ਮੈਡਮ ਪੂਨਮ ਕਾਂਗੜਾ ਮੈਂਬਰ ਐਸਸੀ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਹੁਕਮ
10 ਨਵੰਬਰ ਤੱਕ ਮੰਗੀਂ ਮੁਕੰਮਲ ਰਿਪੋਰਟ
ਬਰਨਾਲਾ 31 ਅਕਤੂਬਰ
-ਸਥਾਨਕ ਸ਼ਹਿਰ ਦੇ ਸੇਖਾ ਰੋਡ ਮੋਰਾਂ ਵਾਲ਼ੀ ਪਹੀ ਦੇ ਐਸ ਸੀ ਵਰਗ ਨਾਲ ਸਬੰਧਤ ਧਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋਂ ਆਪਣੇ ਗੁਆਂਢੀ ਜਰਨਲ ਵਰਗ ਨਾਲ ਸਬੰਧਤ ਕਮਲ ਸ਼ਰਮਾ ਉਸ ਦੀ ਪਤਨੀ ਅਤੇ ਪੁੱਤਰ ਤੇ ਉਨ੍ਹਾਂ ਦੇ ਘਰ ਅੱਗੇ ਆ ਕਿ ਨਜਾਇਜ਼ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਤੇ ਗਾਲੀਂ ਗਲੋਚ ਕਰਨ ਤੇ ਕਾਰਵਾਈ ਕਰਵਾਉਣ ਸਬੰਧੀ ਮਾਨਯੋਗ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ । The SC Commission has reached the case of beating for using racial slurs
ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਵੱਲੋਂ ਐਸ ਐਚ ਓ ਥਾਣਾ ਸਿਟੀ 2 ਬਰਨਾਲਾ ਨੂੰ ਤੁਰੰਤ ਕਾਰਵਾਈ ਕਰਕੇ ਇਸ ਦੀ ਮੁਕੰਮਲ ਰਿਪੋਰਟ 10 ਨਵੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ । ਮੈਡਮ ਪੂਨਮ ਕਾਂਗੜਾ ਜ਼ੋ ਬਿਤੇ ਦਿਨੀਂ ਕਿਸੇ ਨਿੱਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ, ਜਿਨ੍ਹਾਂ ਮੋਕੇ ਤੇ ਸ਼ਿਕਾਇਤ ਦਾ ਜਾਇਜ਼ਾ ਲਿਆ ।
ਮੈਡਮ ਪੂਨਮ ਕਾਂਗੜਾ ਨੂੰ ਸ਼ਿਕਾਇਤ ਕਰਤਾ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਮਨ ਪਸੰਦ ਵਿਅਕਤੀ ਹਨ ਉਨ੍ਹਾਂ ਦੀ ਪੁਰੀ ਗਲ਼ੀ ਵਿੱਚ ਸਿਰਫ਼ ਉਹਨਾਂ ਦਾ ਪਰਿਵਾਰ ਹੀ ਐਸ ਸੀ ਵਰਗ ਨਾਲ ਸਬੰਧਤ ਹੈ । ਉਨ੍ਹਾਂ ਦੇ ਗੁਆਂਢੀ ਕਮਲ ਸ਼ਰਮਾ ਉਸ ਦੀ ਪਤਨੀ ਅਤੇ ਪੁੱਤਰ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਧਰਮਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਆ ਕਿ ਕਥਿਤ ਜਾਤੀਸੂਚਕ ਸ਼ਬਦ ਬੋਲਦਿਆਂ ਗਾਲੀਂ ਗਲੋਚ ਕੀਤਾ ਗਿਆ।
ਧਰਮਿੰਦਰ ਸਿੰਘ ਦੇ ਸੱਟਾ ਜ਼ਿਆਦਾ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਜਗ੍ਹਾ ਉਲਟਾ ਉਨ੍ਹਾਂ ਨੂੰ ਹੀ ਡਰਾਇਆ ਧਮਕਾਇਆ ਜਾ ਰਿਹਾ ਹੈ । ਐਥੋਂ ਤੱਕ ਕਿ ਉਨ੍ਹਾਂ ਦੇ ਪੁੱਤਰ ਦੇ ਬਿਆਨ ਤੱਕ ਵੀ ਦਰਜ ਨਹੀਂ ਕੀਤੇ ਗਏ । ਮੋਕੇ ਤੇ ਹਾਜ਼ਰ ਗੁਆਂਢੀਆਂ ਵੱਲੋਂ ਵੀ ਬਲਵਿੰਦਰ ਸਿੰਘ ਦੇ ਬਿਆਨਾ ਨੂੰ ਸਹੀ ਕਰਾਰ ਦਿੱਤਾ ।
ਮੈਡਮ ਪੂਨਮ ਕਾਂਗੜਾ ਨੇ ਜਾਂਚ ਅਧਿਕਾਰੀ ਦੀ ਖਿਚਾਈ ਕਰਦਿਆਂ ਮੋਕੇ ਤੇ ਹਾਜ਼ਰ ਥਾਣਾ ਮੁਖੀ ਨੂੰ ਹਿਦਾਇਤ ਕੀਤੀ ਕਿ ਉਹ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਅਤੇ ਇਸ ਦੀ ਮੁਕੰਮਲ ਰਿਪੋਰਟ 10 ਨਵੰਬਰ ਨੂੰ ਐਸ ਸੀ ਕਮਿਸ਼ਨ ਪੰਜਾਬ ਦੇ ਦਫ਼ਤਰ ਵਿਖੇ ਖ਼ੁਦ ਹਾਜ਼ਰ ਹੋ ਕੇ ਪੇਸ਼ ਕਰਨ ।
ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨਾਲ ਸਬੰਧਤ ਸ਼ਿਕਾਇਤ ਨੂੰ ਗੰਭੀਰਤਾਂ ਨਾਲ ਨਾਂ ਲੈਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਕਮਿਸ਼ਨ ਵੱਲੋਂ ਸਰਕਾਰ ਨੂੰ ਲਿਖਤੀ ਤੌਰ ਤੇ ਭੇਜਿਆ ਜਾਵੇਗਾ ।
CLICK HERE TO DOWNLOAD PUNJABNAMA APP Play Store: https://play.google.com/store/apps/details?id=com.traffictail.punjabnamacom
WEBSITE: – WWW.PUNJABNAMA.COM
YOUTUBE: http:/www.youtube.com/PunjabNamaLive
FACEBOOK: https://www.facebook.com/PunjabNamalive
TWITTER: @PunjabNamaLive
TELEGRAM: PUNJABNAMA TV
EMAIL: punjabnama92@gmail.com
CONTACT: +91 905 666 4887 (WHATSAPP MESSAGES ONLY)