਮੀਤ ਸਿੰਘ ਨੇ ਦੱਸਿਆ ਕਿ ਐਡੀਸ਼ਨਲ ਸੈਸਨ ਜੱਜ ਬਲਜਿੰਦਰ ਸਿੰਘ ਦੀ ਅਦਾਲਤ ਨੇ ਉਕਤ ਕੇਸ ਵਿਚ ਨਾਮਜਦ ਮਨਪ੍ਰੀਤ ਸਿੰਘ ਵਾਸੀ ਲੌਗੋਵਾਲ ਨੂੰਯੂਏ ਪੀ ਏ ਐਕਟ ਵਿਚੋਂ ਜਮਾਨਤ ਦੇ ਦਿੱਤੀ ਹੈ।