ਕਾਲਜਾਂ ‘ਚ ਜਸਪ੍ਰੀਤ ਕੌਰ ਅਤੇ ਸਕੂਲਾਂ ਦੇ ਮੁਕਾਬਲਿਆਂ ‘ਚ ਸ਼ਿਵਰਾਮ ਨੇ ਬਾਜ਼ੀ ਮਾਰੀ
ਪਟਿਆਲਾ, 28 ਫਰਵਰੀ:
ਸ਼ੀਸ਼ ਮਹਿਲ ਦੇ ਵਹਿੜੇ ‘ਚ ਲੱਗੇ ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਸਕੂਲਾਂ ਅਤੇ ਕਾਲਜਾਂ ਦੇ ਹੋ ਰਹੇ ਸਭਿਆਚਾਰਕ ਪ੍ਰੋਗਰਾਮਾਂ ਨੇ ਮੇਲੀਆਂ ਨੂੰ ਸਵੇਰ ਤੋਂ ਹੀ ਮੇਲੇ ਵਿਚ ਆਉਣ ਲਈ ਮਜਬੂਰ ਕਰ ਦਿੱਤਾ ਹੈ। ਸਭਿਆਚਾਰਕ ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਸਕੂਲਾਂ ਦੇ ਗਿੱਧੇ, ਏਕਲ ਲੋਕ ਨਾਚ ਦੇ ਮੁਕਾਬਲੇ ਕਰਵਾਏ ਗਏ। Solo folk dance competition held at Sukhrangala Punjab Craft Fair
ਉਨ੍ਹਾਂ ਦੱਸਿਆ ਕਿ ਗਿੱਧੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਨੇ ਪਹਿਲਾਂ ਅਤੇ ਡੈਫ ਅਤੇ ਬਲਾਈਂਡ ਸਕੂਲ ਸੈਫਦੀਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਏਕਲ ਲੋਕ ਨਾਚ ਦੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਖਾਲਸਾ ਕਾਲਜ ਦੇ ਜਸਕਰਨ ਸਿੰਘ ਤੇ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਸਲੋਨੀ ਨੇ ਦੂਸਰਾ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਦੀ ਮੁਸਕਾਨ ਵਾਲੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਏਕਲ ਲੋਕ ਨਾਚ ਮੁਕਾਬਲਿਆਂ ਵਿਚ ਸਕਾਲਰ ਫ਼ੀਲਡ ਸਕੂਲ ਦੇ ਸ਼ਿਵਰਾਮ ਨੇ ਪਹਿਲਾਂ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਸਰਗੁਨਪ੍ਰੀਤ ਕੌਰ ਨੇ ਦੂਸਰਾ ਅਤੇ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਨਤਾਸ਼ਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਨਰਿੰਦਰ ਸਿੰਘ ਅਤੇ ਸਟੇਟ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਪੂਨਮ ਨੇ ਨਿਭਾਈ।
ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ 5 ਮਾਰਚ ਤੱਕ ਚੱਲਣ ਵਾਲੇ ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਪਟਿਆਲਵੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਜਿਥੇ ਸਾਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਸਭਿਆਚਾਰ ਤੋਂ ਜਾਣੂ ਕਰਵਾਉਂਦੇ ਹਨ ਉਥੇ ਹੀ ਦੇਸ਼ ਵਿਦੇਸ਼ ਦੀ ਦਸਤਕਾਰੀ ਵਸਤਾਂ ਸਾਨੂੰ ਇਕੋ ਛੱਤ ਥੱਲੇ ਦੇਖਣ ਨੂੰ ਮਿਲਦੀਆਂ ਹਨ।