ਸੰਗਰੂਰ, 19 ਸਤੰਬਰ (ਬਾਵਾ)
-ਸੰਗਰੂਰ ਤਹਿਸੀਲ ਵਿਚ ਟਾਈਪਿਸਟ ਐਸੋਸੀਏਸ਼ਨ, ਵਸੀਕਾ ਨਵੀਸ ਯੂਨੀਅਨ, ਅਸ਼ਟਾਮ ਫਰੋਸ਼ ਯੂਨੀਅਨ ਅਤੇ ਹੋਰ ਸਰਵਿਸ ਪ੍ਰੋਵਾਈਡਰ ਵੱਲੋਂ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੀ ਹਾਏ-ਬੂ ਕੀਤੀ। The shopkeepers closed the shops and booed the Punjab government

ਇਸ ਰੋਸ ਪ੍ਰਦਰਸ਼ਨ ਸਬੰਧੀ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆ ਨੇ ਸਰਕਾਰ ਦੇ ਧੱਕਾਸ਼ਾਹੀ ਵਤੀਰੇ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆ ਕਿਹਾ ਕਿ ਅੱਜ ਧਰਨੇ ਵਿਚ ਸ਼ਾਮਲ ਸਮੂਹ ਨੇ ਆਪਣੀਆਂ ਦੁਕਾਨਦਾਰੀਆਂ ਬੰਦ ਕਰਕੇ ਕੰਮ ਨਹੀਂ ਕੀਤਾ । ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਸੰਯੁਕਤ ਜਥੇਬੰਦਕ ਆਗੂ ਜਿਤੇਸ਼ ਕਪਿਲ ਨੀਰੂ ਚੇਅਰਮੈਨ, ਮਨੀ ਕਥੂਰੀਆ ਪ੍ਰਧਾਨ, ਰੋਹਿਤ ਮਿੱਤਲ ਕੈਸ਼ੀਅਰ, ਸੌਰਵ ਅਰੋੜਾ ਸੈਕਟਰੀ ਸੀਨੀਅਰ ਆਗੂ ਅਜੈ ਪਾਲ ਗੋਇਲ ਹੈਪੀ, ਐਡਵੋਕੇਟ ਜਗਜੀਤ ਸਿੰਘ ਜੱਗੀ ਪਵਨ ਅਰੋੜਾ, ਦਲਵੀਰ ਸਿੰਘ ਨਿੰਮਾ ਅਤੇ ਸੋਨੂੰ ਸ਼ਰਮਾ ਨੇ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਫ਼ਸਰਸ਼ਾਹੀ ਹਾਵੀ ਹੋ ਗਈ ਹੈ ਸਰਕਾਰ ਕਮਾਊ ਮਹਿਕਮੇ ਨੂੰ ਵੀ ਕੋਈ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੀ ਅਤੇ ਮਹਿਕਮੇ ਤੋਂ ਈਮਾਨਦਾਰੀ ਅਤੇ ਕਾਬਲੀਅਤ ਮੁਤਾਬਿਕ ਕੰਮ ਕਰਨ ਦੀ ਉਮੀਦ ਜ਼ਰੂਰ ਕਰਦੀ ਹੈ ।

ਸਰਕਾਰ ਆਪਣੀ ਸਾਖ ਬਣਾਉਣ ਲਈ ਕਿਸੇ ਵੀ ਵਿਅਕਤੀ ਦੀ ਬਲੀ ਦੇਣ ਤੋਂ ਗੁਰੇਜ਼ ਨਹੀਂ ਕਰ ਰਹੀ । ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਵੀ ਧੱਕੇਸ਼ਾਹੀ ਕਰ ਕੇ ਪੁਲਸ ਕਾਰਵਾਈ ਕਰ ਰਹੀ ਹੈ । ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਹਰ ਅਫ਼ਸਰ ਲੱਗਿਆ ਹੋਇਆ ਹੈ, ਝੂਠੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ । ਸਾਰੇ ਪੰਜਾਬ ਦੇ ਆਰ ਟੀ ਏ ਦਫਤਰਾਂ ਵਿਚ ਪੂਰੇ ਮੁਲਾਜ਼ਮ ਨਹੀਂ ਹਨ । ਮੌਜੂਦ ਟਰਾਂਸਪੋਰਟਰਾਂ ਨੇ ਦੱਸਿਆ ਕਿ ਪੰਜਾਬ ਦਾ ਹਰ ਟਰਾਂਸਪੋਰਟਰ ਸਰਕਾਰ ਤੋਂ ਬਹੁਤ ਤੰਗ ਆ ਚੁੱਕਿਆ ਹੈ । ਗੱਡੀਆਂ ਬਗੈਰ ਫਿੱਟਨੈੱਸ ਤੋਂ ਖੜੀਆਂ ਹਨ ।

ਕੋਈ ਵੀ ਅਫਸਰ ਬਤੌਰ ਆੜਤੀਏ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਏਜੰਸੀਆਂ ਨੇ ਟਰਾਂਸਪੋਰਟ ਦਫਤਰ ਨੂੰ ਇੰਨਾ ਜ਼ਿਆਦਾ ਬਦਨਾਮ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਅੱਜ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦਾ । ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਇਸ ਕਿੱਤੇ ਨਾਲ ਸਾਰੇ ਦੇ ਪੰਜਾਬ ਵਿੱਚ ਤਕਰੀਬਨ 30000 ਪਰਿਵਾਰ ਜੁੜੇ ਹੋਏ ਹਨ ।

ਧਰਨਾਕਾਰੀ ਮੰਗ ਕਰ ਰਹੇ ਸਨ ਕਿ ਇਕ ਪਾਸੇ ਸਰਕਾਰ ਰੁਜਗਾਰ ਦੇਣ ਦੇ ਵਾਅਦੇ ਕਰਦੀ ਹੈ ਪਰ ਦੂਸਰੇ ਪਾਸੇ ਸੈੱਲਫ ਰੁਜਗਾਰ ਵਾਲੇ ਵਿਅਕਤੀਆਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ।