18 ਅਕਤੂਬਰ ਨੂੰ ਸਵੇਰੇ 8 ਵਜੇ ਹੋਵੇਗੀ ਅਰੰਭਤਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ

ਸ੍ਰੀ ਅੰਮ੍ਰਿਤਸਰ ਸਾਹਿਬ, 17 ਅਕਤੂਬਰ

– ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਪਾਵਨ 328 ਸਰੂਪਾਂ ਦੇ ਇਨਸਾਫ ਲਈ ਅਤੇ ਸਦੀਵੀ ਹੱਲ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਦਲਕਿਆਂ ਤੋਂ ਅਜਾਦੀ ਲਈ ਸਿੱਖਨੀਤੀ ਮਾਰਚ 2 ਕਤਕ ਨਾਨਕਸ਼ਾਹੀ ਸੰਮਤ 554 (18 ਅਕਤੂਬਰ) ਮੰਗਲਵਾਰ ਨੂੰ ਸਵੇਰੇ 8 ਵਜੇ ਗੁ: ਸ੍ਰੀ ਫਤਿਹਗੜ ਸਾਹਿਬ ਤੋਂ ਅਰੰਭ ਹੋਵੇਗਾ । SikhNiti March 18 October – Bhai Wadala

ਜਿੰਨਾ ਦੀ ਤਿਆਰੀਆਂ ਬਾਬਤ ਆਖਰੀ ਛੋਹਾਂ ਦਿੰਦਿਆਂ ਦਲ ਦੇ ਸੇਵਾਦਾਰ ਭਾਈ ਭੁਪਿੰਦਰ ਸਿੰਘ ਮੁੱਖ ਸੇਵਾਦਾਰ ਸ੍ਰੀ ਫਤਹਿਗੜ੍ਹ ਸਾਹਿਬ, ਭਾਈ ਬਚਿੱਤਰ ਸਿੰਘ ਸੰਗਰੂਰ, ਭਾਈ ਗੁਰਮੀਤ ਸਿੰਘ ਥੂਹੀ ਪਟਿਆਲਾ, ਭਾਈ ਗੁਰਜੀਤ ਸਿੰਘ ਬਰਨਾਲਾ, ਭਾਈ ਗੁਰਵਿੰਦਰ ਸਿੰਘ ਮਲੇਰ ਕੋਟਲਾ ਨੇ ਦੱਸਿਆ ਕਿ ਇਹ ਸਿੱਖ ਨੀਤੀ ਮਾਰਚ ਸ੍ਰੀ ਫਤਹਿਗੜ੍ਹ ਸਾਹਿਬ, ਤੋਂ ਸੰਗਰੂਰ ਪਹੁੰਚੇਗਾ । ਜਿਸ ਦੇ ਸੁਆਗਤ ਲਈ ਨਾਲ ਲੱਗਦੇ ਪਿੰਡਾਂ ਵਿੱਚ ਭਾਰੀ ਉਤਸ਼ਾਹ ਹੈ । ਸਿੱਖ ਸੰਗਤਾਂ ਵਿੱਚ ਸਵਾਗਤ ਲਈ ਪੂਰੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਪਿੰਡੋਂ ਪਿੰਡ ਪ੍ਚਾਰ ਹੋ ਰਿਹਾ ਹੈ, ਸ਼ਹਿਰ ਵਾਸੀਆਂ ਨੇ ਵੀ ਥਾਂ ਥਾਂ ਸਵਾਗਤ ਲਈ ਆਪਣੇ ਪੱਧਰ ਤੇ ਸਵਾਗਤੀ ਪ੍ਰੋਗਰਾਮ ਉਲੀਕੇ ਹਨ ।

ਸਿੱਖਨੀਤੀ ਮਾਰਚ ਆਪਣੇ ਆਪ ਵਿੱਚ ਪੰਜਾਬ ਵਿੱਚ ਸਿੱਖਨੀਤੀ ਦੀ ਬਹਾਲੀ ਲਈ ਹੁੰਗਾਰਾ ਦੇਣ ਵਾਲਾ ਮਾਰਚ ਹੋਵੇਗਾ ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿੱਚ ਅਤੇ ਸਿੱਖ ਸੰਗਤ ਦੀ ਹਾਜਰੀ ਚ ਹੋਵੇਗਾ । ਇਹ ਮਾਰਚ ਵਾਇਆ ਤਰਖਾਣ ਮਾਜਰਾ, ਸੌੰਢਾ, ਜੱਲਾ, ਭਮਾਰਸੀ, ਰੰਘੇੜਾ, ਤਰਖੇੜੀ, ਜਿੰਦਲਪੁਰ, ਬਹਿਲਪੁਰ, ਭਾਦਸੋਂ, ਚਾਸਵਾਲ, ਸਰਹਾਲੀ, ਕੱਲਰਮਾਜਰੀ, ਸਹੌਲੀ, ਖੁਰਦ, ਕੈਦੂਪੁਰ, ਧੰਗੇੜਾ, ਲੁਬਾਣਾ ਟੇਕੂ, ਲੁਬਾਣਾ ਕਰਮੂ, ਰੋਹਟੀ ਛੰਨਾ,ਰੋਹਟੀ ਪੁਲ, ਰੋਹਟਾ, ਨਾਭਾ, ਪਟਿਆਲਾ ਗੇਟ, ਪਾਰਬਤੀ ਖੋਖਾ, ਮੈਹਸ ਗੇਟ, ਥੂਹੀ ਰੋਡ, ਬੌੜਾਂ ਗੇਟ, ਰੇਲਵੇ ਪੁਲ, ਛੋਟੀਆਂ ਬੌੜਾਂ, ਕਕਰਾਲਾ, ਬੀਨਾਹੇੜੀ, ਅੱਚਲ, ਕੋਟ ਕਲਾਂ, ਹਸਨਪੁਰ, ਛੀਟਾਂਵਾਲਾ, ਅਲੀਪੁਰ, ਮਹਿਸਮਪੁਰ, ਨੰਦਗਡ਼੍ਹ ਛੰਨਾ, ਭਲਵਾਨ, ਬਾਲੀਆਂ, ਨਾਨਕਿਆਣਾ ਚੌਂਕ, ਕਿਸ਼ਨਪੁਰਾ ਚੌਂਕ, ਗੁ: ਸ਼ਾਹੀ ਸਮਾਧਾਂ,
ਗੁ: ਸਾਹਿਬ ਜੋਤੀ ਸਰੂਪ, ਵੱਡਾ ਚੌਂਕ, ਸੁਰਿੰਦਰ ਦੀ ਹੱਟੀ, ਗੁ: ਸਾਹਿਬ ਹਰਗੋਬਿੰਦਪੁਰਾ, ਭਗਤ ਸਿੰਘ ਚੌਂਕ, ਗੁ: ਅਕਾਲਸਰ ਸਾਹਿਬ
ਹੁੰਦਾ ਹੋਇਆ ਸੰਗਰੂਰ ਵਿਖੇ ਸੰਪੂਰਨ ਹੋਵੇਗਾ ।

ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਨਿੱਘਾ ਸੱਦਾ ਦਿੰਦੇ ਹੋਏ ਕਿਹਾ ਕਿ ਮਾਰਚ ਨੂੰ ਸਫਲ ਬਣਾਉਣ ਲਈ ਸਮੂਹ ਖਾਲਸਾ ਪੰਥ ਦਰਦੀ, ਸਿੱਖ ਸੰਗਤਾਂ ਪਰਿਵਾਰਾਂ ਸਮੇਤ ਪਹੁੰਚਣ ।

ਸਿੱਖ ਸਦਭਾਵਨਾ ਦਲ ਦੀਆਂ ਟੀਮਾਂ ਵਿਸ਼ੇਸ਼ ਤੌਰ ਤੇ ਸ੍ਰੀ ਫਤਹਿਗੜ੍ਹ ਸਾਹਿਬ,ਨਾਭਾ, ਸੰਗਰੂਰ ਕੈਂਪ ਕਰ ਰਹੀਆਂ ਹਨ ।