ਅਦਾਲਤਾਂ ਰੱਬ ਦਾ ਹੀ ਦੂਸਰਾ ਰੂਪ-ਕੁਲਦੀਪ ਕੌਰ

ਸੰਗਰੂਰ, 29 ਸਤੰਬਰ (ਸੁਖਵਿੰਦਰ ਸਿੰਘ ਬਾਵਾ)
-ਸੰਗਰੂਰ ਦੀ ਇਕ ਅਦਾਲਤ ਨੇ 10 ਸਾਲ ਪਹਿਲਾਂ ਸਰਕਾਰੀ ਨੌਕਰੀਓ ਕੱਢੀ ਇਕ ਔਰਤ ਨੂੰ ਮੁੜ ਨੌਕਰੀ ਤੇ ਰੱਖਣ ਦੇ ਆਦੇਸ਼ ਸੁਣਾਏ । ਆਨਣ ਫਾਨਣ ਵਿਚ ਸਰਕਾਰੀ ਵਿਭਾਗ ਨੇ ਉਸ ਔਰਤ ਨੂੰ ਮੁੜ ਨੌਕਰੀ ਤੇ ਜਆਇਨ ਕਰਵਾ ਕੇ ਹਜ਼ਾਰੀ ਲਗਵਾ ਕੇ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। The woman who was fired 10 years ago was reinstated by the court – says Advocate Sekhon.

ਕੁਲਦੀਪ ਕੌਰ ਨਾਮਕ ਸਾਲ 2013 ਵਿਚ ਸੰਗਰੂਰ ਅਦਾਲਤ ਨੂੰ ਫਰਿਆਦ ਲਗਾਈ ਕਿ ਉਹ ਔਰਤ ਜੋ ਸਾਲ 2010 ਵਿਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿਚ ਬਤੌਰ ਆਗਣਵਾੜੀ ਹੈਲਪਰ ਵਜੋਂ ਜਿਲੇ ਦੀ ਸੁਨਾਮ ਤਹਿਸੀਲ ਦੇ ਪਿੰਡ ਨੀਲੋਵਾਲ ਵਿਚ ਭਰਤੀ ਹੋਈ ਸੀ । ਇਸ ਔਰਤ ਵਿਰੁੱਧ ਸਾਲ 2013 ਵਿਚ ਇਕ ਸ਼ਿਕਾਇਤ ਜਿਲਾ ਪ੍ਰਸਾਸ਼ਨ ਨੂੰ ਪ੍ਰਾਪਤ ਹੋਈ ਕਿ ਕੁਲਦੀਪ ਕੌਰ ਉਹ ਯੋਗਤਾ ਪੂਰੀ ਨਹੀਂ ਕਰਦੀ ਜਿਸ ਤੇ ਉਹ ਭਰਤੀ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਨੇ ਸ਼ਿਕਾਇਤ ਦੀ ਪੜਤਾਲ ਲਈ ਜਿਲਾ ਪ੍ਰੋਗਰਾਮ ਅਫਸਰ ਨੂੰ ਲਿਖ ਦਿੱਤਾ ਅਤੇ ਉਸ ਨੇ ਸੀ ਡੀ ਪੀ ਓ ਸੁਨਾਮ ਨੂੰ ਪੜਤਾਲ ਕਰਨ ਲਈ ਹੁਕਮ ਦੇ ਦਿੱਤਾ ।

ਇਸੇ ਦੌਰਾਨ ਕੁਲਦੀਪ ਕੌਰ ਨੇ ਅਦਾਲਤ ਦਾ ਸਹਾਰਾ ਲਿਆ ਅਤੇ ਆਪਣੀ ਨੌਕਰੀ ਬਚਾਉਣ ਦੀ ਗੁਹਾਰ ਲਗਾਈ। ਵਿਭਾਗ ਨੇ ਪੜਤਾਲ ਉਪਰੰਤ ਕੁਲਦੀਪ ਕੌਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਅਤੇ ਉਸ ਦੀ ਜਗਾ ਕਿਸੇ ਹੋਰ ਨੂੰ ਬਤੌਰ ਆਗਣਵਾੜੀ ਹੈਲਪਰ ਵਜੋਂ ਨੌਕਰੀ ਦੇ ਰੱਖ ਲਿਆ। ਫਰਿਆਦ ਕਰਤਾ ਦੇ ਵਕੀਲ ਦਲਜੀਤ ਸਿੰਘ ਸੇਖੋਂ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹਨਾ ਪੀੜਤ ਨੂੰ ਇਨਸਾਫ ਦਿਵਾਉਣ ਲਈ ਆਦਲਤ ਵਿਚ ਹਰ ਉਹ ਦਲੀਲ ਪੇਸ ਕੀਤੀ ਜਿਸ ਨਾਲ ਉਸ ਦੀ ਸਰਕਾਰੀ ਨੌਕਰੀ ਵਾਪਸ ਆ ਜਾਵੇ। ਉਹਨਾਂ ਦੱਸਿਆ ਕਿ 10 ਸਾਲ ਦੇ ਵਾਕਫੇ ਦੌਰਾਨ ਅਦਾਲਤ ਵਿਚ ਕਈ ਦਲੀਲਾਂ ਪੇਸ਼ ਕੀਤੀਆਂ ਗਈ ਅਤੇ ਅਦਾਲਤ ਨੇ ਕੁਲਦੀਪ ਕੌਰ ਨੂੰ ਮੁੜ ਨੌਕਰੀ ਤੇ ਬਹਾਲ ਕਰਨ ਦੇ ਹੁਕਮ ਸੁਣਾ ਦਿੱਤੇ । ਉਹਨਾਂ ਕਿਹਾ ਕਿ ਅਦਾਲਤਾਂ ਵਿਚ ਇਨਸਾਫ ਜਰੂਰ ਮਿਲਦਾ ਹੈ ਲੇਕਿਨ ਸਮਾਂ ਵੀ ਲੱਗ ਜਾਂਦਾ ਹੈ।

ਕੁਲਦੀਪ ਕੌਰ ਨੇ ਅਦਾਲਤ ਦੇ ਫੈਸਲੇ ਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਅਦਾਲਤਾਂ ਰੱਬ ਦਾ ਹੀ ਦੂਸਰਾ ਰੂਪ ਹਨ। ਕਿਉਂਕਿ ਅਦਾਲਤ ਦਾ ਹੁਕਮ ਮੰਨ ਕੇ ਜਿਲਾ ਪ੍ਰੋਗਰਾਮ ਅਫਸਰ ਸੰਗਰੂਰ ਨੇ ਸੀ ਡੀ ਪੀ ਓ ਸੁਨਾਮ ਨੂੰ ਹੁਕਮ ਦਿੱਤਾ ਕਿ ਕੁਲਦੀਪ ਕੌਰ ਨੂੰ ਉਸ ਦੀ ਪੁਰਾਣੀ ਆਸਾਮੀ ਆਂਗਣਵਾੜੀ ਹੈਲਪਰ ਦੇ ਤੌਰ ਤੇ ਜੁਆਇਨ ਕਰਵਾਓ, ਅਤੇ ਉਹਨਾਂ 28 ਸਤੰਬਰ 2022 ਨੂੰ ਜੁਆਇਨ ਕਰ ਲਿਆ । ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅਦਾਲਤ ਨੇ ਇਕ ਮੁਲਾਜਮ ਨੂੰ ਕਾਨੂੰਨੀ ਨਿਆ ਦੇ ਕੇ ਇਨਸਾਫ ਦੀ ਦੁਨੀਆ ਵਿਚ ਇਕ ਮੀਲ ਪੱਥਰ ਸਾਬਤ ਕਰ ਦਿੱਤਾ ਹੈ।