ਸੰਗਰੂਰ 5 ਨਵੰਬਰ (ਸੁਖਵਿੰਦਰ ਸਿੰਘ ਬਾਵਾ)
ਜਿਲ੍ਹਾ ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਇੱਕ ਦਲਿਤ ਮਹਿਲਾ ਤੇ ਲੋਕਾਂ ਵੱਲੋਂ ਉਸ ਦੀ ਦੁਕਾਨ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ। ਮਹਿਲਾ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਵਲੋਂ ਉਸ ਦੀ ਮੱਦਦ ਕਰਨ ਦੀ ਗੁਹਾਰ ਲਗਾਈ ਗਈ। ਪੀੜਤ ਮਹਿਲਾ ਵੱਲੋਂ ਸਥਾਨਕ ਰੈਸਟ ਹਾਉਸ ਵਿਖੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸਨ ਪੰਜਾਬ ਨੂੰ ਮਿਲ ਕੇ ਆਪਣੀ ਸਿਕਾਇਤ ਦਰਜ ਕਰਵਾਈ ਅਤੇ ਢਿੱਲੀ ਕਾਰਗੁਜਾਰੀ ਲਈ ਸਬੰਧਿਤ ਪੁਲਿਸ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ । The victim of the beating filed a complaint before the SC Commission
ਮੈਡਮ ਪੂਨਮ ਕਾਂਗੜਾ ਨੂੰ ਪਿੰਡ ਘਰਾਚੋਂ ਦੀ ਰਾਜਵੀਰ ਕੌਰ ਪਤਨੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਰਾਚੋਂ ਵਿਖੇ ਜੋਤ ਬਿਊਟੀ ਪਾਰਲਰ ਦੇ ਨਾਂਮ ਤੇ ਦੁਕਾਨ ਕਰਦੀ ਹੈ 31 ਅਕਤੂਬਰ ਨੂੰ ਪਿੰਡ ਦੇ ਹੀ ਰਹਿਣ ਵਾਲੇ ਸੁਖਵਿੰਦਰ ਸਿੰਘ ਫੌਜੀ ਉਸ ਦੇ ਸਪੁੱਤਰ ਸਸੀ ਕੁਮਾਰ, ਵਿੱਕੀ, ਸੰਦੀਪ ਅਤੇ ਸੁਖਵਿੰਦਰ ਸਿੰਘ ਫੌਜੀ ਦੀਆਂ ਨੂੰਹਾਂ ਨੇ ਉਨ੍ਹਾਂ ਦੀ ਦੁਕਾਨ ਤੇ ਕਥਿਤ ਹਮਲਾ ਕਰ ਦਿੱਤਾ, ਉਨ੍ਹਾਂ ਦੀ ਦੁਕਾਨ ਅੰਦਰ ਵੜ ਕੇ ਉਨ੍ਹਾਂ (ਰਾਜਵੀਰ ਕੌਰ) ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਉਥੇ ਹੀ ਉਨ੍ਹਾਂ ਨੂੰ ਜਨਤਕ ਤੌਰ ਤੇ ਜਾਤੀ ਸੂਚਕ ਸਬਦ ਬੋਲ ਕੇ ਗਾਲੀਂ ਗਲੋਚ ਕੀਤਾ ਗਿਆ ਅਤੇ ਉਨ੍ਹਾਂ ਦੀ ਦੁਕਾਨ ਦੀ ਸਾਰੀ ਨਕਦੀ ਲੈਕੇ ਫਰਾਰ ਹੋ ਗਏ।
ਰਾਜਵੀਰ ਕੌਰ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਭਵਾਨੀਗੜ੍ਹ ਵਿਖੇ ਸਿਕਾਇਤ ਦਰਜ ਕਰਵਾਈ ਹੋਈ ਹੈ ਪਰੰਤੂ ਅਜੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾ ਮੰਗ ਕੀਤੀ ਕਿ ਸੁਖਵਿੰਦਰ ਸਿੰਘ ਫੌਜੀ, ਸਸੀ ਕੁਮਾਰ, ਵਿੱਕੀ, ਸੰਦੀਪ ਅਤੇ ਸੁਖਵਿੰਦਰ ਸਿੰਘ ਫੌਜੀ ਦੀਆਂ ਨੂੰਹਾਂ ਵਿਰੁੱਧ ਦੁਕਾਨ ਅੰਦਰ ਵੜ ਕੇ ਕੁੱਟਮਾਰ ਕਰਨ ਨਗਦੀ ਲੁੱਟਣ ਤੇ ਜਾਤੀ ਸੂਚਕ ਸਬਦ ਬੋਲਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਰਾਜਵੀਰ ਕੌਰ ਵੱਲੋਂ ਮੈਡਮ ਪੂਨਮ ਕਾਂਗੜਾ ਨੂੰ ਸਬੂਤ ਵੀ ਪੇਸ ਕੀਤੇ ਗਏ । ਮੈਡਮ ਪੂਨਮ ਕਾਂਗੜਾ ਨੇ ਮੋਕੇ ਤੇ ਹੀ ਸਬੰਧਤ ਪੁਲਿਸ ਅਧਿਕਾਰੀਆਂ ਦੀ ਖਿਚਾਈ ਕੀਤੀ ਅਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਕਿਹਾ ਕਿ ਐਸ ਸੀ ਵਰਗ ਨਾਲ ਧੱਕੇਸਾਹੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ।
ਮੈਡਮ ਪੂਨਮ ਕਾਂਗੜਾ ਨੇ ਪੀੜਤ ਮਹਿਲਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਕਿਸੇ ਨੂੰ ਵੀ ਬਖਸਸ਼ਿਆ ਨਹੀਂ ਜਾਵੇਗਾ। ਕਾਨੂੰਨ ਸਭ ਲਈ ਬਰਾਬਰ ਹੈ । ਇਸ ਮੌਕੇ ਪੀੜਤ ਮਹਿਲਾ ਨਾਲ ਉਸ ਦੇ ਪਤੀ ਜਸਵੀਰ ਸਿੰਘ ਵੀ ਹਾਜ਼ਰ ਸਨ ।