ਪਿਛਲੇ 37 ਸਾਲਾਂ ਤੋਂ ਕਰ ਰਹੇ ਹਾਂ ਰਾਮ ਲੀਲਾ ਦਾ ਆਯੋਜਨ; ਚੇਅਰਮੈਨ ਦਰਸ਼ਨ ਕਾਂਗੜਾ

ਸੰਗਰੂਰ 29 ਸਤੰਬਰ (ਬਾਵਾ)

-ਸਥਾਨਕ ਸੁੰਦਰ ਬਸਤੀ ਚ ਸ੍ਰੀ ਰਾਮ ਲੀਲਾ ਕਮੇਟੀ ਸੰਗਰੂਰ ਵੱਲੋਂ ਇਸ ਵਾਰ ਵੀ ਰਾਮ ਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਬੀਤੀ ਰਾਤ ਸ੍ਰੀ ਰਾਮ ਬਨਵਾਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਕਲਾਕਾਰਾ ਵੱਲੋਂ ਨਿਭਾਈ ਭੂਮਿਕਾ ਨੇ ਸਭ ਦਾ ਮਨ ਮੋਹ ਲਿਆ ਅਤੇ ਉਹਨ੍ਹਾਂ ਦੀ ਬੇਹਤਰੀਨ ਅਦਾਕਾਰੀ ਨੇ ਸਭ ਨੂੰ ਭਾਵੁਕ ਕਰ ਦਿੱਤਾ।

ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਲੀਲਾ ਕਮੇਟੀ ਦੇ ਚੇਅਰਮੈਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਉਹ ਸੁੰਦਰ ਬਸਤੀ ਵਿਖੇ ਪਿੱਛਲੇ ਕਰੀਬ 37 ਸਾਲਾਂ ਤੋਂ ਮਰਿਆਦਾ ਅਤੇ ਸ਼ਰਧਾ ਭਾਵਨਾ ਨਾਲ ਸ੍ਰੀ ਰਾਮ ਲੀਲਾ ਦਾ ਆਯੋਜਨ ਕਰਦੇ ਆ ਰਹੇ ਹਨ।

ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸ਼੍ਰੀ ਰਾਮ ਲੀਲਾ ਕਮੇਟੀ ਦਾ ਹਰ ਕਲਾਕਾਰ ਪੁਰੀ ਲਗਨ ਨਾਲ ਆਪਣੀ ਆਪਣੀ ਭੁਮਿਕਾ ਨੂੰ ਦਰਸਾਉਂਦਾ ਹੈ ਜਿਸ ਦੀ ਬਦੌਲਤ ਅਨੇਕਾਂ ਵਾਰ ਸ਼੍ਰੀ ਰਾਮ ਲੀਲਾ ਕਮੇਟੀ ਸੰਗਰੂਰ ਨੂੰ ਉਚ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ।

ਇਸ ਮੌਕੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਭੁਪਿੰਦਰ ਸਿੰਘ ਸੀਬਾ, ਰਾਜਿੰਦਰ ਕੁਮਾਰ ਚੌਹਾਨ ਦੋਵੇਂ ਸਰਪ੍ਰਸਤ,ਸ੍ਰੀ ਦਰਸ਼ਨ ਸਿੰਘ ਕਾਂਗੜਾ ਚੇਅਰਮੈਨ, ਭੁਪਿੰਦਰ ਸਿੰਘ ਸੰਧੂ ਪ੍ਰਧਾਨ, ਐਕਟਰ ਪ੍ਰਧਾਨ ਰਾਣਾ, ਉਪ ਪ੍ਰਧਾਨ ਅਮ੍ਰਿਤਪਾਲ ਸਿੰਘ ਗੁਰੀ ਗਿੱਲ, ਜਗਸੀਰ ਸਿੰਘ ਜੱਗਾ ਡਾਇਰੈਕਟਰ, ਜਤਿੰਦਰ ਕਾਗੋ ਮੇਅਕੱਪ ਡਾਇਰੈਕਟਰ, ਯਤਿਨ ਚੌਹਾਨ ਖਜ਼ਾਨਚੀ, ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਚਾਰ ਸਕੱਤਰ, ਅਮ੍ਰਿਤਪਾਲ ਸਿੰਘ ਨੋਨੂ ਜ. ਸਕੱਤਰ, ਹਰੀਸ਼ ਕੁਮਾਰ ਜੁਆਇੰਟ ਸਕੱਤਰ, ਧਰਮਿੰਦਰ ਸਿੰਘ ਹੈਪੀ ਹੀਰਾ ਸਟੇਜ ਸਕੱਤਰ, ਰਾਮ ਕਾਂਗੜਾ ਮਿਊਜ਼ਿਕ ਮਾਸਟਰ ਤੋਂ ਇਲਾਵਾ ਅਜੇ ਕੁਮਾਰ, ਸਾਗਰ ਚੌਹਾਨ, ਸੰਦੀਪ ਕੁਮਾਰ, ਗੇਰੀ, ਗੁਰਪ੍ਰੀਤ ਸਿੰਘ, ਧਰਮਵੀਰ, ਸੰਨੀ ਕੁਮਾਰ, ਕ੍ਰਿਸ਼ਨ ਕੁਮਾਰ, ਜੀਤਾ,ਹਨੀ, ਗੋਕਲ ਸਿੰਘ ਆਦਿ ਹਾਜ਼ਰ ਸਨ।